Friday, April 18, 2025
14.7 C
Vancouver

ਗ਼ਜ਼ਲ

ਜਜ਼ਬਿਆਂ ਨੂੰ ਦੋਸਤਾਂ ਦੇ ਨਾਮ ਲਿਖ।
ਦੋਸਤੀ ਨਾਂ ਐਂ!ਦਿਲਾ ਪੈਗ਼ਾਮ ਲਿਖ।

ਮਹਿਫਲਾਂ ਵਿਚ ਦਿਲਬਰਾਂ ਨੂੰ ਕਸ਼ਿਸ਼ ਦੀ,
ਖੂਬਸੂਰਤ ਦਸਤਕਾਂ ਦੀ ਸ਼ਾਮ ਲਿਖ।

ਹਰ ਸੁਹਾਗਣ ਦੇ ਰਹੇ ਘਰ ਰੌਸ਼ਨੀ,
ਰੌਸ਼ਨੀ ਦਾ ਹਰ ਸਮੇਂ ਇੰਤਜ਼ਾਮ ਲਿਖ।

ਤੋਤਲੇ ਜ਼ੋ ਬੋਲ ਫੁੱਲ ਨੇ ਮਹਿਕਦੇ,
ਮਹਿਕਦੇ ਨੇ ਖਾਬ ਤੇ ਅੰਜਾਮ ਲਿਖ।

ਮੂੱਦਤਾਂ ਦੇ ਤੜਫਦੇ ਨੇ ਦਰਦ ਨਾਲ,
ਇਹ ਕਰੋਨਾ ਖ਼ੌਫ਼ ਨੂੰ ਕੋਹਿਰਾਮ ਲਿਖ।

ਸਹਿਕਦੀ ਕਿੰਝ ਬੇਰੁਖੀ ਵਿਚ ਜ਼ਿੰਦਗੀ,
ਜ਼ਿੰਦਗੀ ਵਿਚ ਹੈ ਮਹੁੱਬਤ ਆਮ ਲਿਖ।

ਅਸਲ ਵਿਚ ਕਿਰਤੀ ਮਸੀਹੇ ਦੋਸਤਾ,
ਹਰ ਮਸੀਹੇ ਦੇ ਸਫ਼ਰ ਵਿਚ ਮੁਕਾਮ ਲਿਖ।

ਲਿਖਤ : ਮੇਜਰ ਸਿੰਘ ਰਾਜਗੜ੍ਹ

Previous article
Next article