Saturday, April 12, 2025
11.1 C
Vancouver

ਗ਼ਜ਼ਲ

ਜਿਸ ਦਾ ਪੁੱਤ ਨਾ ਕੋਈ ਧੀ,

ਉਹ ਕਿਸੇ ਦੇ ਦੁੱਖ ਸਮਝੂ ਕੀ?

ਉਸ ਨੂੰ ਕਿੱਦਾਂ ਮਾਂ ਕਹੀਏ?

ਜੋ ਕੁੱਖ ‘ਚ ਮਰਵਾਏ ਧੀ।

ਜਨਤਾ ਹੀ ਦੁੱਖਾਂ ‘ਚ ਪਿਸੇ,

ਨੇਤਾਵਾਂ ਦਾ ਜਾਵੇ ਕੀ।

ਉਸ ਦੇ ਬੱਚੇ ਰੁਲਦੇ ਨੇ,

ਰੋਜ਼ ਲਏ ਜੋ ਬੋਤਲ ਪੀ।

ਉਹ ਸਿਰ ਉੱਚਾ ਕਰਕੇ ਫਿਰੇ,

ਮੱਲਾਂ ਮਾਰੇ ਜਿਸ ਦੀ ਧੀ।

ਇਹ ਮਤਲਬਪ੍ਰਸਤ ਬੰਦਾ,

ਰੱਬ ਧਿਆਏ ਦੁੱਖ ‘ਚ ਹੀ।

ਚਾਹੇ ਕਲ੍ਹ ਬਾਰੇ ਪਤਾ ਨ੍ਹੀ,

ਆਸ ਸਹਾਰੇ ਰਹੇ ਸਭ ਜੀ।

ਉੱਥੋਂ ਉੱਡ ਜਾਵੇ ਨਫਰਤ,

ਜਿੱਥੇ ਪਿਆਰ ਦਾ ਉੱਗੇ ਬੀ।

ਕਿਉਂ ਜੋੜੀ ਜਾਵੇਂ ਧਨ ਤੂੰ?

ਨਾਲ ਨਾ ਜਾਣਾ ਧੇਲਾ ਵੀ।

ਲਿਖਤ : ਮਹਿੰਦਰ ਸਿੰਘ ਮਾਨ

ਸੰਪਰਕ : 99158-03554