18.8 C
Vancouver
Monday, May 25, 2026

ਸਰਕਾਰੀ ਸ਼ਟਡਾਊਨ ਕਾਰਨ ਅਮਰੀਕਾ ਵਿੱਚ ਹਜ਼ਾਰਾਂ ਉਡਾਣਾਂ ਰੱਦ ਯਾਤਰੀ ਤੇ ਏਅਰਲਾਈਨਾਂ ਦੋਵੇਂ ਮੁਸ਼ਕਲਾਂ ਵਿੱਚ

ਵਾਸ਼ਿੰਗਟਨ : ਅਮਰੀਕਾ ਵਿੱਚ ਪਿਛਲੇ ਹਫ਼ਤੇ ਤੋਂ ਸ਼ੁਰੂ ਹੋਏ ਫੈਡਰਲ ਸਰਕਾਰ ਦੇ ਸ਼ਟਡਾਊਨ ਦਾ ਸਿੱਧਾ ਅਸਰ ਹਵਾਈ ਯਾਤਰਾ ਪ੍ਰਣਾਲੀ ‘ਤੇ ਪਿਆ ਹੈ।ਫੈਡਰਲ ਏਵਿਏਸ਼ਨ ਐਡਮਿਨਿਸਟ੍ਰੇਸ਼ਨ (FAA) ਵੱਲੋਂ ਜਾਰੀ ਹੁਕਮਾਂ ਦੇ ਬਾਅਦ, ਦੇਸ਼ ਭਰ ਵਿੱਚ 9,000 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ, ਜਿਸ ਨਾਲ ਕਰੋੜਾਂ ਯਾਤਰੀ ਪ੍ਰਭਾਵਿਤ ਹੋਏ 9(ਦਢਅਅ ਨੇ ਪਿਛਲੇ ਹਫ਼ਤੇ ਦੇ ਅੰਤ ਵਿੱਚ ਉਡਾਣਾਂ ਵਿੱਚ ਕਟੌਤੀ ਦਾ ਹੁਕਮ ਦਿੱਤਾ ਸੀ, ਤਾਂ ਜੋ ਸ਼ਟਡਾਊਨ ਕਾਰਨ ਘੱਟ ਕਰਮਚਾਰੀ ਵਾਲੇ ਏਅਰ ਟ੍ਰੈਫਿਕ ਕੰਟਰੋਲ ਟਾਵਰਾਂ ‘ਤੇ ਦਬਾਅ ਘਟਾਇਆ ਜਾ ਸਕੇ।ਭਾਵੇਂ ਸਰਕਾਰ ਜਲਦੀ ਦੁਬਾਰਾ ਖੁਲ੍ਹਣ ਦੀ ਤਿਆਰੀ ‘ਚ ਹੈ, ਪਰ ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਹਵਾਈ ਟ੍ਰੈਫਕਿ ਦੀ ਸਥਿਤੀ ਤੁਰੰਤ ਸਧਾਰ ਨਹੀਂ ਸਕੇਗੀ।ਮੰਗਲਵਾਰ ਨੂੰ ਵੀ 1,200 ਹੋਰ ਵਪਾਰਕ ਉਡਾਣਾਂ ਰੱਦ ਹੋਈਆਂ, ਜਦ ਢਅਅ ਨੇ ਆਪਣੇ ਟਾਰਗਟ ਨੂੰ ਵਧਾ ਕੇ ਕਿਹਾ ਕਿ ਦੇਸ਼ ਦੇ 40 ਸਭ ਤੋਂ ਰੁੱਝੇ ਹਵਾਈ ਅੱਡਿਆਂ ‘ਤੇ ਘਰੇਲੂ ਉਡਾਣਾਂ ਨੂੰ 6 ਫੀਸਦੀ ਘਟਾਇਆ ਜਾਵੇਗਾ।ਇਹ ਪਹਿਲਾਂ 4 ਫੀਸਦੀ ਦੀ ਕਟੌਤੀ ਸੀ, ਜਿਸਦਾ ਅਰਥ ਹੈ ਕਿ ਫਲਾਈਟ ਸੰਖਿਆ ਵਿੱਚ ਹੋਰ ਕਮੀ ਆਉਣ ਵਾਲੇ ਦਿਨਾਂ ‘ਚ ਜਾਰੀ ਰਹੇਗੀ।ਆਵਾਜਾਈ ਮੰਤਰੀ ਸ਼ਾਨ ਡਫੀ ਨੇ ਕਿਹਾ ਕਿ ਉਡਾਣਾਂ ‘ਚ ਕਟੌਤੀ ਤਦ ਤਕ ਜਾਰੀ ਰਹੇਗੀ ਜਦ ਤਕ ਸੁਰੱਖਿਆ ਪ੍ਰਬੰਧ ਸੁਧਰਦੇ ਨਹੀਂ ਅਤੇ ਏਅਰ ਟ੍ਰੈਫਿਕ ਕੰਟਰੋਲ ਸਟਾਫ਼ ਦੀ ਘਾਟ ਪੂਰੀ ਨਹੀਂ ਹੁੰਦੀ।