23.6 C
Vancouver
Saturday, May 23, 2026

ਕੈਨੇਡਾ ਟੈਕਸ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਦਿੰਦੇ ਰਹੇ ਟੈਕਸ ਦੀ ਗਲਤ ਜਾਣਕਾਰੀ


ਆਡੀਟਰ ਜਨਰਲ ਦੀ ਰਿਪੋਰਟ ‘ਚ ਹੋਏ ਖੁਲਾਸੇ

ਸਰੀ, (ਏਕਜੋਤ ਸਿੰਘ): ਕੈਨੇਡਾ ਰੈਵਿਨਿਊ ਏਜੰਸੀઠ(CRA) ਨੇ ਵਿਅਕਤੀਗਤ ਟੈਕਸ ਸੰਬੰਧੀ ਆਮ ਲੋਕਾਂ ਨੂੰ ਕਾਲਰਾਂ ਨੂੰ ਸਿਰਫ਼ 17 ਫ਼ੀਸਦੀ ਮੌਕਿਆਂ ‘ਤੇ ਹੀ ਸਹੀ ਜਾਣਕਾਰੀ ਦਿੱਤੀ ਹੈ। ਇਹ ਖੁਲਾਸਾ ਕੈਨੇਡਾ ਦੀ ਆਡੀਟਰ ਜਨਰਲ ਕੇਰਨ ਹੋਗਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਰਿਪੋਰਟ ਵਿੱਚ ਕੀਤਾ ਗਿਆ।
ਰਿਪੋਰਟ ਅਨੁਸਾਰ, ਫ਼ਰਵਰੀ ਤੋਂ ਮਈ 2025 ਤੱਕ ਆਡੀਟਰ ਜਨਰਲ ਦੇ ਦਫ਼ਤਰ ਵੱਲੋਂઠCRA ਦੇ ਕਾਲ ਸੈਂਟਰਾਂ ਨੂੰ ਸੈਂਕੜਿਆਂ ਕਾਲਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ‘ਚ ਟੈਕਸ ਸੰਬੰਧੀ ਆਮ ਸਵਾਲ ਪੁੱਛੇ ਗਏ।
ਨਤੀਜਾ ਹੈਰਾਨ ਕਰਨ ਵਾਲਾ ਸੀ ઠਜਿੱਥੇ ਬਿਜ਼ਨਸ ਟੈਕਸ ਅਤੇ ਬੇਨੀਫਿਟ ਸਵਾਲਾਂ ਦੇ ਜਵਾਬ 54 ਫ਼ੀਸਦੀ ਮੌਕਿਆਂ ‘ਤੇ ਸਹੀ ਸਨ, ਉਥੇ ਵਿਅਕਤੀਗਤ ਟੈਕਸ ਸਵਾਲਾਂ ਦੇ ਜਵਾਬ ਸਿਰਫ਼ 17 ਫ਼ੀਸਦੀ ਹੀ ਠੀਕ ਪਾਏ ਗਏ। ਰਿਪੋਰਟ ‘ਚ ਇਹ ਵੀ ਦਰਸਾਇਆ ਗਿਆ ਕਿ ਜਵਾਬਾਂ ਦੀ ”ਪੂਰਨਤਾ”ઠ(completeness) ਸਿਰਫ਼ 30 ਫ਼ੀਸਦੀ ਦੇ ਆਸ-ਪਾਸ ਸੀ।
ਹੋਗਨ ਨੇ ਰਿਪੋਰਟ ਵਿੱਚ ਕਿਹਾ ਕਿઠCRA ਦੇ ਕਾਲ ਸੈਂਟਰ ਆਪਣੇ ਕਰਮਚਾਰੀਆਂ ਦੇ ਸ਼ਿਫ਼ਟਾਂ ਤੇ ਬ੍ਰੇਕ ਸਮਾਂ ਦੀ ਪਾਲਣਾ ‘ਤੇ ਜ਼ਿਆਦਾ ਧਿਆਨ ਦੇ ਰਹੇ ਹਨ, ਬਜਾਏ ਇਸਦੇ ਕਿ ਕਾਲਰਾਂ ਨੂੰ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ। ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਨੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਸਦੇ ਫੈਡਰਲ ਡਾਇਰੈਕਟਰ ਫ੍ਰਾਂਕੋ ਤੇਰਾਜ਼ਾਨੋ ਨੇ ਕਿਹਾ, ”CRA ਦੇ ਕਾਲ ਸੈਂਟਰਾਂ ਦੀ ਗਲਤੀ ਦਰਸਾਉਂਦੀ ਹੈ ਕਿ ਟੈਕਸ ਕੋਡ ਇੰਨਾ ਜਟਿਲ ਹੋ ਚੁੱਕਾ ਹੈ ਕਿ ਕਿਸੇ ਨੂੰ ਵੀ ਇਹ ਸਮਝ ਨਹੀਂ ਆਉਂਦਾ। ਇਸ ਦੀ ਬਜਾਏ ਸਰਕਾਰ ਨੂੰ ਟੈਕਸ ਸਿਸਟਮ ਸੌਖਾ ਕਰਨਾ ਚਾਹੀਦਾ ਹੈ, ਨਾ ਕਿ ਹੋਰ ਬਿਊਰੋਕ੍ਰੇਟ ਭਰਤੀ ਕਰਨਾ।”

ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਇਸ ਸਾਲ ਸਿਰਫ਼ 18 ਫ਼ੀਸਦੀ ਕਾਲਾਂ ਨੂੰ ਹੀઠCRA ਦੇ ਮਿਆਰ ਮੁਤਾਬਕ 15 ਮਿੰਟਾਂ ਅੰਦਰ ਜਵਾਬ ਦਿੱਤਾ ਗਿਆ। ਬਾਕੀ ਕਾਲਰਾਂ ਨੂੰ ਔਸਤ 31 ਮਿੰਟਾਂ ਤੱਕ ਉਡੀਕ ਕਰਨੀ ਪਈ। ਆਡੀਟਰ ਜਨਰਲ ਹੋਗਨ ਨੇ ਕਿਹਾ, ”CRA ਦਾ ਫ਼ਰਜ਼ ਹੈ ਕਿ ਉਹ ਕੈਨੇਡੀਅਨਾਂ ਦੀ ਮਦਦ ਕਰੇ ਤਾਂ ਜੋ ਉਹ ਆਪਣੀਆਂ ਟੈਕਸ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਣ। ਪਰ ਨਵੇਂ ਕਾਲ ਸਿਸਟਮ ਦੇ ਬਾਵਜੂਦ, ਲੋਕ ਅਜੇ ਵੀ ਉੱਤਰਾਂ ਲਈ ਬਹੁਤ ઠઠਦੇਰ ਤੱਕ ਉਡੀਕ ਰਹੇ ਹਨ।”ઠ2 ਸਤੰਬਰ ਨੂੰ ਵਿੱਤ ਮੰਤਰੀ ਫ਼ਰਾਂਸਵਾ-ਫਿਲਿਪ ਸ਼ੈਂਪੇਨ ਨੇઠCRA ਨੂੰ ਕਾਲ ਸੈਂਟਰਾਂ ਦੀ ਸਮੱਸਿਆ ਦੂਰ ਕਰਨ ਲਈ 100 ਦਿਨਾਂ ਦੀ ਮਿਆਦ ਦਿੱਤੀ ਸੀ, ਜੋ ਕਿ 11 ਦਸੰਬਰ ਤੱਕ ਪੂਰੀ ਹੋਣੀ ਹੈ।ઠCRA ਨੇ ਦੱਸਿਆ ਹੈ ਕਿ ਉਨ੍ਹਾਂ ਨੇ 850 ਕਾਲ ਸੈਂਟਰ ਏਜੰਟਾਂ ਦੇ ਕੰਟਰੈਕਟ ਵਧਾਏ ਹਨ ਅਤੇ ਕਈ ਸੈਂਕੜੇ ਨਵੇਂ ਕਰਮਚਾਰੀ ਵੀ ਦੁਬਾਰਾ ਭਰਤੀ ਕੀਤੇ ਹਨ। ਇਸਦੇ ਨਾਲ ਹੀ,ઠCRA ਹੁਣ ਕ੍ਰਿਤ੍ਰਿਮ ਬੁੱਧੀઠ(AI) ਦੀ ਵਰਤੋਂ ਵੀ ਵਧਾ ਰਹੀ ਹੈ ਤਾਂ ਜੋ ਸੇਵਾਵਾਂ ਵਿੱਚ ਸੁਧਾਰ ਆ ਸਕੇ।
CRA ਦੀ ਅਸਿਸਟੈਂਟ ਕਮਿਸ਼ਨਰ ਮੇਲਾਨੀ ਸਰਜੈਕ ਨੇ ਕਿਹਾ ਕਿ ਉਨ੍ਹਾਂ ਦਾ ਨਵਾਂઠAI ਚੈਟਬੋਟઠ“ChatGPT ਵਰਗਾ” ਹੈ ਜੋ ਵਿਅਕਤੀਗਤ ਖਾਤਿਆਂ ਤੋਂ ਇਲਾਵਾ ਆਮ ਟੈਕਸ ਸਵਾਲਾਂ ਦੇ ਉੱਤਰ ਦੇ ਸਕੇਗਾ।
ਸ਼ੈਂਪੇਨ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਸਮੱਸਿਆ ਨੂੰ ਸਮਝ ਲਿਆ ਸੀ ਅਤੇ ਟੈਕਨੋਲੋਜੀ ਤੇ ਸਟਾਫ਼ ਵਾਧਾ ਕਰਕੇ ਇਸਨੂੰ ਸੁਧਾਰਨ ਦੀ ਕੋਸਸ਼ਿ ਕੀਤੀ ਜਾ ਰਹੀ ਹੈ। ਟੈਕਸ-ਫ਼ਾਈਲਰ ਐਮਪਾਵਰਮੈਂਟ ਕੈਨੇਡਾ ਨੇ ਕਿਹਾ ਕਿઠCRA ਕਈ ਸਾਲਾਂ ਤੋਂ ਕਾਲਾਂ ਦਾ ਢੰਗ ਨਾਲ ਜਵਾਬ ਨਹੀਂ ਦੇ ਰਹੀ ਅਤੇ ਹੁਣ ਇਹ ਹਾਲਤ ਹੋਰ ਬੇਹਤਰ ਨਹੀਂ ਹੋਈ। ਸੰਗਠਨ ਨੇ ਕਿਹਾ, ”ਆਡੀਟਰ ਜਨਰਲ ਦੀ ਰਿਪੋਰਟ ਸਾਬਤ ਕਰਦੀ ਹੈ ਕਿ ਮੌਜੂਦਾ ਪ੍ਰਣਾਲੀ ਕੈਨੇਡੀਅਨਾਂ ਦੀ ਉਮੀਦਾਂ ‘ਤੇ ਖਰੀ ਨਹੀਂ ਉਤਰ ਰਹੀ।”ઠThis report was written by Ekjot Singh as part of the Local Journalism Initiative.

ਰੁਝਾਨ ਖਬਰਾਂ