Saturday, November 23, 2024
8.4 C
Vancouver

ਪੈਰਿਸ ਓਲੰਪਿਕ ‘ਚ ਕੈਨੇਡਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਕੈਨੇਡਾ ਨੇ 6 ਸੋਨ ਤਗ਼ਮਿਆਂ ਸਮੇਤ ਜਿੱਤੇ ਕੁਲ 21 ਤਗ਼ਮੇ

ਸਰੀ, (ਏਕਜੋਤ ਸਿੰਘ): ਪੈਰਿਸ ਓਲੰਪਿਕ ਵਿੱਚ ਕੈਨੇਡਾ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਕੈਨੇਡਾ ਦੇ ਖਿਡਾਰੀਆਂ ਨੇ ਹੁਣ ਤੱਕ ਕੁਲ 21 ਮੈਡਲ ਜਿੱਤੇ ਹਨ ਅਤੇ ਜਿਨ੍ਹਾਂ ਵਿਚੋਂ 6 ਸੋਨ ਤਮਗ਼ੇ, 5 ਚਾਂਦੀ ਦੇ ਤਮਗ਼ੇ ਅਤੇ 10 ਕਾਂਸੇ ਦੇ ਤਮਗ਼ੇ ਸ਼ਾਮਲ ਹਨ। ਕੈਨੇਡਾ ਇਸ ਸਮੇਂ 11 ਸਥਾਨ ‘ਤੇ ਬਣਿਆ ਹੋਇਆ ਹੈ।  ਕੈਨੇਡਾ ਦੀ ਸਟਾਰ ਸਵੀਮਰ ਸਮਰ ਮੈਕਿੰਟੋਸ਼  ਨੇ ਓਲੰਪਿਕ ਵਿੱਚ ਇੱਕਲੀ ਨੇ 4 ਮੈਡਲ ਜਿੱਤੇ ਹਨ ਜਿਨ੍ਹਾਂ ‘ਚ 3 ਸੋਨ ਤਗ਼ਮੇ ਅਤੇ ਇੱਕ ਚਾਂਦੀ ਦਾ ਤਗ਼ਮਾ ਸ਼ਾਮਲ ਹੈ।

ਇਸ ਦੇ ਨਾਲ ਹੀ ਕੈਨੇਡਾ ਦੇ ਖਿਡਾਰੀ ਹਮਰ ਥਰੋਅ ਖੇਡ ਵਿੱਚ ਲੰਮੇ ਸਮੇਂ ਤੋਂ ਬਾਅਦ ਚਮਕੇ ਹਨ ਅਤੇ ਉਨ੍ਹਾਂ ਨੇ ਹਮਰ ਥਰੋਅ ‘ਚ 2 ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ।  ਏਥਨ ਕੈਟਜ਼ਬਰਗ ਨੇ ਹਮਰ ਥਰੋਅ ਵਿੱਚ ਗੋਲਡ ਮੈਡਲ ਹਾਸਲ ਕੀਤਾ। ਏਥਨ ਕੈਟਜ਼ਬਰਗ ਨੇ 84.12 ਦੀ ਦੂਰੀ ‘ਤੇ ਹਮਰ ਥਰੋਅ ਕਰੇ ਸੋਨ ਤਗਮੇ ‘ਤੇ ਕਬਜ਼ਾ ਕੀਤਾ।

ਇਸੇ ਨਾਲ ਹੀ ਰਿਚਮੰਡ ਦੀ 25 ਸਾਲ ਦੀ ਖਿਡਾਰਨ ਕੈਮਰੀਨ ਰੋਜਰਸ ਨੇ ਮਹਿਲਾ ਵਰਗ ‘ਚ ਵੀ ਹਮਰ ਥਰੋਅ ਵਿੱਚ ਕੈਨੇਡਾ ਲਈ ਗੋਲਡ ਮੈਡਲ ਹਾਸਲ ਕੀਤਾ। ਉਸ ਨੇ 76.97 ਦੀ ਦੂਰੀ ‘ਤੇ ਹਮਰ ਥਰੋਅ ਕਰਕੇ ਸੋਨ ਤਗਮੇ ‘ਤੇ ਕਬਜ਼ਾ ਕੀਤਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਨੇ ਸਾਲ 1912 ਵਿੱਚ ਹਮਰ ਥਰੋਅ ‘ਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਪਰ ਹੁਣ ਇਨ੍ਹਾਂ ਦੋਵੇਂ ਖਿਡਾਰੀਆਂ ਕੈਨੇਡਾ ਦੇ ਇਸ ਲੰਮੇ ਸੋਕੇ ਨੂੰ ਖਤਮ ਕੀਤਾ ਹੈ।  ਕ੍ਰਿਸਟਾ ਡੇਗੂਚੀ ਨੇ ਅੰਡਰ-57 ਕਿਲੋਗ੍ਰਾਮ ਜੂਡੋ ਮੁਕਾਬਲੇ ਵਿੱਚ ਜਿੱਤ ਦਰਜ ਕਰਕੇ ਕੈਨੇਡਾ ਲਈ ਪੈਰਿਸ ਓਲੰਪਿਕਸ ‘ਚ ਕੈਨੇਡਾ ਲਈ ਸਭ ਤੋਂ ਪਹਿਲਾ ਗੋਲਡ ਮੈਡਲ ਹਾਸਿਲ ਕੀਤਾ ਸੀ। ਡੇਗੂਚੀ ਜੋ ਕਿ ਵਿਸ਼ਵ ਦੀ ਅੱਵਲ ਰੈਂਕ ਦੀ ਮਹਿਲਾ ਜੂਡੋ ਖਿਡਾਰੀ ਹੈ, ਉਸ ਨੇ ਫ਼ਾਈਨਲ ਵਿੱਚ ਦੱਖਣੀ ਕੋਰੀਆ ਦੀ ਮਿਮੀ ਹੂਹ ਨੂੰ ਹਰਾਇਆ।