ਉਸ ਨੇ ਕਿਹਾ ਕਿ ਢਅਅ ਨੂੰ ਪਿਛਲੇ ਕੁਝ ਦਿਨਾਂ ਵਿੱਚ ਹਵਾਈ ਜਹਾਜ਼ਾਂ ਵਿਚਕਾਰ ਦੂਰੀ ਘਟਣ, ਰਨਵੇ ਉੱਤੇ ਟਕਰਾਉ ਦੇ ਖ਼ਤਰੇ ਅਤੇ ਕੰਟਰੋਲਰਾਂ ਵੱਲੋਂ ਗਲਤ ਰਿਸਪਾਂਸ ਦੀਆਂ ਸਕਿਾਇਤਾਂ ਮਿਲੀਆਂ ਹਨ, ਜਿਸ ਕਰਕੇ ਇਹ ਫ਼ੈਸਲਾ ਲਿਆ ਗਿਆ।ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕੋਈ ਨਵੀਂ ਸਮੱਸਿਆ ਨਹੀਂ ਹੈ, ਪਰ ਸ਼ਟਡਾਊਨ ਨੇ ਇਸ ਪ੍ਰਣਾਲੀ ਦੀ ਨਾਜ਼ੁਕੀ ਬੇਨਕਾਬ ਕਰ ਦਿੱਤੀ ਹੈ।ਜੋ ਕੰਟਰੋਲਰ ਤਨਖਾਹ ਨਹੀਂ ਲੈ ਰਹੇ ਸਨ, ਉਹ ਵੱਧਦੇ ਤਣਾਅ ਅਤੇ ਗੁਜ਼ਾਰੇ ਦੀਆਂ ਮੁਸ਼ਕਲਾਂ ਕਾਰਨ ਕੰਮ ‘ਤੇ ਨਾ ਆਉਣ ਲੱਗੇ।ਯੂਨੀਅਨ ਨੇ ਕਿਹਾ ਹੈ ਕਿ ਕਈ ਅਧਿਕਾਰੀ ਰੀਟਾਇਰ ਹੋ ਰਹੇ ਹਨ ਜਾਂ ਨੌਕਰੀ ਛੱਡ ਰਹੇ ਹਨ, ਜਿਸ ਨਾਲ ਘਾਟ ਹੋਰ ਵਧ ਰਹੀ ਹੈ।
J.D. Power ਦੇ ਵਿਸ਼ਲੇਸ਼ਕ ਮਾਈਕ ਟੇਲਰ ਦਾ ਕਹਿਣਾ ਹੈ ਕਿ ਉਡਾਣਾਂ ਦੀ ਇਹ ਕਟੌਤੀ ਕੇਵਲ ਕੁਝ ਦਿਨਾਂ ਵਿੱਚ ਏਅਰਲਾਈਨਾਂ ਦੇ ਆਪਰੇਸ਼ਨਾਂ ਨੂੰ ਹਿਲਾ ਚੁੱਕੀ ਹੈ।”ਕਈ ਜਹਾਜ਼ ਹੁਣ ਆਪਣੇ ਨਿਰਧਾਰਿਤ ਏਅਰਪੋਰਟਾਂ ‘ਤੇ ਨਹੀਂ ਹਨ, ਜਿਸ ਨਾਲ ਜਦ ਢਅਅ ਇਹ ਹੁਕਮ ਵਾਪਸ ਲਵੇਗੀ, ਤਦ ਵੀ ਏਅਰਲਾਈਨਾਂ ਨੂੰ ਆਮ ਸੇਵਾ ਦੁਬਾਰਾ ਚਲਾਉਣ ਵਿੱਚ ਸਮਾਂ ਲੱਗੇਗਾ,” ਉਸ ਨੇ ਕਿਹਾ।ਡੈਨਵਰ, ਐਟਲਾਂਟਾ, ਸਕਿਾਗੋ, ਡਲਾਸ ਅਤੇ ਨਿਊਯਾਰਕ ਖੇਤਰ ਦੇ ਹੱਬ ਏਅਰਪੋਰਟਾਂ ‘ਤੇ ਸਭ ਤੋਂ ਵੱਧ ਰੱਦਗੀਆਂ ਹੋਈਆਂ ਹਨ। ਇੱਥੇ ਨਾ ਸਿਰਫ਼ ਉਡਾਣਾਂ ਰੁਕੀਆਂ, ਸਗੋਂ ਘੰਟਿਆਂ ਦੇਰੀ ਨਾਲ ਚੱਲ ਰਹੀਆਂ ਸੇਵਾਵਾਂ ਨੇ ਯਾਤਰੀਆਂ ਨੂੰ ਫਸਾ ਦਿੱਤਾ ਹੈ।ਦੂਜੇ ਪਾਸੇ, ਪ੍ਰਧਾਨਮੰਤਰੀ ਡੋਨਾਲਡ ਟਰੰਪ ਨੇ ਸਮਾਜਿਕ ਮੀਡੀਆ ‘ਤੇ ਕਿਹਾ ਕਿ ”ਜੋ ਕੰਟਰੋਲਰ ਕੰਮ ‘ਤੇ ਨਹੀਂ ਆ ਰਹੇ, ਉਹ ਹੁਣੀ ਵਾਪਸ ਆਉਣ, ਨਹੀਂ ਤਾਂ ਤਨਖਾਹ ਕੱਟੀ ਜਾਵੇਗੀ।”ਉਸ ਨੇ ਉਹਨਾਂ ਕਰਮਚਾਰੀਆਂ ਨੂੰ $10,000 ਬੋਨਸ ਦੇਣ ਦੀ ਵੀ ਗੱਲ ਕੀਤੀ ਜਿਨ੍ਹਾਂ ਨੇ ਸ਼ਟਡਾਊਨ ਦੌਰਾਨ ਕੰਮ ਜਾਰੀ ਰੱਖਿਆ।

ਰੁਝਾਨ ਖਬਰਾਂ