Thursday, May 1, 2025
10.3 C
Vancouver

ਗ਼ਜ਼ਲ

ਜੋ ਤੁਰ ਚੱਲੀ ਪੈਰਾਂ ਦੇ ਵਿੱਚ ਰੋਲ ਪਿਤਾ ਦੀ ਪੱਗ,
ਉਸ ਨੂੰ ਆਪਣੀ ਗਲਤੀ ਦਾ ਛੇਤੀ ਪਤਾ ਜਾਣਾ ਲੱਗ।
ਆਪਣੇ ਘਰ ਲੱਗੀ ਤੇ ਉਹ ਰੋ,ਰੋ ਕਰਦੇ ਬੁਰਾ ਹਾਲ,
ਚੰਗੀ ਲੱਗੇ ਜਿਨ੍ਹਾਂ ਨੂੰ ਹੋਰਾਂ ਦੇ ਘਰ ਲੱਗੀ ਅੱਗ।
ਆਪਣੇ ਜੀਵਨ ਵਿੱਚ ਫੈਸਲੇ ਲੈ ਆਪੇ ਸੋਚ ਸਮਝ ਕੇ,
ਇਸ ਨੂੰ ਬਰਬਾਦ ਨਾ ਕਰ ਬੈਠੀਂ ਪਿੱਛੇ ਕਿਸੇ ਦੇ ਲੱਗ।
ਚੰਗੇ ਬੰਦੇ ਦੀ ਨਿਸ਼ਾਨੀ ਹੈ ਬਹਿ ਕੇ ਕਰਨੀ ਗੱਲ,
ਚੰਗੀ ਨ੍ਹੀ ਹੁੰਦੀ ਯਾਰਾ ਹਰ ਗੱਲ ਤੇ ਛੱਡਣੀ ਝੱਗ।
ਪੈਸੇ ਦੇ ਕੇ ਉਹਨਾਂ ਨੂੰ ਆਪਣੇ ਅੱਗੇ ਲਾ ਲੈਣ,
ਅੱਜ ਕੱਲ੍ਹ ਨੇਤਾ ਸਮਝਣ ਲੋਕਾਂ ਨੂੰ ਪਸ਼ੂਆਂ ਦਾ ਵੱਗ।
ਲੱਗਦੈ ਕੁੱਝ ਨ੍ਹੀ ਕਹਿਣਾ ਇਨ੍ਹਾਂ ਨੂੰ ਮੌਕੇ ਦੇ ਹਾਕਮ ਨੇ,
ਲੋਕਾਂ ਨੂੰ ਹੀ ਸਿੱਧੇ ਕਰਨੇ ਪੈਣੇ ਚੋਰ ਤੇ ਠੱਗ।
ਏਕੇ ਤੇ ਸ਼ਾਂਤੀ ਦੀ ਗੱਲ ਕਰੇਗਾ ਜਿਹੜਾ ਬੰਦਾ,
ਰੱਬ ਦੇ ਵਾਂਗੂੰ ਪੂਜੇਗਾ ਯਾਰੋ ਉਸ ਨੂੰ ਇਹ ਜੱਗ।
ਲਿਖਤ : ਮਹਿੰਦਰ ਸਿੰਘ ਮਾਨ
ਨਵਾਂ ਸ਼ਹਿਰ-9915803554

Previous article
Next article