“ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ”
ਸਰੀ (ਡਾ. ਗੁਰਵਿੰਦਰ ਸਿੰਘ) ਕੈਨੇਡਾ ਦੇ ਪੰਜਾਬੀ ਪੱਤਰਕਾਰਾਂ ਦੀ ਸੰਸਥਾ ‘ਪੰਜਾਬੀ ਪ੍ਰੈਸ ਕਲੱਬ ਆਫ ਬੀਸੀ’ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਦੇ ਹਾਲਾਤ ਤੁਰੰਤ ਖਤਮ ਕਰਨ ਅਤੇ ਪੰਜਾਬ ਨੂੰ ਜੰਗ ਦਾ ਅਖਾੜਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਟਕਰਾਅ ‘ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਗਈ। ਪ੍ਰੈੱਸ ਕਲੱਬ ਵੱਲੋਂ ਪਾਸ ਮਤੇ ਰਾਹੀਂ ਅਪੀਲ ਕੀਤੀ ਗਈ ਕਿ ਦੋਵੇਂ ਮੁਲਕ ਸਿਆਸਤ ਤੋਂ ਉਪਰ ਉੱਠ ਕੇ, ਦੋਹਾਂ ਮੁਲਕਾਂ ਦੇ ਬਖਸ਼ਿੰਦਿਆਂ ਦੀ ਜ਼ਿੰਦਗੀ ਸਧਾਰਨ ਵੱਲ ਧਿਆਨ ਦੇਣ ਅਤੇ ਆਪਸੀ ਪਿਆਰ ਵਧਾਉਣ ਵਾਲੇ ਯਤਨ ਕਰਨ। ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨੇ ਸੱਦਾ ਦਿੱਤਾ “ਪੰਜਾਬੀ ਹੋਣ ਨਾਤੇ, ਇਨਸਾਨ ਹੋਣ ਨਾਤੇ ਅਸੀਂ ਹਰ ਖਿੱਤੇ ਦੀ ਹੋ ਰਹੀ ਤਬਾਹੀ ਦੇ ਵਿਰੁੱਧ ਹਾਂ ਅਤੇ ਕਿਸੇ ਵੀ ਖਿੱਤੇ ਵਿੱਚ ਅਜਿਹੇ ਹਾਲਾਤ ਨਾ ਬਣਾਉਣ ਦੇ ਹਾਮੀ ਹਾਂ, ਪਰ ਇਸ ਜੰਗ ਵਿੱਚ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ। ਮਸਲੇ ਗੱਲਬਾਤ ਰਾਹੀਂ ਹੱਲ ਹੋਣਗੇ।”
ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ.ਸੀ. ਵੱਲੋਂ ਭਾਰਤ-ਪਾਕਿ ਜੰਗ ਖਿਲਾਫ਼ ਮਤਾ ਪਾਸ
