Sunday, November 24, 2024
6.5 C
Vancouver

ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ‘ਤੇ ਹਮਲਾ, 17 ਫਲਸਤੀਨੀਆਂ ਦੀ ਮੌਤ

ਯੇਰੂਸ਼ਲਮ : ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ‘ਤੇ ਕੀਤੇ ਗਏ ਹਮਲੇ ‘ਚ 17 ਫਲਸਤੀਨੀ ਮਾਰੇ ਗਏ। ਇਨ੍ਹਾਂ ‘ਚ ਪੰਜ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹਨ। ਇਹ ਹਮਲੇ ਉਸ ਸਮੇਂ ਹੋਏ ਜਦੋਂ ਗੋਲੀਬੰਦੀ ਦੇ ਸਮਝੌਤੇ ਲਈ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਹੋਣ ਦੀ ਆਸ ਹੈ। ਅਲ-ਅਕਸਾ ਮਾਰਟੀਅਰਜ਼ ਹਸਪਤਾਲ ਮੁਤਾਬਕ ਗਾਜ਼ਾ ਦੇ ਨੁਸਰਤ ਸ਼ਰਨਾਰਥੀ ਕੈਂਪ ‘ਚ ਰਹਿ ਰਹੇ ਇਕ ਪਰਿਵਾਰ ਦੇ ਟਿਕਾਣੇ ‘ਤੇ ਹਮਲਾ ਹੋਇਆ ਜਿਸ ‘ਚ ਪੰਜ ਬੱਚੇ (2 ਤੋਂ 11 ਸਾਲ) ਅਤੇ ਉਨ੍ਹਾਂ ਦੇ ਮਾਪੇ ਮਾਰੇ ਗਏ। ਇਸੇ ਤਰ੍ਹਾਂ ਮਗ਼ਾਜ਼ੀ ਸ਼ਰਨਾਰਥੀ ਕੈਂਪ ‘ਚ ਇਕ ਘਰ ‘ਤੇ ਅੱਜ ਤੜਕੇ ਹੋਏ ਹਮਲੇ ‘ਚ ਚਾਰ ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਖ਼ਾਨ ਯੂਨਿਸ ਸ਼ਹਿਰ ‘ਚ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੇਇਤ ਲਾਹੀਆ ‘ਚ ਇਕ ਘਰ ‘ਤੇ ਹੋਏ ਇਜ਼ਰਾਇਲੀ ਹਮਲੇ ‘ਚ ਦੋ ਹੋਰ ਵਿਅਕਤੀ ਮਾਰੇ ਗਏ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਮਾਰੇ ਗਏ ਵਿਅਕਤੀ ਆਮ ਨਾਗਰਿਕ ਜਾਂ ਦਹਿਸ਼ਤਗਰਦ ਸਨ।

