ਭਿਸ਼ਟਾਚਾਰ ਤੇ ਜਦੋ ਦੀ ਗੱਲ ਉੱਠੀ ,
ਲੰਮੀ ਵੱਧਦੀ ਜਾਂਦੀ ਕਤਾਰ ਮੀਆਂ ।
ਹਰ ਰੋਜ਼ ਨਵੇਂ ਲੀਡਰ ‘ਤੇ ਹੈ ਰੇਡ ਪੈਂਦੀ,
ਜਿਹੜੇ ਕਰਦੇ ਰਹੇ ਮਾਰੋ ਮਾਰ ਮੀਆਂ।
ਪਹਿਲਾਂ ਨਹੀਂ ਸੀ ਕਿਸੇ ਨੇ ਬਾਤ ਪੁੱਛੀ,
ਚੋਰ ਦੇ ਚੋਰਾਂ ਹੁੰਦੇ ਸੀ ਯਾਰ ਮੀਆਂ ।
ਤਕੜੇ ਤਾਈਂ ਸੀ ਸਦਾ ਕਲੀਨ ਚਿੱਟ ਮਿਲਦੀ,
ਪੈਦਾ ਗਰੀਬ ਤੇ ਸਦਾ ਸੀ ਭਾਰ ਮੀਆਂ।
ਖੂਨ ਗਰੀਬ ਦਾ ਹਰ ਕੋਈ ਚੂਸ ਜਾਂਦਾ,
ਤਕੜਾ ਲੈਂਦਾ ਸੀ ਬੇਸ਼ਰਮੀ ਧਾਰ ਮੀਆਂ ।
ਆਪਸੀ ਲੋਕਾਂ ਨੂੰ ਸਦਾ ਸੀ ਵੰਡ ਜਾਂਦੇ,
ਲੀਡਰ ਖਾਂਦੇ ਸੀ ਸਦਾ ਏਥੇ ਖਾਰ ਮੀਆਂ।
ਹੋਲੀ- ਹੋਲੀ ਫਾਇਲਾ ਨੇ ਖੁੱਲ੍ਹ ਰਹੀਆਂ ,
ਜਿਹੜੇ ਕਰਦੇ ਸੀ ਝੂਠ ਦਾ ਵਾਪਾਰ ਮੀਆਂ।
“ਬਲਕਾਰ” ਸੱਚ ਨੂੰ ਸਦਾ ਲਿਖ ਸੱਚ ਆਖੀ
ਝੂਠ ਲਾਉਣਾ ਨਾ ਕਦੇ ਤੈਨੂੰ ਪਾਰ ਮੀਆਂ।
ਲਿਖਤ : ਬਲਕਾਰ ਸਿੰਘ “ਭਾਈ ਰੂਪਾ”
ਸੰਪਰਕ 8727892570