Sunday, April 20, 2025
12.4 C
Vancouver

ਡਾਕਟਰ ਪੂਰਨ ਸਿੰਘ ਵਲੋਂ ਲਿਖੀਆਂ ਦੋ ਪੁਸਤਕਾਂ 11 ਅਗਸਤ ਨੂੰ ਕੀਤੀਆਂ ਜਾਣਗੀਆਂ ਲੋਕ ਅਰਪਣ ਸਮਾਗਮ

ਸਰੀ, (ਏਕਜੋਤ ਸਿੰਘ): ਡਾਕਟਰ ਪੂਰਨ ਸਿੰਘ ਵਲੋਂ ਲਿਖੀਆਂ ਦੋ ਪੁਸਤਕਾਂ ” ਸਿੱਖ ਲਹਿਰ : ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਤੇ ਸੰਘਰਸ਼”  ਸਿੱਖ ਸੰਸਕਾਰਾਂ ਨਾਲ ਜੁੜੇ ਵਹਿਮ- ਭਰਮ ਅਤੇ ਕਰਮ-ਕਾਂਡ” 11 ਅਗਸਤ ਨੂੰ ਲੋਕ ਅਰਪਣ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਪੁਸਤਕਾਂ ਉਪਰ ਵਿਚਾਰ ਚਰਚਾ ਤੇ ਪੜਚੋਲ ਹੋਵੇਗੀ,

ਇਹ ਪੁਸਤਕ ਲੋਕ ਅਰਪਣ ਸਮਾਗਮ 11 ਅਗਸਤ (ਐਤਵਾਰ) 2024 ਨੂੰ ਜ਼ਾਰਜ ਮੈਕੀ ਲਾਇਬਰੇਰੀ, 8440-112 ਸਟਰੀਟ, ਨਾਰਥ ਡੈਲਟਾ ਵਿਖੇ , ਬਾਅਦ ਦੁਪਹਿਰ 1:00 ਵਜੇ ਤੋਂ 4:00 ਵਜੇ ਤਕ ਕਰਵਾਇਆ ਜਾ ਰਿਹਾ ਹੈ।  ਇਸ ਮੌਕੇ ਦੋਨਾਂ ਪੁਸਤਕਾਂ ਨੂੰ ਲੋਕ ਅਰਪਣ ਕੀਤਾ ਜਾਵੇਗਾ।  ਸਮੂਹ ਸਾਹਿਤ ਪਰੇਮੀਆਂ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿਚ ਹਾਜਰੀ ਲਗਵਾਉਣ। ਵਧੇਰੇ ਜਾਣਕਾਰੀ ਲਈ ਪੂਰਨ ਸਿੰਘઠਸੰਪਰਕ ਕੀਤਾ ਜਾ ਸਕਦਾ ਹੈ : 778-998-5733