ਨਿਆਣੀ ਉਮਰੇ ਜਿਨ੍ਹਾਂ ਬੱਚਿਆਂ ਦੇ,
ਜਾਂਦੇ ਮਾਂ ਬਾਪ ਨੇ ਮਰ ਲੋਕੋ।
ਦਿੰਦਾ ਉਨ੍ਹਾਂ ਦਾ ਵੀ ਸਾਰ ਡਾਢਾ,
ਵਸ ਜਾਂਦੇ ਸਭ ਦੇ ਘਰ ਲੋਕੋ।
ਜਿਹੜੇ ਭਾਗੀਂ ਨਹੀਂ ਸੰਤਾਨ ਜੰਮਦੀ,
ਕਿਹੜਾ ਜਾਂਦੇ ਐ ਉਹ ਮਰ ਲੋਕੋ।
ਬਿਨਾਂ ਔਲਾਦ ਹੀ ਉਮਰ ਟਪਾ ਲੈਂਦੇ,
ਅੱਲਾ ਵਾਹਿਗੁਰੂ ਦੇ ਫੜ੍ਹ ਪਰ ਲੋਕੋ।
ਟੱਬਰ ਟੀਰ ਦੇ ਵਿੱਚ ਪਲ਼ੇ ਕਰਕੇ,
ਹੁੰਦਾ ਕਦੇ ਨਾ ਮੋਹ ਖਰ ਲੋਕੋ।
ਰਹੇ ਮੱਚਦਾ ਲਾਟਾਂ ਬਣ ‘ਭਗਤਾ’,
ਮਨ ਡੁੱਬੜਾ ਉਮਰ ਭਰ ਲੋਕੋ।
ਬਿਨ ਆਈ ਵੀ ਨਾ ਮਰ ਹੁੰਦਾ,
ਪਰ ਖਿਆਲ ਰਹੇ ਨੇ ਵਰ੍ਹ ਲੋਕੋ।
ਲਈਏ ਝੱਟ ਹੀ ਕਰ ਕਿਨਾਰਾ,
ਜੇ ਨਾ ਹੋਵੇ ਕਿਸੇ ਤੋਂ ਜਰ ਲੋਕੋ।
ਬਰਾੜ-ਭਗਤਾ ਭਾਈ ਕਾ
+1-604-751-1113