Friday, November 22, 2024
8.7 C
Vancouver

ਗਾਜ਼ਾ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਤਬਾਹ ਹੋਣ ਦੀ ਕੈਨੇਡਾ ਸਰਕਾਰ ਵਲੋਂ ਜਾਂਚ ਦੀ ਮੰਗ

ਔਟਵਾ: ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਗਾਜ਼ਾ ਵਿੱਚ 25 ਸਾਲ ਪਹਿਲਾਂ ਬਣਾਏ ਗਏ ਵਾਟਰ ਟ੍ਰੀਟਮੈਂਟ ਪਲਾਂਟ ਦੇ “ਨੁਕਸਾਨ ਦਾ ਮੁਲਾਂਕਣ” ਕਰ ਰਹੀ ਹੈ, ਅਤੇ ਸਰਕਾਰ ਨੇ ਇਸ ਬਾਰੇ ਇਜ਼ਰਾਈਲ ਨੂੰ ਪੂਰੀ ਅਤੇ ਸੁਤੰਤਰ ਜਾਂਚ ਕਰਨ ਲਈ ਆਖਿਆ ਹੈ।

ਮੰਤਰੀ ਅਹਿਮਦ ਹੁਸੈਨ ਨੇ ਕਿਹਾ, ਅਸੀਂ ਇਜ਼ਰਾਈਲ ਦੀ ਸਰਕਾਰ ਨੂੰ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ਵਿਸ਼ੇਸ਼ ਇਮਾਰਤ ਨਾਲ ਕੀ ਹੋਇਆ ਹੈ ਅਸੀਂ ਇਸ ਬਾਰੇ ਇੱਕ ਭਰੋਸੇਯੋਗ, ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

ਕੈਨੇਡਾ ਵੈੱਲ ਨਾਂ ਦਾ ਇਹ ਪਲਾਂਟ ਰਫ਼ਾਹ ਦੇ ਲਾਗੇ ਪੈਂਦੇ ਤੈਲ ਸੁਤਲਾਨ ਵਿਚ ਸਥਿਤ ਸੀ। ਲੰਘੇ ਵੀਕੈਂਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ ਇਸ ਇਮਾਰਤ ‘ਤੇ ਬੰਬਾਰੀ ਦੇਖੀ ਜਾ ਰਹੀ ਸੀ।

ਇੱਕ ਵੀਡੀਓ ਵਿਚ ਇੱਕ ਧਮਾਕੇ ਤੋਂ ਬਾਅਦ ਕੈਨੇਡਾ ਵੈੱਲ ਤਬਾਹ ਹੁੰਦਿਆ ਦੇਖਿਆ ਜਾ ਸਕਦਾ ਹੈ। ਸੋਮਵਾਰ ਨੂੰ ਇਜ਼ਰਾਈਲ ਦੇ ਅਖ਼ਬਾਰ ਹਾਰੇਟਜ਼ ਨੇ ਖ਼ਬਰ ਛਾਪੀ ਸੀ ਕਿ ਇਜ਼ਰਾਇਲੀ ਫ਼ੌਜ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਖ਼ਬਾਰ ਨੇ ਗੁਮਨਾਮ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਕਿ ਇਹ ਇਮਾਰਤ ਇਜ਼ਰਾਈਲੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੀ ਪ੍ਰਵਾਨਗੀ ‘ਤੇ ਨਹੀਂ, ਸਗੋਂ ਇੱਕ ਮਿਲਿਟਰੀ ਕਮਾਂਡਰ ਦੀ ਪ੍ਰਵਾਨਗੀ ‘ਤੇ ਤਬਾਹ ਕੀਤੀ ਗਈ ਸੀ।

ਇੱਕ ਬਿਆਨ ਵਿੱਚ, ਕੈਨੇਡਾ ਵਿੱਚ ਇਜ਼ਰਾਈਲ ਦੇ ਦੂਤਾਵਾਸ ਨੇ

ਦੱਸਿਆ ਕਿ ਜਾਂਚ ਲਈ ਕੈਨੇਡਾ ਵੱਲੋਂ ਕੀਤੀ ਬੇਨਤੀ ਇਜ਼ਰਾਈਲ ਵਿਚ ਪ੍ਰੋਸੈਸ ਅਤੇ ਸਮੀਖਿਆ ਅਧੀਨ ਹੈ।

ਅਹਿਮਦ ਹੁਸੈਨ ਨੇ ਇਜ਼ਰਾਈਲ ਅਤੇ ਹਮਾਸ ਦਰਮਿਆਨ ਚਲ ਰਹੇ ਸੰਘਰਸ਼ ਬਾਰੇ ਕੈਨੇਡਾ ਸਰਕਾਰ ਦੀ ਨੀਤੀਗਤ ਪਹੁੰਚ ਦਾ ਬਚਾਅ ਕੀਤਾ, ਜਿਸ ਵਿਚ ਉਨ੍ਹਾਂ ਦੇ ਦਫ਼ਤਰ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ੂਂ੍ਰਾਂਅ ਦੀ ਫ਼ੰਡਿੰਗ ‘ਤੇ ਅਸਥਾਈ ਰੋਕ ਲਗਾਉਣ ਅਤੇ ਫਿਰ ਬਹਾਲੀ ਦਾ ਫ਼ੈਸਲਾ ਵੀ ਸ਼ਾਮਲ ਹੈ।

ਫ਼ੰਡਿੰਗ ਰੋਕਣ ਦਾ ਫ਼ੈਸਲਾ ਉਦੋਂ ਆਇਆ ਸੀ ਜਦੋਂ ਇਜ਼ਰਾਈਲ ਸਰਕਾਰ ਨੇ ਇਲਜ਼ਾਮ ਲਗਾਏ ਸਨ ਕਿ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੇ ਕੁਝ ਮੁਲਾਜ਼ਮਾਂ ਨੇ 7 ਅਕਤੂਬਰ ਦੇ ਇਜ਼ਰਾਈਲ ‘ਤੇ ਹੋਏ ਹਮਲੇ ਵਿਚ ਭੂਮਿਕਾ ਨਿਭਾਈ ਸੀ।