15.9 C
Vancouver
Thursday, May 21, 2026

ਪੰਜਾਬ ਦੇ 8 ਜ਼ਿਲ੍ਹਿਆਂ ਦੇ ਪਿੰਡਾਂ ਨਾਲ ਸੰਬੰਧਤ ‘ਮਾਲਵਾ ਸਰਪੰਚ ਡਾਇਰੈਕਟਰੀ’ ਰਿਲੀਜ਼

-ઠਪੰਚਾਇਤ ਮੰਤਰੀ ਸੌਂਦ ਨੇ ਕੀਤੀ ਲੋਕ ਅਰਪਣ, ਕਿਹਾ ਸ਼ਲਾਘਾਯੋਗ ਕਦਮ -ਤਰੁਨਪ੍ਰੀਤ ਸੌਂਦ
ਵੈਨਕੂਵਰ, (ਪਰਮਜੀਤ ਸਿੰਘ)ઠਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਇਹ ਮਾਲਵਾ ਸਰਪੰਚ ਡਾਇਰੈਕਟਰੀ ਲੋਕ ਅਰਪਣ ਕੀਤੀ ਗਈ। ਡਾਇਰੈਕਟਰੀ ਦੇ ਸੰਪਾਦਕ ਗੋਰਾ ਸੰਧੂ ਖੁਰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੰਗਦਾਰ ਡਾਇਰੈਕਟਰੀ ਵਿੱਚ ਮਾਲਵੇ ਦੇ ਅੱਠ ਜ਼ਿਲਿਆਂ ਦੇ ਪਿੰਡਾਂ ਦੇ ਸਰਪੰਚਾਂ ਅਤੇ ਸੰਬੰਧਤ ਪੁਲਿਸ ਥਾਣਿਆਂ ਦੇ ਫੋਨ ਨੰਬਰਾਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਅਤੇ ਬਲਾਕਾਂ ਦੀ ਪੂਰੀ ਜਾਣਕਾਰੀ ਸਹਿਤ ਹਰ ਪਿੰਡ ਦੇ ਸਰਪੰਚ ਦੀ ਤਸਵੀਰ ਉਪਲਬਧ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹਰ ਵਿਧਾਨ ਸਭਾ ਵਿਧਾਇਕ, ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਪੰਜਾਬ ਪੁਲਿਸ ਦੇ ਸੰਪਰਕ ਨੰਬਰ ਵੀ ਸ਼ਾਮਲ ਹਨ।
ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਇਸ ਉਪਰਾਲੇ ਨੂੰ ਇੱਕ ਸਲਾਘਾਯੋਗ ਕਦਮ ਦੱਸਦਿਆਂ ਗੋਰਾ ਸੰਧੂ ਖੁਰਦ ਨੂੰ ਇਸ ਕਾਰਜ ਪ੍ਰਤੀ ਵਧਾਈ ਦਿੰਦਿਆਂ ਉਸ ਦੀ ਇਸ ਸਖ਼ਤ ਮਿਹਨਤ ਨੂੰ ਉੱਚੇ ਸ਼ਬਦਾਂ ਨਾਲ ਸਤਿਕਾਰਦਿਆਂ ਕਿਹਾ ਕਿ ਇਹ ਡਾਇਰੈਕਟਰੀ ਰਾਹੀਂ ਜਿੱਥੇ ਸਰਪੰਚਾਂ ਦਾ ਆਪਸੀ ਤਾਲਮੇਲ ਵਿਚ ਵਾਧਾ ਹੋਵੇਗਾ ਉੱਥੇ ਸਮਾਜਿਕ ਮਸਲਿਆ ਦੇ ਨਿਵਾਰਣ ਲਈ ਵੀ ਇਹ ਸਹਾਈ ਸਿੱਧ ਹੋਵੇਗੀ। ઠਜ਼ਿਕਰਯੋਗ ਹੈ ਕਿ ਹਾਣੀ ਮੈਗਜ਼ੀਨ ਦੇ ਸੰਪਾਦਕ ਗੋਰਾ ਸੰਧੂ ਖੁਰਦ ਇਸ ਤੋਂ ਪਹਿਲਾਂ 2019 ‘ਚ ਮਾਲਵਾ ਸਰਪੰਚ ਡਾਇਰੈਕਟਰੀ ਅਤੇ 2021 ‘ਚ ਮਾਲਵਾ ਕੌਂਸਲਰ ਡਾਇਰੈਕਟਰੀ ਵੀ ਲੋਕਾਂ ਦੀ ਕਚਹਿਰੀ ਵਿੱਚ ਲਿਆ ਚੁੱਕੇ ਹਨ ਜੋ ਲੋਕਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਈ ਸੀ।
ਇਸ ਮੌਕੇ ਜਗਤਾਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਖੰਨਾ, ਸਤਵਿੰਦਰ ਸਿੰਘ ਬੀ.ਡੀ.ਪੀ.ਓ, ਬਾਬੂ ਅਭੇ ਕੁਮਾਰ ਗਰਗ, ਕਰਨ ਅਰੋੜਾ ਓ ਐਸ ਡੀ, ਮਨਜੀਤ ਸਿੰਘ ਨਾਗਰਾ ਓ ਐਸ ਡੀ, ਜਸਪ੍ਰੀਤ ਸਿੰਘ ਪੀ. ਏ, ਬਲਵਿੰਦਰ ਸਿੰਘ ਧਾਲੀਵਾਲ ਅਤੇ ਕਰਨੈਲ ਸਿੰਘ ਗਿੱਲ ਹਾਜ਼ਿਰ ਸਨ।

ਰੁਝਾਨ ਖਬਰਾਂ