Friday, April 18, 2025
16.5 C
Vancouver

ਮਿਸ ਯੂਨੀਵਰਸ ਕੈਨੇਡਾ ਜਿੱਤਣ ਪਹਿਲੀ ਮੂਲਵਾਸੀ ਬਣੀ ਐਸ਼ਲੇ

ਔਟਵਾ : ਐਸ਼ਲੇ ਕੌਲਿੰਗਬੁੱਲ ਮਿਸ ਯੂਨੀਵਰਸ ਕੈਨੇਡਾ ਜਿੱਤਣ ਵਾਲੀ ਪਹਿਲੀ ਮੂਲਨਿਵਾਸੀ ਔਰਤ ਬਣ ਗਈ ਹੈ। ਅਲਬਰਟਾ ਦੇ ਈਨੌਕ ਕ੍ਰੀ ਨੇਸ਼ਨ ਨਾਲ ਸਬੰਧਤ 34 ਸਾਲਾ ਮਾਡਲ, ਅਭਿਨੇਤਰੀ ਅਤੇ ਟੈਲੀਵਿਜ਼ਨ ਹੋਸਟ ਐਸ਼ਲੇ ਨੂੰ ਲੰਘੇ ਸ਼ਨੀਵਾਰ ਓਨਟੇਰਿਓ ਦੇ ਵਿੰਡਸਰ ਵਿੱਚ ਤਾਜ ਪਹਿਨਾਇਆ ਗਿਆ। ਐਸ਼ਲੇ ਵਰਤਮਾਨ ਵਿੱਚ ਨੈਸ਼ਨਲ ਹਾਕੀ ਲੀਗ, ਕੈਨੇਡੀਅਨ ਫੁਟਬਾਲ ਲੀਗ, ਅਤੇ ਨੈਸ਼ਨਲ ਲੈਕਰੋਸ ਲੀਗ ਦੀ ਇਨ-ਗੇਮ ਮੇਜ਼ਬਾਨ ਹੈ। ਉਹ ਏਪੀਟੀਐਨ ਦੀ ਬਲੈਕਸਟੋਨ ਅਤੇ ਟ੍ਰਾਈਬਲ ਸੀਰੀਜ਼ ਵਿੱਚ ਕੰਮ ਕਰ ਚੁੱਕੀ ਹੈ, ਅਤੇ ਉਸਨੂੰ ਉਸਦੇ ਕਮਿਊਨਿਟੀ ਕੰਮ ਅਤੇ ਐਕਟੀਵਿਜ਼ਮ ਲਈ ਕਈ ਸਨਮਾਨ ਵੀ ਮਿਲੇ ਹਨ। ਐਸ਼ਲੇ 2015 ਵਿੱਚ ਮਿਸਿਜ਼ ਯੂਨੀਵਰਸ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਅਤੇ ਮੂਲਨਿਵਾਸੀ ਸ਼ਖ਼ਸ ਬਣੀ ਸੀ ਅਤੇ 2022 ਵਿੱਚ ਉਸ ਸਪੋਰਟਸ ਇਲਸਟ੍ਰੇਟਿਡ ਮਾਡਲ ਵਜੋਂ ਪੇਸ਼ ਹੋਣ ਵਾਲੀ ਪਹਿਲੀ ਮੂਲਨਿਵਾਸੀ ਔਰਤ ਬਣੀ ਸੀ। ਉਹ ਨਵੰਬਰ ਵਿੱਚ ਮੈਕਸੀਕੋ ਵਿੱਖੇ ਮਿਸ ਯੂਨੀਵਰਸ ਦੇ ਖਿਤਾਬ ਲਈ ਮੁਕਾਬਲਾ ਕਰੇਗੀ। ਐਸ਼ਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, ਇਹ ਸਭ ਤੋਂ ਅਦਭੁਤ ਅਹਿਸਾਸ ਹੈ। ਮੈਂ ਕਈ ਸਾਲਾਂ ਤੋਂ ਇਸ ਸੁਪਨੇ ਦਾ ਪਿੱਛਾ ਕਰ ਰਹੀ ਸੀ ਅਤੇ ਮੈਂ ਅਜੇ ਵੀ ਹੈਰਾਨ ਹਾਂ ਕਿ ਇਹ ਸੱਚਮੁੱਚ ਸੱਚ ਹੋਇਆ ਹੈ।