ਇਤਿਹਾਸ ਫੋਲ ਦੇਖ ਲਾ ਸਿਕੰਦਰ ਵੀ
ਗਿਆ ਦੋਵੇਂ ਹੱਥ ਲੈ ਕੇ ਖਾਲੀ ,
ਮਨ ਆਪਣਾ ਤਾ ਜਿੱਤ ਲੈ ਦੁਨੀਆ
ਜਿੱਤਣ ਦੀ ਪਈ ਤੈਨੂੰ ਕਾਹਲੀ।
ਹੱਥ ਕਿਸੇ ਦੇ ਨਾ ਆਉਣਾ ਜਗ
ਦੋ ਦੰਦਿਆਂ ਵਾਲੀ ਦਾਤੀ,
ਪਰਚਾ ਸਮਝ ਜ਼ਿੰਦਗੀ ਦਾ ਆਵਣਾ
ਜਦੋਂ ਸਾਰੀ ਉਮਰ ਲੰਘਾ ਤੀ ।
ਗੁਲਾਬਾਂ ਜਿਹੀ ਸਰ ਜਮੀਨ ਤੇ
ਕਿਉਂ ਕਿੱਕਰਾ ਦੀ ਖੇਲ ਉਗਾ ਤੀ,
ਹੀਰਿਆ ਰੂਪੀ ਸਵਾਸਾਂ ਦੀ ਪੂੰਜੀ
ਕੌਡੀਆਂ ਦੇ ਭਾਅ ਗੁਆ ਤੀ।
ਕੋਹਿਨੂਰ ਜਿਹੀ ਜਿੰਦ ਨੂੰ ਪੈਰਾਂ
ਚੋਂ ਰੋਲਦਾ ਕਰੇ ਕੋਲਿਆਂ ਦੀ ਰਾਖੀ,
ਸਫੇਦ ਬੱਦਲਾਂ ਵਰਗੀ ਰੂਹ ਕਾਲੇ
ਕਰਮਾ ਨਾਲ ਗਈ ਧੁਆਖੀ।
ਰਸ ਅੰਮ੍ਰਿਤ ਬੂੰਦ ਦਾ ਪੀਏ
ਰਲ ਮੇਰੇ ਮਨ ਸਾਥੀ,
ਓਟ ਤੇਰੀ ਤੇ ਜੀਵਨਾ
ਜਿਉ ਚਾਤ੍ਰਿਕ ਬੂੰਦ ਸਵਾਤੀ
ਲਿਖਤ : ਨਵਦੀਪ ਕੌਰ
ਸੰਪਰਕ : +1-672-272-3164