Saturday, May 17, 2025
11.8 C
Vancouver

ਪੀਅਰ ਪੋਇਲੀਵਰ ਨੇ ਸੰਸਦ ਵਿੱਚ ਮੁੜ ਵਾਪਸ ਜਾਣ ਦੀ ਕੋਸ਼ਿਸ਼

ਸਰੀ, (ਏਕਜੋਤ ਸਿੰਘ): ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਇਲੀਵਰ, ਜੋ ਹਾਲ ਹੀ ਵਿੱਚ ਆਪਣੇ ਰਾਈਡਿੰਗ ‘ਚੋਂ ਆਪਣੀ ਸੀਟ ਹਾਰ ਗਏ ਸਨ ਜਿਥੇ ਤੋਂ ਪਿਛਲੇ 20 ਸਾਲਾਂ ਤੋਂ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਸਨ, ਹੁਣ ਅਲਬਰਟਾ ਦੀ ਬੈਟਲ ਰਿਵਰ-ਕ੍ਰੋਫੁੱਟ ਰਾਈਡਿੰਗ ਵਿੱਚ ਹੋਣ ਵਾਲੀ ਉਪ-ਚੋਣ ਰਾਹੀਂ ਸੰਸਦ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਸੀਟ ਉਦੋਂ ਖਾਲੀ ਹੋਈ ਸੀ ਜਦੋਂ ਇਸ ਦੇ ਪਿਛਲੇ ਸੰਸਦ ਮੈਂਬਰ ਨੇ ਸਿਹਤ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ। ਇਹ ਰਾਈਡਿੰਗ ਕੰਜ਼ਰਵੇਟਿਵ ਪਾਰਟੀ ਦਾ ਮਜ਼ਬੂਤ ਕਿਲ੍ਹਾ ਮੰਨੀ ਜਾਂਦੀ ਹੈ, ਜਿੱਥੇ ਪਿਛਲੇ ਚੋਣਾਂ ਵਿੱਚ ਵੀ ਕੰਜ਼ਰਵੇਟਿਵ ਉਮੀਦਵਾਰ ਨੇ ਭਾਰੀ ਬਹੁ-ਮਤ ਨਾਲ ਜਿੱਤ ਦਰਜ ਕੀਤੀ ਸੀ। ਪੀਅਰੇ ਪੋਇਲੀਵਰ ਨੇ ਆਪਣੇ ਬਿਆਨ ਵਿੱਚ ਕਿਹਾ: ”ਮੈਂ ਕੈਨੇਡੀਅਨ ਪਰਿਵਾਰਾਂ ਦੀ ਆਵਾਜ਼ ਨੂੰ ਮੁੜ ਸੰਸਦ ‘ਚ ਲਿਜਾਣ ਲਈ ਇਸ ਮੌਕੇ ਨੂੰ ਲੈ ਰਿਹਾ ਹਾਂ। ਕੰਜ਼ਰਵੇਟਿਵ ਇਸ ਨੂੰ ਹਕੀਕਤ ਬਣਾਉਣ ਲਈ ਇਹ ਕਦਮ ਜ਼ਰੂਰੀ ਹੈ।”
ਉਨ੍ਹਾਂ ਦੀ ਉਮੀਦਵਾਰੀ ਨੇ ਰਾਜਨੀਤਿਕ ਮਾਹੌਲ ਨੂੰ ਗਰਮ ਕਰ ਦਿੱਤਾ ਹੈ, ਕਿਉਂਕਿ ਇਹ ਉਪ-ਚੋਣ ਸਿਰਫ਼ ਇੱਕ ਸੀਟ ਲਈ ਨਹੀਂ, ਸਗੋਂ ਪਾਰਟੀ ਦੀ ਆਗੂਈ ਸਥਿਤੀ ਅਤੇ ਆਮ ਚੋਣਾਂ ਦੀ ਤਿਆਰੀ ਲਈ ਵੀ ਨਿਰਣਾਇਕ ਮੰਨੀ ਜਾ ਰਹੀ ਹੈ। ਲਿਬਰਲ ਅਤੇ ਐਨ.ਡੀ.ਪੀ. ਪਾਰਟੀਆਂ ਵੀ ਇੱਥੇ ਮਜ਼ਬੂਤ ਉਮੀਦਵਾਰ ਉਤਾਰਨ ਦੀ ਤਿਆਰੀ ਕਰ ਰਹੀਆਂ ਹਨ, ਪਰ ਮਾਹਿਰਾਂ ਮੁਤਾਬਕ ਇਹ ਉਪ-ਚੋਣ ਪੋਇਲੀਵਰ ਲਈ ਇੱਕ ਰੀਐਂਟਰੀ ਪੌਇੰਟ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੋਇਲੀਵਰ, ਜੋ 2004 ਤੋਂ ਕਾਰਲਟਨ ਦੇ ਸੰਸਦ ਮੈਂਬਰ ਸਨ, ਨੂੰ 2025 ਦੀਆਂ ਚੋਣਾਂ ਵਿੱਚ ਲਿਬਰਲ ਨੇਤਾ ਮਾਰਕ ਕਾਰਨੀ ਦੀ ਅਗਵਾਈ ਵਾਲੀ ਪਾਰਟੀ ਨੇ ਹਰਾਇਆ। ਉਨ੍ਹਾਂ ਦੀ ਹਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਪਾਰਕ ਟੈਰਿਫ ਅਤੇ ਕੈਨੇਡਾ ਨੂੰ “51ਵਾਂ ਸੂਬਾ” ਬਣਾਉਣ ਦੀਆਂ ਧਮਕੀਆਂ ਵਿਰੁੱਧ ਰਾਸ਼ਟਰਵਾਦੀ ਜੋਸ਼ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਪੋਇਲੀਵਰ ਦੀ ਹਾਰ ਨੇ ਉਨ੍ਹਾਂ ਦੀ ਪਾਰਟੀ ਦੇ ਮੁੱਖ ਆਗੂ ਵਜੋਂ ਸਥਿਤੀ ‘ਤੇ ਸਵਾਲ ਖੜ੍ਹੇ ਕੀਤੇ, ਪਰ ਇਸ ਦੇ ਬਾਵਜੂਦ ਕਿਹਾ ਹੈ ਕਿ ਉਹ ਪਾਰਟੀ ਦੀ ਅਗਵਾਈ ਜਾਰੀ ਰੱਖਣਗੇ।
ਕੈਨੇਡੀਅਨ ਕਾਨੂੰਨ ਅਨੁਸਾਰ, ਕੁਰੇਕ ਦੇ ਅਸਤੀਫੇ ਤੋਂ ਬਾਅਦ ਉਪ-ਚੋਣ 11 ਤੋਂ 180 ਦਿਨਾਂ ਦੇ ਵਿਚਕਾਰ ਬੁਲਾਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2 ਮਈ ਨੂੰ ਵਾਅਦਾ ਕੀਤਾ ਕਿ ਉਹ “ਕੋਈ ਖੇਡ ਨਹੀਂ ਖੇਡਣਗੇ” ਅਤੇ ਉਪ-ਚੋਣ ਜਲਦੀ ਬੁਲਾਈ ਜਾਵੇਗੀ, ਸੰਭਾਵੀ ਤੌਰ ‘ਤੇ ਸਤੰਬਰ ਜਾਂ ਅਕਤੂਬਰ 2025 ਵਿੱਚ ਜਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ।
ਬੈਟਲ ਰਿਵਰ૷ਕਰੋਫੁਟ ਦੀ ਇਹ ਸੀਟ ਕੰਜ਼ਰਵੇਟਿਵ ਪਾਰਟੀ ਦੀ ਸਭ ਤੋਂ ਸੁਰੱਖਿਅਤ ਸੀਟਾਂ ਵਿੱਚੋਂ ਇੱਕ ਹੈ, ਜਿਸ ਨੂੰ ਪੋਇਲੀਵਰ ਲਈ ਸੰਸਦ ਵਿੱਚ ਵਾਪਸੀ ਦਾ ਸੁਰੱਖਿਅਤ ਰਾਹ ਮੰਨਿਆ ਜਾ ਰਿਹਾ ਹੈ। ਪੋਇਲੀਵਰ ਨੇ ਸੋਸ਼ਲ ਮੀਡੀਆ ‘ਤੇ ਕਿਹਾ, “ਮੈਂ ਬੈਟਲ ਰਿਵਰ૷ਕਰੋਫੁਟ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕੰਮ ਕਰਾਂਗਾ ਅਤੇ ਲਿਬਰਲ ਸਰਕਾਰ ਨੂੰ ਜਵਾਬਦੇਹ ਬਣਾਉਣਾ ਜਾਰੀ ਰੱਖਾਂਗਾ।”
ਦੂਜੇ ਪਾਸੇ ਪੋਇਲੀਵਰ ਨੂੰ ਸੰਸਦ ਦੇ ਮਈ 2025 ਦੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਉਪ-ਚੋਣ ਜਿੱਤਣੀ ਪਵੇਗੀ। ਉਦੋਂ ਤੱਕ, ਕੰਜ਼ਰਵੇਟਿਵ ਕਾਕਸ ਨੇ ਐਂਡਰਿਊ ਸ਼ੀਅਰ ਨੂੰ ਪਾਰਟੀ ਦਾ ਅੰਤਰਿਮ ਵਿਰੋਧੀ ਧਿਰ ਨੇਤਾ ਚੁਣਿਆ ਹੈ।
ਹਾਲਾਂਕਿ ਪੋਇਲੀਵਰ ਨੂੰ ਪਾਰਟੀ ਮੈਂਬਰਾਂ ਵਿੱਚ ਮਜ਼ਬੂਤ ਸਮਰਥਨ ਹੈ, ਕੁਝ ਸੀਨੀਅਰ ਮੈਂਬਰਾਂ ਨੇ ਚੋਣ ਹਾਰ ਦੀ ਜ਼ਿੰਮੇਵਾਰੀ ਲਈ ਸਵਾਲ ਚੁੱਕੇ ਹਨ। ਸਾਬਕਾ ਨੇਤਾ ਐਂਡਰਿਊ ਸ਼ੀਅਰ ਸਮੇਤ ਕਈ ਪ੍ਰਮੁੱਖ ਕੰਜ਼ਰਵੇਟਿਵਜ਼ ਨੇ ਪੋਇਲੀਵਰ ਦਾ ਸਮਰਥਨ ਕੀਤਾ ਹੈ, ਪਰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵਰਗੇ ਨੇਤਾਵਾਂ ਦੀ ਗੈਰਹਾਜ਼ਰੀ ਨੇ ਪਾਰਟੀ ਅੰਦਰ ਵੰਡੀਆਂ ਨੂੰ ਉਜਾਗਰ ਕੀਤਾ।