Saturday, May 17, 2025
10.5 C
Vancouver

ਬੀ.ਸੀ. ਦੀ ਫਿਊਜ਼ਨ ਐਨਰਜੀ ਕੰਪਨੀ ਨੇ ਕੀਤੀ ਕਰਮਚਾਰੀਆਂ ਦੀ ਛਾਂਟੀ

ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੀ ਪ੍ਰਸਿੱਧ ਨਵਾਟਕ ਫਿਊਜ਼ਨ ਐਨਰਜੀ ਕੰਪਨੀ ਜਨਰਲ ਫਿਊਜ਼ਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੀ ਟੀਮ ਨੂੰ ਘਟਾਉਣ ਅਤੇ ਆਪਣੀਆਂ ਕਾਰਵਾਈਆਂ ਵਿੱਚ ਕਟੌਤੀ ਕਰਨੀ ਪਈ ਹੈ। ਇਸ ਦੇ ਪਿੱਛੇ ਕਾਰਨ ਦਿੱਤਾ ਗਿਆ ਹੈ “ਤੇਜ਼ੀ ਨਾਲ ਬਦਲ ਰਿਹਾ ਸਿਆਸੀ ਅਤੇ ਮਾਰਕੀਟ ਮਾਹੌਲ ਹੈ।”
ਹਾਲਾਂਕਿ, ਇਨ੍ਹਾਂ ਕੁਝ ਕਾਮਯਾਬੀਆਂ ਦੇ ਬਾਵਜੂਦ, ਕੰਪਨੀ ਹੁਣ ਇੱਕ ਅਜਿਹੇ ਆਰਥਿਕ ਅਤੇ ਭੌਗੋਲਿਕ-ਰਾਜਨੀਤਿਕ ਦੌਰ ਵਿੱਚ ਫਸੀ ਹੈ ਜਿਸ ਕਰਕੇ ਉਸਨੂੰ ਆਪਣੀਆਂ ਵਿਕਾਸ ਕਾਰਵਾਈਆਂ ਨੂੰ ਰੋਕਣ ਦੀ ਨੌਬਤ ਆ ਗਈ ਹੈ। ਗ੍ਰੈਗ ਟਵਿਨੀ ਨੇ ਕਿਹਾ, ”ਸਾਡੀ ਮਿਸ਼ਨ ਨੂੰ ਹੁਣ ਤੱਕ ਮਜ਼ਬੂਤ ਨਿੱਜੀ ਨਿਵੇਸ਼ਕਾਂ ਅਤੇ ਕੈਨੇਡੀਅਨ ਫੈਡਰਲ ਸਰਕਾਰ ਵਲੋਂ ਵਿੱਤੀ ਸਹਿਯੋਗ ਮਿਲਦਾ ਆ ਰਿਹਾ ਸੀ। ਪਰ ਅੱਜ ਦੀ ਵਿੱਤੀ ਹਕੀਕਤ ਬਹੁਤ ਹੀ ਔਖੀ ਹੋ ਚੁੱਕੀ ਹੈ। ਦੁਨੀਆ ਭਰ ਦੀਆਂ ਸਰਕਾਰੀ ਤੌਰ ‘ਤੇ ਚਲ ਰਹੀਆਂ ਫਿਊਜ਼ਨ ਪ੍ਰੋਗਰਾਮਾਂ ਦੇ ਖਿਲਾਫ਼ ਸਾਡੇ ਲਈ ਮੁਕਾਬਲਾ ਕਰਨਾ ਮੁਸ਼ਕਲ ਹੋ ਗਿਆ ਹੈ।”
ਉਨ੍ਹਾਂ ਆਖਿਆ ਕਿ ਅਚਾਨਕ ਆਏ ਵਿੱਤੀ ਦਬਾਅ ਕਾਰਨ, ਕੰਪਨੀ ਨੂੰ ਆਪਣੀ ਟੀਮ ਦਾ ਅਕਾਰ ਘਟਾਉਣਾ ਪਿਆ ਅਤੇ ਕੰਪਨੀ ਨੂੰ ਕਰਮਚਾਰੀਆਂ ਦੀ ਛਾਂਟੀ ਲਈ ਸਖ਼ਤ ਫੈਸ਼ਲਾ ਲੈਣਾ ਪੈ ਰਿਹਾ ਹੈ।
ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਨਵੇਂ ਨਿਵੇਸ਼ਕਾਂ, ਖਰੀਦਦਾਰਾਂ, ਸਰਕਾਰੀ ਭਾਗੀਦਾਰਾਂ ਅਤੇ ਹੋਰ ਰੁਚੀ ਰੱਖਣ ਵਾਲਿਆਂ ਦੀ ਭਾਲ ਕਰ ਰਹੀ ਹੈ ਜੋ ਉਨ੍ਹਾਂ ਦੀ ਨਵੀਨਤਮ ਵਿਦਯੁਤ ਤਕਨੀਕ ਨੂੰ ਅਗੇ ਵਧਾਉਣ ਵਿੱਚ ਰੁਚੀ ਰੱਖਦੇ ਹਨ। This report was written by Ekjot Singh as part of the Local Journalism Initiative.