Saturday, November 23, 2024
8.7 C
Vancouver

ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ‘ਤੇ ਰੱਖਿਆ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਲੰਗਰ ਹਾਲ ਦਾ ਨਾਮ

ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ-ਪਤਨੀ ਕੀਤਾ ਗਿਆ ਵਿਸ਼ੇਸ਼ ਸਨਮਾਨ

ਸਰੀ : ਬੀਤੇ ਐਤਵਾਰ ਸਰੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿੱਚ ਲੰਗਰ ਹਾਲ ਦਾ ਨਾਮ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਉੱਤੇ ਰੱਖਿਆ ਗਿਆ। ਇਹ ਲੰਗਰ ਹਾਲ 1990 ਦੇ ਦਹਾਕੇ ਦੌਰਾਨ ਲਾਪਤਾ ਕਹਿ ਕੇ ਸ਼ਹੀਦ ਕੀਤੇ 25 ਹਜਾਰ  ਤੋਂ ਵੱਧ ਸਿੰਘ ਸਿੰਘਣੀਆਂਦੀ ਯਾਦ ਨੂੰ ਸਮਰਪਿਤਕੀਤਾ ਗਿਆ ਹੈ। ਇਸ ਮੌਕੇ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਇਸ ਮੌਕੇ  ਉਹਨਾਂ ਦੇ ਸਪੁੱਤਰ ਵੀ ਨਾਲ ਸਨ। ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਇਹ ਲੰਗਰ ਹਾਲ ਉਹਨਾਂ ਸਿੰਘ ਸਿੰਘਣੀਆਂ ਨੂੰ ਸਮਰਪਿਤ ਹੈ ਜਿਨਾਂ ਨੇ ਧਰਮ ਲਈ ਕੁਰਬਾਨੀਆਂ ਦਿੱਤੀਆਂ। ਉਨਾਂਨੇਕਿਹਾ ਕਿ ਅਜੇ ਪੰਜਾਬ ਲਈ ਬਹੁਤ ਕੁਝ ਕਰਨਾ ਬਾਕੀ ਹੈ ਅਤੇ ਉਹ ਜਸਵੰਤ ਸਿੰਘ ਖਾਲੜਾ ਦੇ ਚਲਾਏ ਹੋਏ ਮਨੁੱਖੀ ਅਧਿਕਾਰਾਂ ਦੀ ਸੰਘਰਸ਼ ਨੂੰ ਜਾਰੀ ਰੱਖਣਗੇ।

ਇਸ ਮੌਕੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪਾਲ ਸਿੰਘ ਮੌਜੂਦਾ ਪਾਰਲੀਮੈਂਟ ਮੈਂਬਰ ਦੀ ਕੈਂਪੇਨ ਦੇ ਉਹ ਮੈਨੇਜਰ ਸਨ, ਉਹਨਾਂ ਨੇ ਉਸ ਬਾਰੇ ਵੀ ਵੇਰਵੇ ਸਾਂਝੇ ਕੀਤੇ ਅਤੇ ਕਿਹਾ ਕਿ ਪਿੰਡਾਂ ਦੇ ਲੋਕਾਂ ਵਿੱਚੋਂ ਬਹੁਤੀਆਂਬੀਬੀਆਂਨੇਆਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣਾਂ ਵਿੱਚ ਬਹੁਤ ਭਾਰੀ ਤਰੀਕੇ ਨਾਲ ਯੋਗਦਾਨ ਪਾਇਆ ਅਤੇ ਉਹਨਾਂਦਾਸਮਰਥਨਕੀਤਾ।

ਉਨਾਂ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰਿਸਚੀਅਨ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿਉਂਕਿ ਉਹ ਉਹਨਾਂ ਨੂੰ ਜਦੋਂ ਉਹ ਪ੍ਰਧਾਨ ਮੰਤਰੀ ਸਨ ਇਕੱਲੇ ਤੌਰ ਤੇ ਮਿਲੇ ਸਨ ਅਤੇ ਉਨਾਂ ਨੇ ਸਾਰੀ ਜਾਣਕਾਰੀ ਉਸ ਸਮੇਂ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾਬਾਰੇਦਿੱਤੀਸੀ।

ਅਖੀਰ ਵਿੱਚ ਬੀਬੀ ਜੀ ਨੇ ਸਾਰੀ ਸਿੱਖ ਕੌਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਉਹ ਆਪਣੇ ਸ਼ਹੀਦਾਂ ਨੂੰ ਕਦੇ ਵੀ ਨਹੀਂ ਭੁੱਲਦੀ ਅਤੇ ਉਨਾਂ ਨੇ ਅਮਰੀਕਾ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਉੱਤੇ ਬਣਾਏ ਹੋਏ ਪਾਰਕ ਅਤੇ ਡਿਕਸੀ ਗੁਰਦੁਆਰਾ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਬਣਾਏ ਗਏ ਯਾਦਗਾਰੀ ਹਾਲ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾ ਪੰਥ ਦਾ ਅਤੀਧੰਨਵਾਦੀਰਹੇਗਾ।