ਭਾਰਤ ਦੇ ਵਿੱਚ ਵੱਧਦੀ ਜਾਵੇ ਜੁਮਲਾਜੀਵੀ।
ਅਪਣੇ ਤਨ ਨੂੰ ਨੋਚੇ ਖਾਵੇ ਜੁਮਲਾਜੀਵੀ।
ਸਾਡੇ ਹੱਕ ਦੀ ਸਾਡੇ ਮੁੰਹ ‘ਚੋਂ ਖੋਹਕੇ ਬੁਰਕੀ,
ਲਾਡਲਿਆਂ ਦੇ ਮੂੰਹ ਵਿੱਚ ਪਾਵੇ ਜੁਮਲਾਜੀਵੀ।
ਵੇਚ ਰਿਹਾ ਜੋ ਵਤਨ ਮੇਰੇ ਨੂੰ ਗੈਰਾਂ ਕੋਲੇ,
ਵਤਨ ਪ੍ਰਸਤ ਦਾ ਪਾਠ ਪੜ੍ਹਾਵੇ ਜੁਮਲਾਜੀਵੀ।
ਲੋਕ ਮਨਾਂ ‘ਚੋਂ ਲਾਹਕੇ ਝੁਲਦਾ ਕੌਮੀ ਝੰਡਾ,
ਕੇਵਲ ਛੱਤਾਂ ‘ਤੇ ਲਹਿਰਾਵੇ ਜੁਮਲਾਜੀਵੀ।
ਭਗਤਾਂ ਬਾਝੋਂ ਕਿਸਨੇ ਕਰਿਆ ਵਿਸਵਾਸ਼ ਭਲਾ,
ਰੋਜ਼ ਨਵੀਂ ਹੀ ਕਥਾ ਸੁਣਾਵੇ ਜੁਮਲਾਜੀਵੀ।
ਜਿਸ ਭਾਂਡੇ ਵਿੱਚ ਖਾਂਦਾ ਕਰਦਾ ਛੇਕ ਉਸੇ ਵਿੱਚ,
ਕਿੱਕਰ ਬੀਜੇ ਮੇਵਾ ਚਾਹਵੇ ਜੁਮਲਾਜੀਵੀ।
‘ਬੋਪਾਰਾਏ’ ਮੌਕਾ ਸੀ ਜਦ ਬੋਲਿਆ ਨਾ, ਹੁਣ,
ਆਪਣਿਆਂ ਦਾ ਹੇਜ ਜਿਤਾਵੇ ਜੁਮਲਾਜੀਵੀ।
ਲਿਖਤ : ਭੁਪਿੰਦਰ ਸਿੰਘ ਬੋਪਾਰਾਏ