ਅਮਰੀਕਾ ਦੇ ਸ਼ਿਕਾਗੋ ‘ਚ ਹੋ ਰਹੀ ਡੈਮੋਕ੍ਰੇਟਿਕ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ‘ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਾਲਡ ਟਰੰਪ ਨੂੰ ਖਤਰਨਾਕ ਕਿਹਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਤਾਰੀਫ ਕੀਤੀ। ਓਬਾਮਾ ਨੇ ਡੋਨਾਲਡ ਟਰੰਪ ਬਾਰੇ ਕਿਹਾ ਕਿ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਨਾਲ ਜੁੜੇ ਉਨ੍ਹਾਂ ਸਮਝੌਤਿਆਂ ਨੂੰ ਖਤਮ ਕਰ ਦਿੱਤਾ, ਜਿਸ ਨਾਲ ਸਾਡੀ ਦੱਖਣੀ ਸਰਹੱਦ ਨੂੰ ਸੁਰੱਖਿਅਤ ਕਰਨ ‘ਚ ਮਦਦ ਮਿਲੇਗੀ।
ਓਬਾਮਾ ਨੇ ਕਿਹਾ ਕਿ ਟਰੰਪ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸਨੇ ਸੋਚਿਆ ਕਿ ਅਸਲ ਵਿੱਚ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਨਾਲ ਉਨ੍ਹਾਂ ਦੀ ਮੁਹਿੰਮ ਨੂੰ ਨੁਕਸਾਨ ਪਹੁੰਚੇਗਾ।
ਬਰਾਕ ਓਬਾਮਾ ਨੇ ਕਮਲਾ ਹੈਰਿਸ ਗੱਲ ਕਰਦਿਆਂ ਕਿਹਾ ”ਅਮਰੀਕਾ ਇੱਕ ਨਵੇਂ ਅਧਿਆਏ ਲਈ ਤਿਆਰ ਹੈ।” ਅਸੀਂ ਕਮਲਾ ਹੈਰਿਸ ਲਈ ਤਿਆਰ ਹਾਂ। ਕਮਲਾ ਹੈਰਿਸ ਵੀ ਤਿਆਰ ਹੈ। ਉਨ੍ਹਾਂ ਨੇ ਕਿਹਾ ਦੁਨੀਆ ਦੇਖ ਰਹੀ ਹੈ ਕਿ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਕੀ ਹੋਵੇਗਾ। ਦੇਸ਼ ਦੇ ਜ਼ਿਆਦਾਤਰ ਲੋਕ ਅਜਿਹੇ ਦੇਸ਼ ‘ਚ ਨਹੀਂ ਰਹਿਣਾ ਚਾਹੁੰਦੇ ਜੋ ਵੰਡਿਆ ਹੋਇਆ ਹੋਵੇ। ਅਸੀਂ ਕੁਝ ਚੰਗਾ ਚਾਹੁੰਦੇ ਹਾਂ।”
ਓਬਾਮਾ ਨੇ ਕਿਹਾ, ”ਸਾਡਾ ਕੰਮ ਲੋਕਾਂ ਨੂੰ ਯਕੀਨ ਦਿਵਾਉਣਾ ਹੈ ਕਿ ਲੋਕਤੰਤਰ ਬਹੁਤ ਕੁਝ ਕਰ ਸਕਦਾ ਹੈ ਅਤੇ ਕਮਲਾ ਹੈਰਿਸ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ।” ਕਮਲਾ ਹੈਰਿਸ ਨੂੰ ਵੀਰਵਾਰ ਨੂੰ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ‘ਚ ਅਧਿਕਾਰਤ ਤੌਰ ‘ਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਚੁਣਿਆ ਜਾਵੇਗਾ। 