Thursday, May 1, 2025
12.4 C
Vancouver

ਗ਼ਜ਼ਲ

ਕਸੀਦੇ ਹਾਕਮਾਂ ਦੇ ਗਾ ਰਹੇ ਨੇ!
ਉਹ ਸ਼ਾਇਰ ਫੇਰ ਵੀ ਅਖਵਾ ਰਹੇ ਨੇ!
ਪਰਿੰਦੇ ਰੋ ਰਹੇ, ਕੁਰਲਾ ਰਹੇ ਨੇ,
ਸ਼ਹਿਰ ‘ਚੋਂ ਬਿਰਖ਼ ਕੱਟੇ ਜਾ ਰਹੇ ਨੇ!
ਮੁਸੱਲਸਲ ਸ਼ਹਿਰ ਦੀ ਇਹ ਰੁੱਤ ਕੈਸੀ,
ਕਿ ਸ਼ਾਇਰ ਏਸ ਤੋਂ ਉਕਤਾਅ ਰਹੇ ਨੇ!
ਉਨ੍ਹਾਂ ਦੀ ਨੀਤ ਸ਼ੱਕੀ ਜਾਪਦੀ ਹੈ,
ਜੁ ਚੋਗਾ ਪੰਛੀਆਂ ਨੂੰ ਪਾ ਰਹੇ ਨੇ!
ਉਨ੍ਹਾਂ ਪਰਵਾਜ਼ ਨੂੰ ਪਿੰਜਰੇ ‘ਚ ਪਾਇਐ,
ਪਰਿੰਦੇ ਫੇਰ ਵੀ ਤਾਂ ਗਾ ਰਹੇ ਨੇ!
ਇਨ੍ਹਾਂ ਦੀ ਪੈੜ ਨਾ ਲੋਚੀ ਕਿਤੇ ਵੀ,
ਮੁਸਾਫ਼ਿਰ ਆ ਰਹੇ ਨੇ ਜਾ ਰਹੇ ਨੇ!
ਲਿਖਤ : ਤ੍ਰੈਲੋਚਨ ਲੋਚੀ
ਸੰਪਰਕ: 98142-53315