Wednesday, July 2, 2025
22.4 C
Vancouver

ਤੱਤੀ ਤਵੀਏ

 

ਗੁਰੂ ਜੀ ਕਹਿੰਦੇ ਸੁਣ ਤੱਤੀ ਤਵੀਏ,
ਅੱਜ ਤੇਰੇ ਮੇਰੇ ਸਿਰੜ ਦੀ ਪਰਖ ਹੈ।

ਤੇਰਾ ਕੰਮ ਅੱਗ ਵੰਡਣਾ ਮੇਰਾ ਠੰਡਕ
ਆਪਣਾ ਫਿਰ ਦੋਹਾਂ ਦਾ ਕੀ ਹਰਖ ਹੈ?

ਜਾਲਮ ਬੁੱਝ ਦਿਲ ਅਤੇ ਕਾਇਰ ਹੁੰਦੇ,
ਮੇਰੇ ਕੋਲ ਰੱਬ ਦੇ ਨਾਮ ਦਾ ਤਰਕ ਹੈ।

ਹਾਕਮ ਚਾਹੁੰਦਾ ਧਰਮ ਖਤਮ ਕਰਨੇ,
ਮੈਂ ਬਚਾਉਣੇ ਇਹੀ ਸਾਡਾ ਫਰਕ ਹੈ।

ਜਾਲਮ ਕੋਲ ਹੈ ਹੰਕਾਰ ਤਾਨਾਸ਼ਾਹੀ,
ਮੇਰੇ ਕੋਲ ਸਹਿਜ ਸਬਰ ਦੀ ਜਰਕ ਹੈ।

ਉਹਦਾ ਭਾਣਾ ਮਿੱਠਾ ਕਰਕੇ ਮੰਨਾਂਗਾ,
ਜ਼ਾਲਮਾਂ ਲਈ ਬਣਿਆ ਨਰਕ ਹੈ।

ਮੈਂ ਨਾ ਰਹਾਂ ਪਰ ਇਨਸਾਨੀਅਤ ਰਹੇ,
ਜੱਗ ਤੇ ਸਦਾ ਭਗਤਾਂ ਦੀ ਧਰਕ ਹੈ।

ਭਵਿੱਖ’ਚ ਮੀਰੀ ਪੀਰੀ ਦੀ ਗੱਲ ਹੋਣੀ
ਜ਼ੁਲਮਾਂ ਜਾਣਾ ਫਿਰ ਇੱਥੋਂ ਸਰਕ ਹੈ ।
ਲਿਖਤ : ਜਗਤਾਰ ਸਿੰਘ ਸਿੱਧੂ
ਸੰਪਰਕ : 98141-07374