ਇਸ ਤੋਂ ਇਲਾਵਾ ਐਲੇਨੋਰ ਹਾਰਵੇ ਨੇ ਤਲਵਾਰਬਾਜ਼ੀ ਦੇ ਮੁਕਾਬਲੇ ‘ਚ ਕਾਂਸੀ ਦਾ ਤਗ਼ਮਾ, ਗੋਤਖੋਰੀ ਮੁਕਾਬਲੇ ਵਿੱਚ ਕੈਨੇਡਾ ਦੀ ਜੋੜੀ ਰਿਲਨ ਵਿਏਂਸ ਅਤੇ ਨਾਥਨ ਜ਼ਸੋਂਬਰ-ਮਰੇਅ ਨੇ 422.13 ਅੰਕ ਹਾਸਲ ਕਰਦੇ ਹੋਏ ਕਾਂਸੀ ਦਾ ਤਗ਼ਮਾ ਹਾਸਲ ਕੀਤਾ।

ਕੈਨੇਡਾ ਦੇ ਤੈਰਾਕ ਇਲਿਆ ਖਾਰੁਨ ਨੇ  200 ਮੀਟਰ ਬਟਰਫਲਾਈ ਵਿੱਚ 1:52.80 ਦਾ ਨਵਾਂ ਕੈਨੇਡੀਅਨ ਰਿਕਾਰਡ ਕਾਇਮ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ।

ਇਸ ਮੁਕਾਬਲੇ ਵਿੱਚ ਫਰਾਂਸ ਦਾ ਖਿਡਾਰੀ ਮਾਰਚੈਂਡ ਸੋਨ ਤਗਮਾ ਹਾਸਲ ਕਰਨ ‘ਚ ਕਾਮਯਾਬ ਰਿਹਾ ਜਦੋਂ ਕਿ ਚਾਂਦੀ ਦਾ ਤਗਮਾ ਹੰਗਰੀ ਕ੍ਰਿਸਟੋਫ਼ ਮਿਲਾਕ ਦੀ ਝੋਲੀ ਪਿਆ।

ਖਾਰੁਨ ਦੀ ਉਮਰ ਸਿਰਫ਼ 19 ਸਾਲ ਹੈ ਅਤੇ ਉਸ ਦਾ ਜਨਮ ਮਾਂਟਰੀਅਲ ਵਿੱਚ ਹੋਇਆ ਪਰ ਉ ਵੱਡਾ ਲਾਸ ਵੇਗਾਸ ਵਿੱਚ ਹੋਇਆ। ਕੈਨੇਡਾ ਪੈਰਿਸ ਉਲੰਪਿਕ ਵਿੱਚ ਹੁਣ ਤੱਕ ਤੈਰਾਕੀ ਦੇ ਮੁਕਾਬਲਿਆਂ ਵਿੱਚ 4 ਤਗ਼ਮੇ ਜਿੱਤ ਚੁੱਕਾ ਹੈ ਜਿਸ ਵਿੱਚ ਤਿੰਨ ਕੈਨੇਡਾ ਦੀ ਸਟਾਰ ਤੈਰਾਕ ਸਮਰ ਮੈਕਿੰਟੋਸ਼ ਨੇ ਜਿੱਤੇ ਹਨ।

ਕੈਨੇਡਾ ਦੀ ਮਹਿਲਾ ਰਗਬੀ ਸੇਵਨ ਟੀਮ ਚਾਂਦੀ ਦਾ ਤਮਗੇ ਹਾਸਲ ਕਰਨ ‘ਚ ਕਾਮਯਾਬ ਰਹੀ। ਕੈਨੇਡਾ ਦੇ ਤੈਰਾਕ ਇਲਿਆ ਖਾਰੁਨ ਨੇ  200 ਮੀਟਰ ਬਟਰਫਲਾਈ ਵਿੱਚ 1:52.80 ਦਾ ਨਵਾਂ ਕੈਨੇਡੀਅਨ ਰਿਕਾਰਡ ਕਾਇਮ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ।

