1994 ਵਿੱਚ ਸ਼ੁਰੂ ਕੀਤੀ ਫਰੂਟੀਕਾਨਾ ਗ੍ਰੋਸਰੀ ਚੇਨ ਦੇ ਹੁਣ 500 ਤੋਂ ਵੱਧ ਕਰਮਚਾਰੀ ਕਰਦੇ ਹਨ ਬੀ.ਸੀ. ਅਤੇ ਅਲਬਰਟਾ ਵਿੱਚ ਕੰਮ
ਨਿਊਟਨ: (ਏਕਜੋਤ ਸਿੰਘ): ਫਰੂਟੀਕਾਨਾ ਗ੍ਰੋਸਰੀ ਚੇਨ ਦੀ 23ਵੀਂ ਦੁਕਾਨ ਹੁਣ ਨਿਊਟਨ ਇਲਾਕੇ ਵਿੱਚ ਆਪਣਾ ਦਰਵਾਜਾ ਖੋਲ੍ਹ ਚੁੱਕੀ ਹੈ। ਇਹ ਉਹੀ ਇਲਾਕਾ ਹੈ ਜਿਥੇ ਟੋਨੀ ਸਿੰਘ ਨੇ ਸਥਾਨਕ ਸਤਰ ‘ਤੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। 64 ਐਵੇਨਿਊ ਅਤੇ 132 ਸਟਰੀਟ ਦੇ ਪੱਛਮ ਵੱਲ ਬਣੀ ਨਵੀਂ ਦੁਕਾਨ 5,500 ਵਰਗ ਫੁੱਟ ਦੀ ਹੈ ਅਤੇ ਪੁਰਾਣੀ ਇਮਾਰਤ ਨਾਲੋਂ ਵੱਡੀ ਤੇ ਜ਼ਿਆਦਾ ਹਵਾਦਾਰ ਖੁੱਲ੍ਹੀ ਵੀ ਹੈ।
ਟੋਨੀ ਸਿੰਘ ਨੇ ਗਾਹਕਾਂ ਨੂੰ ਮਿਲਦੇ ਹੋਏ ਦੱਸਿਆ, ”ਇਹ ਸਾਡੀ 23ਵੀਂ ਦੁਕਾਨ ਹੈ। ਇਲਾਕਾ ਵਧ ਰਿਹਾ ਹੈ ਅਤੇ ਇਹ ਸਟੋਰ ਇਥੋਂ ਦੇ ਆਕਾਰ ਨੂੰ ਸੂਟ ਕਰਦਾ ਹੈ। ਇਹ ਇੰਝ ਬਣਾਇਆ ਗਿਆ ਹੈ ਕਿ ਲੋਕ ਆਪਣੀ ਸ਼ਾਮ ਦੀ ਸੈਰ ਕਰਦਿਆਂ ਵੀ ਆ ਕੇ ਆਪਣਾ ਸਾਮਾਨ ਲੈ ਸਕਦੇ ਹਨ। ਇਹ ਪੁਰਾਣੇ ਸਮਿਆਂ ਵਾਲੀ ਦੁਕਾਨਾਂ ਦੀ ਤਰ੍ਹਾਂ ਹੈ।”
ਪੁਰਾਣੀ ਮਾਰਕੀਟ ਇਮਾਰਤ ਨੂੰ ਡਾਹ ਦਿੱਤਾ ਜਾਵੇਗਾ ਤੇ ਇੱਥੇ ਨਵਾਂ ਪਲਾਜ਼ਾ ਬਣੇਗਾ, ਜਿਸ ਵਿੱਚ ਡਾਕਟਰ, ਡੈਂਟਿਸਟ, ਮੀਟ ਸ਼ਾਪ, ਮਿਠਾਈ ਦੀ ਦੁਕਾਨ, ਬਿਊਟੀ ਸੈਲੂਨ, ਕਾਫੀ ਸ਼ਾਪ ਤੇ ਹੋਰ ਕਾਰੋਬਾਰ ਹੋਣਗੇ। ਇਸ ਪਲਾਜ਼ੇ ਵਿੱਚ ਬੈਠਣ ਦੀ ਵੀ ਵਿਵਸਥਾ ਹੋਵੇਗੀ ਤਾਂ ਜੋ ਲੋਕ ਆਪਸ ਵਿੱਚ ਮਿਲ ਸਕਣ।
