Saturday, July 5, 2025
21.9 C
Vancouver

ਦਸਤੂਰ

 

ਦੇਖ ਕੇ ਦੁਨੀਆ ਦਾ ਦਸਤੂਰ ਵੇ ਲੋਕੋ।
ਦਿਲ ਹੋ ਗਿਆ ਚਕਨਾਚੂਰ ਵੇ ਲੋਕੋ।

ਚਿੜੀਆਂ ਘੱਟ ਤੇ ਬਹੁਤੇ ਕਾਂ ਵੇ ਲੋਕੋ।
ਦੂਜੇ ਦੇ ਕੰਮ ‘ਤੇ ਬਣਾਉਂਦੇ ਨਾਂ ਵੇ ਲੋਕੋ।

ਇੱਥੇ ਖੋਟੇ ਸਿੱਕੇ ਬੜੇ ਚੱਲਦੇ ਵੇਖੇ।
ਮਿਹਨਤਕਸ਼ ਤਾਂ ਹੱਥ ਮਲਦੇ ਵੇਖੇ।

ਇੱਥੇ ਅਸਲੀ ਘੱਟ ਤੇ ਦਿਖਾਵਾ ਬਹੁਤਾ।
ਮਿਹਨਤ ਘੱਟ ਤੇ ਮਨ ਪ੍ਰਚਾਵਾ ਬਹੁਤਾ।

ਹੁਣ ਉਪਰੋਂ ਸਿਰ ਦੇ ਲੰਘ ਗਿਆ ਪਾਣੀ।
‘ਚੱਲ ਚਿੜੀਏ ਮੈਂ ਆਇਆ’ ਵਾਲੀ ਕਹਾਣੀ।

ਕਰਨ ਚਲਾਕੀ ਬਾਜ਼ ਨਾ ਆਉਂਦੇ।
ਨਾਂ ਆਪਣੇ ਦੀ ਮੋਹਰ ਲਗਾਉਂਦੇ।

ਇੱਥੇ ਗਿੱਲਾ ਸੁੱਕੇ ਦੇ ਨਾਲ ਬਲਦਾ।
ਚੰਗੇ ਮਾੜੇ ਦਾ ਕੋਈ ਪਤਾ ਨਾ ਚਲਦਾ।

‘ਰਜਵੰਤ’ ਤੇਰਾ ਇੱਥੇ ਕੋਈ ਨਾ ਦਰਦੀ।
ਇਹੀ ਰੀਤ ਜੱਗ ਦੀ ਪਰੇਸ਼ਾਨ ਕਰਦੀ।
ਲਿਖਤ : ਰਜਵੰਤ ਕੌਰ ਚਨਾਰਥਲ
ਸੰਪਰਕ: 81465-51328