ਸੋਫੀਅਨ ਮੈਥੋਟ ਨੇ ਟਰੈਂਪੋਲਾਈਨ ‘ਚ ਕਾਂਸੀ ਤਗ਼ਮਾ, ਕੈਲੀ ਮੈਸੀ ਨੇ ਤੈਰਾਕੀ ‘ਚ ਕਾਂਸੀ ਤਗ਼ਮਾ, ਫੇਲਿਕਸ ਔਗਰ-ਅਲਿਆਸੀਮ, ਗੈਬਰੀਏਲਾ ਡਾਬਰੋਵਸਕੀ ਨੇ ਟੈਨਿਸ ‘ਚ ਕਾਂਸੀ ਤਗ਼ਮਾ, ਜੋਸ਼ ਲਿੰਡੋ ਨੇ ਤੈਰਾਕੀ ‘ਚ ਚਾਂਦੀ ਤਗ਼ਮਾ, ਵਿਅਟ ਸੈਨਫੋਰਡ ਨੇ ਮੁਕੇਬਾਜ਼ੀ ‘ਚ ਕਾਂਸੀ ਤਗ਼ਮਾ, ਅਲੀਸ਼ਾ ਨਿਊਮੈਨ ਨੇ ਐਥਲੀਟ ‘ਚ ਕਾਂਸੀ ਤਗ਼ਮਾ, ਸਕਾਈਲਰ ਪਾਰਕ ਨੇ ਤਾਈਕਵਾਂਡੋ ‘ਚ ਕਾਂਸੀ ਤਗ਼ਮਾ, ਮੌਡ ਚੈਰਨ ਨੇ ਵੇਟਲਿਫਟਿੰਗ ‘ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। 

ਪੈਰਿਸ ਓਲੰਪਿਕ ਵਿੱਚ ਕੈਨੇਡਾ ਦੀ ਮਹਿਲਾ ਰਗਬੀ ਸੇਵਨ ਟੀਮ ਚਾਂਦੀ ਦਾ ਤਮਗੇ ਹਾਸਲ ਕਰਨ ‘ਚ ਕਾਮਯਾਬ ਰਹੀ।

ਬੇਹੱਦ ਰੋਮਾਂਚ ਮੁਕਾਬਲੇ ਵਿੱਚ ਕੈਨੇਡਾ ਨੂੰ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਹੱਥੋਂ 19-12 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਕੈਨੇਡਾ ਦੀ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਦਾ ਘੁੱਟ ਭਰਨਾ ਪਿਆ। ਕੈਨੇਡੀਅਨ ਟੀਮ ਨੇ ਪਹਿਲੇ ਅੱਧ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 12-7 ਦੀ ਬੜ੍ਹਤ ਹਾਸਲ ਕਰ ਲਈ ਸੀ।

ਪਰ ਨਿਊਜ਼ੀਲੈਂਡ ਨੇ ਦੂਜੇ ਹਾਫ ਵਿੱਚ ਮਾਈਕਲ ਬਲਾਈਡ ਅਤੇ ਸਟੈਸੀ ਵਾਕਾ ਨੇ ਕੈਨੇਡਾ ਦੀ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਅਤੇ 19-12 ਨਾਲ ਮੈਚ ਜਿੱਤ ਲਿਆ।

ਪੈਰਿਸ ਓਲੰਪਿਕ ਵਿੱਚ ਗੋਤਖੋਰੀ ਮੁਕਾਬਲੇ ਵਿੱਚ ਕੈਨੇਡਾ ਦੀ ਜੋੜੀ ਰਿਲਨ ਵਿਏਂਸ ਅਤੇ ਨਾਥਨ ਜ਼ਸੋਂਬਰ-ਮਰੇਅ ਨੇ 422.13 ਅੰਕ ਹਾਸਲ ਕਰਦੇ ਹੋਏ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਜਦੋਂ ਕਿ ਚੀਨ 490.35 ਦੇ ਅੰਕਾਂ ਨਾਲ ਪਹਿਲੇ ਸਥਾਨ ‘ਤੇ ਅਤੇ ਗ੍ਰੇਟ ਬ੍ਰਿਟੇਨ 463.44 ਨਾਲ ਤੀਜੇ ਸਥਾਨ ਤੇ ਰਿਹਾ

ਮੌਕਾਬਲੇ ਦੌਰਾਨ ਕੈਨੇਡਾ ਨੂੰ ਸਖਤ ਚੁਣੌਤੀ ਮਿਲੀ ਕਿਉਂਕਿ ਦੋ ਵਾਰ ਸ਼ਾਨਦਾਰ ਪ੍ਰਦਸ਼ਨ ਕਰ ਤੋਂ ਬਾਅਦ ਕੈਨੇਡਾ ਦੂਜੇ ਸਥਾਨ ‘ਤੇ ਬਰਕਾਰ ਸੀ ਪਰ ਆਖਰੀ ਪਾਰੀ ਦੌਰਾਨ ਬ੍ਰਿਟੇਨ ਦੇ ਖਿਡਾਰੀਆਂ ਵਲੋਂ ਮਜ਼ਬੂਤ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਕੈਨੇਡਾ ਤੀਜੇ ਸਥਾਨ ‘ਤੇ ਆ ਗਿਆ।