ਟੋਨੀ ਸਿੰਘ, ਜੋ ਕਿ ਮੋਂਟਰੀਅਲ ਵਿੱਚ ਵੱਡੇ ਹੋਏ ਹਨ, ਨੇ ਦੱਸਿਆ ਕਿ ਉਨ੍ਹਾਂ ਨੇ 1992 ਵਿੱਚ ਸਰੀ ਦੀ ਯਾਤਰਾ ਕੀਤੀ ਅਤੇ ਇਥੇ ਦੀ ਦੱਖਣੀ ਏਸ਼ੀਆਈ ਅਬਾਦੀ ਦੇ ਲਈ ਤਾਜ਼ਾ ਫਲ ਤੇ ਸਬਜ਼ੀਆਂ ਵੇਚਣ ਦਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ। 1994 ਵਿੱਚ ਨਿਊਟਨ ਦੇ ਲਹਿਰੀ ਪੂਲ ਕੋਲ ਪਹਿਲੀ ਫਰੂਟੀਕਾਨਾ ਦੁਕਾਨ ਖੁਲ੍ਹੀ। ਗਾਹਕਾਂ ਵੱਲੋਂ ਮਸਾਲਿਆਂ, ਅਚਾਰ ਅਤੇ ਹੋਰ ਸਾਮਾਨ ਦੀ ਮੰਗ ਵਧੀ, ਜਿਸ ਨਾਲ ਟੋਨੀ ਸਿੰਘ ਦਾ ਇਹ ਸਫਰ ਸ਼ੁਰੂ ਹੋ ਗਿਆ।
ਅੱਜ ਫਰੂਟੀਕਾਨਾ ਦੀ ਚੇਨ ਵਿੱਚ ਬੀ.ਸੀ. ਅਤੇ ਅਲਬਰਟਾ ਵਿਚਕਾਰ ਲਗਭਗ 500 ਕਰਮਚਾਰੀ ਕੰਮ ਕਰ ਰਹੇ ਹਨ। ਨਿਊਟਨ ਦੇ ਐਨਵਿਲ ਵੇ ਅਤੇ 129ਏ ਸਟਰੀਟ ‘ਤੇ 1.5 ਲੱਖ ਵਰਗ ਫੁੱਟ ਦੇ ਹੈੱਡ ਆਫ਼ਿਸ ਅਤੇ ਵੇਅਰ ਹਾਊਸ ਕੰਪਲੈਕਸ ਵਿਚ ਕੰਮ ਹੁੰਦਾ ਹੈ।
“ਮੈਂ ਇਥੋਂ ਸੱਤ ਮਿੰਟ ਦੀ ਦੂਰੀ ‘ਤੇ ਪਨੋਰਮਾ ਸਾਈਡ ‘ਤੇ ਰਹਿੰਦਾ ਹਾਂ,” “ਬਹੁਤ ਸਾਰੇ ਕਰਮਚਾਰੀ ਵੀ ਇਥੇ ਨੇੜੇ ਹੀ ਰਹਿੰਦੇ ਹਨ ਤੇ ਪੈਦਲ ਕੰਮ ਤੇ ਆਉਂਦੇ ਹਨ।”
