ਗੈਰ-ਕਾਨੂੰਨੀ ਪ੍ਰਵਾਸ ਅਤੇ ਅੱਤਵਾਦੀ ਹਮਲਿਆਂ ਬਾਰੇ ਟਰੰਪ ਪਰਸ਼ਾਸਨ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ
ਔਟਵਾ (ਏਕਜੋਤ ਸਿੰਘ): ਕੈਨੇਡਾ ਸਰਕਾਰ ਦੀ ਇੱਕ ਗੁਪਤ ਅੰਦਰੂਨੀ ਰਿਪੋਰਟ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ਾਸਨ ਵੱਲੋਂ ਉਠਾਏ ਗਏ ਉਨ੍ਹਾਂ ਦਾਅਵਿਆਂ ਨੂੰ ਨਕਾਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦੀ ਸਰਹੱਦ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਗਲੋਬਲ ਨਿਊਜ਼ ਵੱਲੋਂ ਐਕਸੈਸ ਟੂ ਇਨਫਰਮੇਸ਼ਨ ਐਕਟ ਤਹਿਤ ਹਾਸਲ ਕੀਤੀ ਗਈ ਇਹ ਰਿਪੋਰਟ ਟਰੰਪ ਦੇ ਅਹੁਦਾ ਸੰਭਾਲਣ ਤੋਂ ਸਿਰਫ਼ ਇੱਕ ਹਫਤਾ ਬਾਅਦ ਤਿਆਰ ਹੋਈ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਇੰਟੈਗਰੇਟਿਡ ਟੈਰਰਿਜ਼ਮ ਅਸੈਸਮੈਂਟ ਸੈਂਟਰ (ੀਠਅਛ) ਨੇ ਰਿਪਬਲਿਕਨ ਸਿਆਸਤਦਾਨਾਂ ਦੇ ਉਸ ਦਾਅਵੇ ਨੂੰ ”ਬੇਬੁਨਿਆਦ” ਦੱਸਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸੈਂਕੜੇ ਸ਼ੱਕੀ ਅੱਤਵਾਦੀ ਕੈਨੇਡਾ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋ ਰਹੇ ਹਨ। ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਕਿ ਅਜਿਹੀਆਂ ਘਟਨਾਵਾਂ “ਸੀਮਤ” ਹਨ ਅਤੇ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜੇ ਵੀ ਇਹ ਗੱਲ ਸਾਬਤ ਕਰਦੇ ਹਨ।
ਇਸ ਰਿਪੋਰਟ ਨੂੰ “ਸੀਕਰੇਟ / ਕੈਨੇਡੀਅਨ ਆਈਜ਼ ਓਨਲੀ” ਦਾ ਦਰਜਾ ਦਿੱਤਾ ਗਿਆ ਹੈ। ਰਿਪੋਰਟ ਵਿੱਚ ਦਰਸਾਇਆ ਗਿਆ ਕਿ 2022 ਤੋਂ ਬਾਅਦ ਸਿਰਫ਼ 6 ਅਜਿਹੇ ਵਿਅਕਤੀ ਮਿਲੇ ਹਨ ਜੋ ਅਮਰੀਕਾ ਦੇ ਟੈਰਰਿਸਟ ਸਕ੍ਰੀਨਿੰਗ ਡਾਟਾ ਸੈੱਟ (ਠਸ਼ਧਸ਼) ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਕੈਨੇਡਾ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਟ੍ਰੰਪ ਨੇ ਕੈਨੇਡਾ ਤੋਂ ਆਉਣ ਵਾਲੇ ਆਯਾਤ ‘ਤੇ 1 ਫਰਵਰੀ, 2025 ਤੋਂ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦੇ ਦਾਅਵੇ ਮੁਤਾਬਕ, ਕੈਨੇਡਾ ਰਾਹੀਂ ਫੈਂਟਾਨਿਲ ਅਤੇ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚ ਆ ਰਹੇ ਹਨ। ਰਿਪਬਲਿਕਨ ਕਾਂਗਰਸ ਮੈਂਬਰਾਂ ਨੇ ਕੈਨੇਡਾ ਦੀ “ਖੁੱਲ੍ਹੀ ਸਰਹੱਦ” ਨੀਤੀ ਨੂੰ ਇਕ ਸੰਕਟ ਵਜੋਂ ਦਰਸਾਇਆ। ਇਸਦੇ ਉਲਟ, ਰਿਪੋਰਟ ਦੱਸਦੀ ਹੈ ਕਿ ਦੱਖਣੀ ਸਰਹੱਦ ਨਾਲੋਂ ਉੱਤਰੀ ਸਰਹੱਦ ‘ਤੇ ਗੈਰ-ਕਾਨੂੰਨੀ ਦਾਖਲ ਦੀਆਂ ਘਟਨਾਵਾਂ ਕਾਫ਼ੀ ਘੱਟ ਹਨ। 2024 ਵਿੱਚ 358 ਵਿਅਕਤੀਆਂ, ਜੋ ਟੈਰਰਿਸਟ ਸਕ੍ਰੀਨਿੰਗ ਸੂਚੀ ਵਿੱਚ ਸਨ, ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਦਕਿ 2023 ਵਿੱਚ ਇਹ ਗਿਣਤੀ 484 ਸੀ।
ਰਿਪੋਰਟ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਅੰਕੜਿਆਂ ਤੋਂ ਇਲਾਵਾ ਹੋਰ ਕੋਈ ਢੋਸ ਸਬੂਤ ਨਹੀਂ ਹੈ ਜੋ ਦਰਸਾਵੇ ਕਿ ਕੈਨੇਡਾ ਦੀ ਸਰਹੱਦ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਕੈਨੇਡਾ ਦੀ ਸਰਕਾਰ ਨੇ ਇਹ ਰਿਪੋਰਟ ਤਿਆਰ ਕਰਕੇ ਅਮਰੀਕੀ ਦਾਅਵਿਆਂ ਦੀ ਗੰਭੀਰਤਾ ਤੇ ਸਵਾਲ ਖੜੇ ਕਰ ਦਿੱਤੇ ਹਨ। This report was written by Ekjot Singh as part of the Local Journalism Initiative.