ਨਿਮਰ ਸੁਭਾਅ ਗੁਣਾਂ ਦੀ ਖਾਨ
ਗੁਰੂ ਅਰਜਨ ਦੇਵ ਜੀ ਸਿੱਖੀ ਦਾ ਮਾਣ
ਗੁਰੂ ਰਾਮਦਾਸ ਦਾਸ ਜੀ ਦੇ ਪੁੱਤਰ ਪਿਆਰੇ
ਤੀਹ ਰਾਗਾਂ ਵਿੱਚ ਬਾਣੀ ਲਿਖਦੇ ਕਵੀ ਨਿਆਰੇ
ਆਦਿ ਗ੍ਰੰਥ ਦੇ ਰਚੇਤਾ ਗੁਰੂ ਜੀ
ਸਿੱਖ ਧਰਮ ਦੇ ਚਹੇਤਾ ਗੁਰੂ ਜੀ
ਹਰਿਮੰਦਿਰ ਸਾਹਿਬ ਦੀ ਨੀਂਹ ਰਖਵਾਈ
ਹਜ਼ਰਤ ਮੀਆਂ ਮੀਰ ਜੀ ਦੀ ਹਾਜ਼ਰੀ ਲਗਵਾਈ
ਤਰਨਤਾਰਨ ਦੀ ਕੀਤੀ ਉਸਾਰੀ
ਸੰਗਤਾਂ ਵਿੱਚ ਗੁਰੂ ਵੱਡੇ ਮਿਆਰੀ
ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ
ਡੋਲੇ ਨਾ ਕਰ ਗਏ ਦਿਲਾਂ ਤੇ ਰਾਜ
ਜਹਾਂਗੀਰ ਨੇ ਸਜ਼ਾ ਸੁਣਾਈ
ਨਿਰਦਈ ਚੰਦੂ ਨੇ ਭੈੜੀ ਵਿਉਂਤ ਬਣਾਈ
ਧਰਮ ਦੀ ਖ਼ਾਤਰ ਤੱਤੀ ਤਵੀ ਤੇ ਬਹਿ ਗਏ
ਗਰਮ ਰੇਤ ਦੇ ਤਸ਼ੱਦਦ ਵੀ ਸਹਿ ਗਏ
ਹੋ ਗਏ ਅਮਰ ਪਰ ਦੀਨ ਨਾ ਮੰਨੀ
ਸ਼ਹੀਦੀ ਜਾਮ ਦੀ ਪਹਿਲ ਸੀ ਬੰਨੀ
ਲਿਖਤ : ਨਿਰਮਲ ਸਿੰਘ ਨਿੰਮਾ
ਸੰਪਰਕ : 99147-21831