ਨਿਊਟਨ ਵਿੱਚ ਤਿੰਨ ਵੱਖ-ਵੱਖ ਵੇਅਰਹਾਊਸ 24 ਘੰਟੇ ਅਤੇ ਸੱਤ ਦਿਨ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ”ਸਾਡੇ ਕੋਲ ਗੋਦਾਮ ਦੀ ਚਾਬੀ ਨਹੀਂ ਹੁੰਦੀ। ਸਾਰਾ ਮਾਲ ਰਾਤ ਨੂੰ ਆਉਂਦਾ ਹੈ ਕੈਲੀਫੋਰਨੀਆ, ਮੈਕਸੀਕੋ ਆਦਿ ਤੋਂ। ਸਵੇਰੇ ਸਾਡੇ ਟਰੱਕ ਚਲਦੇ ਹਨ ਅਤੇ ਸਾਰਾ ਤਾਜ਼ਾ ਮਾਲ ਸਟੋਰਾਂ ਵਿੱਚ ਪਹੁੰਚ ਜਾਂਦਾ ਹੈ। ਕਈ ਵਾਰ ਖੇਤੋਂ ਸਟੋਰ ਤੱਕ ਸਿਰਫ 12 ਘੰਟਿਆਂ ‘ਚ ਪਹੁੰਚ ਜਾਂਦਾ ਹੈ।”
ਭਵਿੱਖ ਦੀ ਯੋਜਨਾ ਤਹਿਤ, ਸਰੀ ਸਿਟੀ ਸੈਂਟਰ ਅਤੇ ਲੈਂਗਲੀ ਵਿੱਚ ਹੋਰ ਤਿੰਨ ਸਟੋਰ ਖੋਲ੍ਹਣ ਦੀ ਤਿਆਰੀ ਹੈ। ਸਿਰਫ ਸਰੀ ਵਿੱਚ ਹੀ ਹੁਣ 12 ਫਰੂਟੀਕਾਨਾ ਸਟੋਰ ਚੱਲ ਰਹੇ ਹਨ। ਟੋਨੀ ਸਿੰਘ ਦੱਸਦੇ ਹਨ ਕਿ ”ਇਹ ਨਵਾਂ ਸਟੋਰ ਸਾਡੇ ਸਟੋਰਾਂ ਦੇ ਆਕਾਰ ਵਿੱਚ ਮੱਧਮ ਦਰਜੇ ਦਾ ਹੈ। ਸਾਡੇ ਕੋਲ 3,000 ਵਰਗ ਫੁੱਟ ਤੋਂ 15,000 ਵਰਗ ਫੁੱਟ ਤੱਕ ਦੇ ਸਟੋਰ ਹਨ, ਜਿਸ ਵਿੱਚ ਐਬਟਸਫੋਰਡ ਵਾਲਾ ਸਭ ਤੋਂ ਵੱਡਾ ਹੈ।” 1997 ਵਿੱਚ ਉਨ੍ਹਾਂ ਨੇ ਆਪਣੀ ਇਨ-ਹਾਊਸ ਬ੍ਰਾਂਡ ‘ਇੰਡਿਕਨ’ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਮਸਾਲੇ, ਮਿਠਾਈ, ਦਾਲਾਂ, ਚਾਵਲ ਤੇ ਹੋਰ ਸਾਮਾਨ ਵੇਚਿਆ ਜਾਂਦਾ ਹੈ। ਉਨ੍ਹਾਂ ਕਿਹਾ ”ਸਾਨੂੰ ਸਿਰਫ ਮੀਟ ਨਹੀਂ ਮਿਲਦਾ, ਪਰ 132 ਸਟਰੀਟ ਦੇ ਕੋਲ ਨਵੀਂ ਮੀਟ ਦੁਕਾਨ ਖੁਲ੍ਹਣੀ ਵਾਲੀ ਹੈ”
ਫਰੂਟੀਕਾਨਾ ਗ੍ਰੋਸਰੀ ਚੇਨ ਦਾ 23ਵਾਂ ਸਟੋਰ ਨਿਊਟਨ ਖੁਲ੍ਹਿਆ