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਉਨ੍ਹਾਂ ਦਾ ਸਾਹਮਣਾ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨਾਲ ਹੋਵੇਗਾ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਵੋਟਰ ਮੁਲਕ ਦੀ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣਾ ਰਾਸ਼ਟਰਪਤੀ ਚੁਣ ਕੇ ਵਧੀਆ ਦਾਸਤਾਨ ਲਿਖਣ ਲਈ ਤਿਆਰ ਹਨ। ਹੈਰਿਸ ਦੀ ਜ਼ੋਰਦਾਰ ਹਮਾਇਤ ਕਰਦਿਆਂ ਓਬਾਮਾ ਨੇ ਕਿਹਾ ਕਿ ਅਮਰੀਕੀ ਕਮਲਾ ਦੇ ਵਿਰੋਧੀ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਹੋਰ ਵਰ੍ਹੇ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ। ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ‘ਚ ਮੰਗਲਵਾਰ ਰਾਤ ਆਪਣੇ ਸੰਬੋਧਨ ਦੌਰਾਨ ਓਬਾਮਾ ਨੇ 16 ਸਾਲ ਪਹਿਲਾਂ ਜੋਅ ਬਾਇਡਨ ਨੂੰ ਉਪ ਰਾਸ਼ਟਰਪਤੀ ਬਣਾਉਣ ਦੇ ਫ਼ੈਸਲੇ ਨੂੰ ਚੇਤੇ ਕੀਤਾ। ਓਬਾਮਾ ਨੇ ਕਿਹਾ, ”ਅਮਰੀਕਾ ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ ਤਿਆਰ ਹੈ। ਅਮਰੀਕਾ ਬਿਹਤਰ ਦਾਸਤਾਨ ਲਈ ਤਿਆਰ ਹੈ। ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ ਅਤੇ ਉਹ ਵੀ ਅਹੁਦਾ ਸੰਭਾਲਣ ਲਈ ਤਿਆਰ ਹੈ।” ਉਨ੍ਹਾਂ ਕਿਹਾ ਕਿ ਬਾਇਡਨ ਨੂੰ ਇਤਿਹਾਸ ਲੋਕਤੰਤਰ ਦੀ ਰਾਖੀ ਲਈ ਯਾਦ ਕਰੇਗਾ। ‘ਮੈਨੂੰ ਬਾਇਡਨ ਨੂੰ ਆਪਣਾ ਰਾਸ਼ਟਰਪਤੀ ਆਖਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਆਪਣਾ ਦੋਸਤ ਆਖਣ ‘ਤੇ ਮੈਨੂੰ ਜ਼ਿਆਦਾ ਮਾਣ ਹੈ। ਹੁਣ ਕਮਾਨ ਅੱਗੇ ਸੰਭਾਲ ਦਿੱਤੀ ਗਈ ਹੈ। ਅਸੀਂ ਆਪਣੇ ਸੁਪਨਿਆਂ ਦਾ ਅਮਰੀਕਾ ਬਣਾਉਣ ਲਈ ਹੁਣ ਸੰਘਰਸ਼ ਕਰਨਾ ਹੈ।’
ਉਨ੍ਹਾਂ ਟਰੰਪ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਕਿਰਦਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਹੋਰ ਵਰ੍ਹੇ ਨਹੀਂ ਚਾਹੀਦੇ ਹਨ। ਉਨ੍ਹਾਂ ਟਰੰਪ ਦੇ ਸੈਨੇਟ ‘ਚ ਦੁਵੱਲੇ ਸਰਹੱਦੀ ਸਮਝੌਤੇ ਨੂੰ ਰੱਦ ਕਰਨ ਅਤੇ ਔਰਤਾਂ ਦੇ ਜਣੇਪਾ ਅਧਿਕਾਰ ਖੋਹਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਅਮਰੀਕੀਆਂ ਦੇ ਹਿਰਦੇ ਵਲੂੰਧਰੇ ਗਏ ਸਨ। ਜਦੋਂ ਭੀੜ ਨੇ ਟਰੰਪ ਖ਼ਿਲਾਫ਼ ਰੌਲਾ ਪਾਇਆ ਤਾਂ ਓਬਾਮਾ ਨੇ ਕਿਹਾ ਕਿ ਵੋਟ ਪਾ ਕੇ ਕਮਲਾ ਨੂੰ ਜਿਤਾਓ।