ਕੈਨੇਡਾ ਵਿੱਚ 1 ਅਗਸਤ ਦਾ ਦਿਨ ਮੁਕਤੀ ਦਿਵਸ (ਇਮੈਨਸੀਪੇਸ਼ਨ ਡੇਅ) ਮਨਾਇਆ ਜਾਂਦਾ ਹੈ ਜਿਸ ਦਾ ਪਿਛੋਕੜ ਇਹ ਹੈ ਕਿ ਸੰਨ 1834 ਦੇ ਦੌਰਾਨ ਕੈਨੇਡਾ ‘ਚ ਮੌਜੂਦ ਬ੍ਰਿਟਿਸ਼ ਬਸਤੀਆਂ ‘ਚ ਗੁਲਾਮ ਬਣਾਏ ਲੋਕਾਂ ਸਬੰਧੀ ਦਾਸ ਪ੍ਰਥਾਂ ਨੂੰ ਅਧਿਕਾਰਤ ਤੌਰ ‘ਤੇ ਖਤਮ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕੈਨੇਡਾ ਵਿੱਚ ਇਸ 1 ਅਗਸਤ ਦਾ ਦਿਨ ‘ਮੁਕਤੀ ਦਿਵਸ’ ਵਜੋਂ ਮਨਾਇਆ ਜਾਣ ਲੱਗਿਆ। 1 ਅਗਸਤ ਨੂੰ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿਚ ‘ਇਮੈਨਸੀਪੇਸ਼ਨ ਡੇਅ’ ਯਾਨੀ ਮੁਕਤੀ ਦਿਵਸ ਮਨਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 16 ਵੀਂ ਤੋਂ 19 ਵੀਂ ਸਦੀ ਦੇ ਦੌਰਾਨ ਬ੍ਰਿਟਿਸ਼ ਬਸਤੀਆਂ ਦੇ ਰਾਜ ਦੌਰਾਨ ਅਫ਼ਰੀਕੀ ਅਤੇ ਕੈਰਬੀਅਨ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ‘ਚ ਵੇਚ ਦਿੱਤਾ ਜਾਂਦਾ ਸੀ ਅਤੇ ਕੰਮ ਕਰਵਾਇਆ ਜਾਂਦਾ ਸੀ। 9
ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ‘ਚ 1 ਅਗਸਤ ਨੂੰ ਗੁਲਾਮ ਪ੍ਰਥਾ ਤੋਂ ਮੁਕਤੀ ਦੇ ਦਿਵਸ ਵੱਜੋਂ ਮਨਾਇਆ ਜਾਂਦਾ ਰਿਹਾ ਹੈ, ਪਰ ਦੋ ਸਾਲ ਪਹਿਲਾਂ 24 ਮਾਰਚ ਨੂੰ ਪਾਰਲੀਮੈਂਟ ਮੈਂਬਰਾਂ ਨੇ ਸਰਬ ਸੰਮਤੀ ਨਾਲ 1 ਅਗਸਤ ਨੂੰ ‘ਮੁਕਤੀ ਦਿਵਸ’ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਸੀ। ਓਨਟਾਰੀਓ ‘ਚ ਸਾਲ 2008 ਵਿਚ ‘ਮੁਕਤੀ ਦਿਵਸ’ ਨੂੰ ਮਾਨਤਾ ਦੇ ਦਿੱਤੀ ਗਈ ਸੀ।