ਅਮਰੀਕਾ ਨੇ ਕੈਨੇਡੀਅਨ ਲੱਕੜ ‘ਤੇ ਟੈਕਸ 8.05 ਤੋਂ ਵਧਾ ਕੇ 14.54 ਕੀਤਾ
ਵਾਸ਼ਿੰਗਟਨ : ਅਮਰੀਕਾ ਨੇ ਹੈਰਾਨਕੁੰਨ ਕਦਮ ਉਠਾਉਂਦਿਆਂ ਕੈਨੇਡੀਅਨ ਲੱਕੜ ‘ਤੇ ਟੈਕਸ ਵਧਾ ਕੇ ਦੁੱਗਣਾ ਕਰ ਦਿਤਾ ਹੈ। ਸਾਫਟਵੁੱਡ ਲੰਬਰ ‘ਤੇ ਇੰਪੋਰਟ ਡਿਊਟੀ ਵਿਚ ਕੀਤੇ ਵਾਧੇ ਦਾ ਕਾਰੋਬਾਰੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੀ ਕੌਮਾਂਤਰੀ ਵਪਾਰ ਮੰਤਰੀ ਮੈਰੀ ਐਂਗ ਨੇ ਕਿਹਾ ਕਿ ਇਸ ਨਾਲ ਕਿਰਤੀਆਂ ਅਤੇ ਉਨ੍ਹਾਂ ਦੇ ਪਰਵਾਰਾਂ ‘ਤੇ ਮਾੜਾ ਅਸਰ ਪਵੇਗਾ।
ਬੀ.ਸੀ. ਤੋਂ ਅਮਰੀਕਾ ਜਾਣ ਵਾਲੇ ਸਾਫਟਵੁੱਡ ਲੰਬਰ ‘ਤੇ ਹੁਣ ਤੱਕ 8.05 ਟੈਕਸ ਲੱਗ ਰਿਹਾ ਸੀ ਜਿਸ ਨੂੰ ਵਧਾ ਕੇ 14.54 ਫੀ ਸਦੀ ਕਰ ਦਿਤਾ ਗਿਆ ਹੈ। ਅੰਤਮ ਰਿਪੋਰਟ ਮਿਲਣ ਤੱਕ ਨਵੀਆਂ ਟੈਕਸ ਦਰਾਂ ਅਮਰੀਕਾ ਦੇ ਫੈਡਰਲ ਰਜਿਸਟਰ ‘ਤੇ ਨਜ਼ਰ ਨਹੀਂ ਆਈਆਂ।
ਬੀ.ਸੀ. ਦੇ ਜੰਗਲਾਤ ਮੰਤਰੀ ਬਰੂਸ ਰਾਲਸਟਨ ਨੇ ਅਮਰੀਕਾ ਦੇ ਵਣਜ ਵਿਭਾਗ ਵੱਲੋਂ ਲਏ ਫੈਸਲੇ ‘ਤੇ ਨਾਖੁਸ਼ੀ ਜ਼ਾਹਰ ਕਰਦਿਆਂ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਵਿਰੁੱਧ ਆਵਾਜ਼ ਉਠਾਈ ਜਾਵੇ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਟੈਰਿਫ ਐਕਟ ਮੁਤਾਬਕ ਵਿਦੇਸ਼ੀ ਸਰਕਾਰ ਵੱਲੋਂ ਸਬਸਿਡੀ ਮੁਹੱਈਆ ਕਰਵਾਏ ਜਾਣ ‘ਤੇ ਟੈਕਸ ਦਰਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਉਦਯੋਗਿਕ ਸਮੂਹ ਵੱਲੋਂ ਵਣਜ ਵਿਭਾਗ ਦੇ ਫੈਸਲੇ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਆਪਣੀ ਸਸਤੀ ਲੱਕੜ ਲਗਾਤਾਰ ਅਮਰੀਕੀ ਮੰਡੀ ਵਿਚ ਸੁੱਟ ਰਹੀ ਹੈ। ਸਮੂਹ ਦੇ ਚੇਅਰਮੈਨ ਐਂਡਰਿਊ ਮਿਲਰ ਨੇ ਕਿਹਾ ਕਿ ਅਮਰੀਕਾ ਵਿਚ ਲੰਬਰ ਦੀਆਂ ਕੀਮਤਾਂ ਹੇਠਲੇ ਪੱਧਰ ‘ਤੇ ਚੱਲ ਰਹੀਆਂ ਹਨ ਅਤੇ ਮਿਲ ਮਾਲਕਾਂ ਵਾਸਤੇ ਆਪਣਾ ਖਰਚਾ ਕੱਢਣਾ ਔਖਾ ਹੋ ਗਿਆ ਹੈ। ਦੂਜੇ ਪਾਸੇ ਬੀ.ਸੀ. ਲੰਬਰ ਟਰੇਡ ਕੌਂਸਲ ਦੇ ਪ੍ਰਧਾਨ ਕਰਟ ਨਿਕੁਈਡੈਟ ਨੇ ਅਮਰੀਕੀ ਜਥੇਬੰਦੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ। ਫੈਡਰਲ ਮੰਤਰੀ ਮੈਰੀ ਐਂਗ ਨੇ ਕਿਹਾ ਕਿ ਇਸ ਵਿਵਾਦ ਦਾ ਪੱਕਾ ਹੱਲ ਲੱਭਣਾ ਹੀ ਕੈਨੇਡਾ ਤੇ ਅਮਰੀਕਾ ਦੋਹਾਂ ਦੇ ਹਿਤ ਵਿਚ ਹੋਵੇਗਾ।