Saturday, April 19, 2025
11.2 C
Vancouver

ਪ੍ਰਿੰਸੀਪਲ ਰਾਮ ਸਿੰਘ ਕੁਲਾਰ ਦਾ ਸਿਟੀ ਆਫ਼ ਬਰੈਂਪਟਨ ਵਿੱਖੇ ਵਿਸ਼ੇਸ਼ ਸਨਮਾਨ

ਬਰੈਮਪਟਨ, (ਏਕਜੋਤ ਸਿੰਘ): ਪ੍ਰਿੰਸੀਪਲ ਰਾਮ ਸਿੰਘ ਕੁਲਾਰ ਸਿੱਖ ਜਗਤ ਵਿੱਚ ਜਾਣੀ ਪਹਿਚਾਣੀਂ ਹਸਤੀ ਹਨ। ਉਨਾ ਦੀਆਂ ਪੰਥਕ ਸੇਵਾਵਾਂ ਤੋਂ ਇਲਾਵਾ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂ ਸਰ ਸਧਾਰ( ਲੁਧਿਆਣਾਂ) ਅਤੇ ਅਕਾਲ ਕਾਲਜ ਮਸਤੂਆਣਾ (ਸੰਗਰੂਰ) ਵਿਖੇ ਬਤੌਰ ਪ੍ਰਿੰਸੀਪਲ ਨਿਭਾਈਆਂ ਸੇਵਾਵਾ ਯਾਦਗਾਰੀ ਹਨ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖ ਸੇਵਾਦਾਰ ਹੁੰਦੇ ਹੋਏ ਅਨੇਕਾਂ ਹੀ ਵਿਦਿਆਰਥੀਆਂ ਨੁੰ ਸਿੱਖੀ ਜੀਵਨ ਜਿਉਂਣ ਲਈ ਪ੍ਰੇਰਿਤ ਕੀਤਾ॥ਅਗਸਤ 17 ਦਿਨ ਸ਼ਨੀਵਾਰ ਨੂੰ ਟਰੰਟੋ ਨੇੜੇ ਬਰੈੰਪਟਨ ਵਿਖੇ ਉਨਾ ਨੂੰ ਸਨਮਾਨ ਤੇ ਸਤਿਕਾਰ ਦੇਣ ਲਈ ਸ਼ਾਅ ਪਬਲਿਕ ਸਕੂਲ ਬਰੈੰਪਟਨ ਨੇੜੇ ਇੱਕ ਵੱਡੇ ਸਮਾਗਮ ਦਾ ਅਯੋਜਨ ਕੀਤਾ ਗਿਆ।ਇਸ ਸਮੇਂ ਵੱਡੀ ਗਿਣਤੀ ਵਿੱਣ ਇਲਾਕੇ ਦੇ ਉੱਘੇ ਤੇ ਸਤਿਕਾਰਕ ਲੋਕ ਹਾਜ਼ਰ ਸਨ।ਜਿਨਾ ਵਿੱਚ ਮੁੱਖ ਤੌਰ ਤੇ ਸਤਪਾਲ ਸਿੰਘ ਸਕੂਲ ਟਰੱਸਟੀ,ਗੁਰਦੇਵ ਸਿੰਘ ਹੰਸਰਾ,ਨਰਿੰਦਰ ਸਿੰਘ ਐਮ.ਪੀ,ਹਰਕੀਰਤ ਸਿੰਘ ਡਿਪਟੀ ਮੇਅਰ,ਪੈਟਰਿਕ ਬਰਾਊਨ (ਮੇਅਰ ਬਰੈਮਪਟਨ) ਇਕਬਾਲ ਸਿੰਘ ਪ੍ਰਧਾਨ ਲੋਕਲ ਕਲੱਬ,ਪ੍ਰਮਜੀਤ ਸਿੰਘ ਕਾਲੇਕੇ,ਮਿ.ਸੰਧੂ ਅਤੇ ਰਿਟਾਇਰਡ ਏਅਰ ਫੋਰਸ ਆਫੀਸਰ ਮਿ.ਰਾਉ ਹਾਜ਼ਰ ਸਨ।ਇਸ ਸਮਾਗਮ ਦੀ ਦੇਖ ਰੇਖ ਅਤੇ ਅਯੋਜਨ ਸ.ਕਰਤਾਰ ਸਿੰਘ ਚਾਹਲ ਅਤੇ ਸ.ਪਰਮਜੀਤ ਸਿੰਘ ਕਾਲੇਕੇ ਅਤੇ ਫਾਦਰ ਟੌਬਿਨ ਸੀਨੀਅਰ ਕਲੱਬ ਬਰੈਮਪਟਨ ਦੇ ਮੈਂਬਰਾਂ ਮੈਂਬਰਾ ਦੇ ਸਹਿਯੋਗ ਨਾਲ ਕੀਤਾ ਗਿਆ।