17.8 C
Vancouver
Monday, May 25, 2026

ਸਰੀ ਵਿੱਚ ਮਿਨੀਵੈਨ ਦੀ ਟੱਕਰ ਨਾਲ ਤਿੰਨ ਸਾਲਾ ਬੱਚਾ ਜ਼ਖ਼ਮੀ

ਸਰੀ, (ਏਕਜੋਤ ਸਿੰਘ) ਬੀ.ਸੀ. ਬੁੱਧਵਾਰ ਰਾਤ ਸਰੀ ਵਿੱਚ ਇੱਕ ਦੁਖਦਾਈ ਹਾਦਸੇ ਵਿੱਚ ਤਿੰਨ ਸਾਲਾ ਬੱਚਾ ਮਿਨੀਵੈਨ ਦੀ ਟੱਕਰ ਨਾਲ ਜ਼ਖ਼ਮੀਆਂ ਹੋ ਗਿਆ। ਇਹ ਘਟਨਾ 12 ਨਵੰਬਰ ਦੀ ਰਾਤ 7:15 ਵਜੇ 168 ਸਟਰੀਟ ਅਤੇ 104 ਐਵੇਨਿਊ ਦੇ ਚੌਰਾਹੇ ‘ਤੇ ਵਾਪਰੀ।
ਸਰੀ ਐਮਰਜੈਂਸੀ ਸੇਵਾਵਾਂ ਅਤੇ Surrey Police Service (SPS) ਦੇ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਸ਼ਫਸ਼ ਦੇ ਮੀਡੀਆ ਲਿਆਇਜ਼ਨ ਅਧਿਕਾਰੀ ਇਆਨ ਮੈਕਡੋਨਾਲਡ ਨੇ ਦੱਸਿਆ ਕਿ ਤਿੰਨ ਸਾਲਾ ਬੱਚਾ ਸੜਕ ‘ਤੇ ਅਚਾਨਕ ਦੌੜਿਆ ਜਾ ਰਿਹਾ ਸੀ ਅਤੇ ਉਸੇ ਸਮੇਂ ਇੱਕ Dodge Caravan ਮਿਨੀਵੈਨ ਨੇ ਉਸਨੂੰ ਟੱਕਰ ਮਾਰ ਦਿੱਤੀ।
ਮੈਕਡੋਨਾਲਡ ਨੇ ਕਿਹਾ, ”ਖੁਸ਼ਕਿਸਮਤੀ ਨਾਲ, ਬੱਚੇ ਨੂੰ ਗੰਭੀਰ ਚੋਟਾਂ ਨਹੀਂ ਆਈਆਂ। ਉਹ ਹਸਪਤਾਲ ਲਿਆਇਆ ਗਿਆ ਹੈ ਪਰ ਉਸਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ।” ਉਨ੍ਹਾਂ ਇਹ ਵੀ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟ੍ਰੈਫਿਕ ਸਿਗਨਲ ਹਰੇ ਹੋਏ ਸਿਰਫ ਕੁਝ ਪਲ ਹੀ ਹੋਏ ਸਨ। ਇਸ ਕਰਕੇ ਮਿਨੀਵੈਨ ਦੀ ਗਤੀ ਕਾਫ਼ੀ ਘੱਟ ਸੀ, ਜੋ ਸੰਭਵਤ: ਬੱਚੇ ਦੀ ਜਾਨ ਬਚਾਉਣ ਵਿੱਚ ਇੱਕ ਮਹੱਤਵਪੂਰਨ ਕਾਰਨ ਬਣੀ। ਮਿਨੀਵੈਨ ਦੇ ਡਰਾਈਵਰ ਨੇ ਮੌਕੇ ‘ਤੇ ਹੀ ਰਹਿ ਕੇ ਪੂਰੀ ਤਰ੍ਹਾਂ ਜਾਂਚ ਵਿੱਚ ਸਹਿਯੋਗ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਪ੍ਰਭਾਵਿਤ ਚੌਰਾਹੇ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਗਿਆ ਅਤੇ ਇਸ ਦੌਰਾਨ ਬੱਸਾਂ ਨੂੰ ਵੀ ਦੂਜੇ ਰਸਤੇ ਭੇਜਿਆ ਗਿਆ।
SPS ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਪੁਲਿਸ ਮਾਤਾ-ਪਿਤਾ ਅਤੇ ਸਮੁਦਾਇ ਨੂੰ ਯਾਦ ਦਿਵਾਉਂਦੀ ਹੈ ਕਿ ਛੋਟੇ ਬੱਚਿਆਂ ਨੂੰ ਸੜਕਾਂ ਦੇ ਨੇੜੇ ਵਧੇਰੇ ਸੁਰੱਖਿਆ ਅਤੇ ਨਿਗਰਾਨੀ ਦੀ ਲੋੜ ਹੁੰਦੀ ਹੈ।

ਰੁਝਾਨ ਖਬਰਾਂ