Thursday, May 1, 2025
12.4 C
Vancouver

ਮੇਰਾ ਪਿੰਡ

 

ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਕੰਧ ਵਾਲਾ,
ਵੰਡ ਵੇਲੇ ਲੋਕੀ ਉੱਜੜ ਕੇ ਆਏ,
ਪਿੰਡ ਨਾਲ ਪੈ ਗਿਆ ਪਾਲ਼ਾ ।
ਇਸ ਪਿੰਡ ਦੀ ਧਰਤੀ ਨੂੰ ਲੋਕਾਂ,
ਰੀਝਾਂ ਦੇ ਨਾਲ ਵਾਹਿਆ,
ਮਿਹਨਤ ਨੂੰ ਫ਼ਲ ਸੀ ਲੱਗਾ,
ਲੋਕਾਂ ਰਿਜ਼ਕ ਕਮਾਇਆ।
ਸੇਪੀਆਂ ਵਾਲੇ ਤੇ ਹਾਲੀ ਪਾਲੀ,
ਸ਼ਾਹੂਕਾਰ ਵੀ ਸਾਰੇ ਚੰਗੇ,
ਜਗਨ ਸ਼ਾਹ ਤੇ ਰਾਮ ਰੱਖੇ ਨੇ,
ਸਭ ਨੂੰ ਲਾਇਆ ਬੰਨੇ।
ਭਗਵਾਨ ਸ਼ਾਹ ਦੇ ਭਾਈ ਭਤੀਜੇ,
ਸਾਰੇ ਜ਼ਮੀਨਾਂ ਵਾਲੇ,
ਦੁਕਾਨਦਾਰੀਆਂ ਖ਼ੂਬ ਚਲਾਉਂਦੇ,
ਨਾਲੇ ਹੱਲ ਵੀ ਵਾਹ ਲਏ।
ਨਵੇ ਯੁੱਗ ਆਮਦ ਦੇ ਵਿੱਚ
ਲੋਕਾਂ ਕੀਤੀ ਬਹੁਤ ਤਰੱਕੀ।
ਕੁੱਲ ਸਹੂਲਤਾਂ ਪਿੰਡ ‘ਚ
ਆਈਆਂ ਇਹ ਗੱਲ ਵੀ ਪੱਕੀ ।
ਧਰਮ ਕਰਮ ਸ਼ਰਦਾ ਦੇ ਨਾਲ ਲੋਕੀ,
ਗੁਰਦੁਵਾਰਾ ਸਾਹਿਬ ਨੇ ਜਾਂਦੇ।
ਬਾਬੇ ਬੁੱਲ਼੍ਹੇ ਸ਼ਾਹ ਦੇ ਦਰਬਾਰ
ਜਾਕੇ ਹਾਜ਼ਰੀ ਲੋਕ ਲਵਾਂਦੇ।
ਹੋਰ ਵੀ ਜੇਕਰ ਲਿਖਣਾ ਹੋਵੇ
ਬੜੀ ਲੰਮੀ ਸੋਚ ਹੈ ਮੇਰੀ,
ਦਰਸ਼ਨ ਸੰਧੂਆ ਫੇਰ ਲਿਖੀ ਤੂੰ,
ਇਹ ਜੰਮਣ ਭੌਏ ਹੈ ਤੇਰੀ।
ਦਰਸ਼ਨ ਸਿੰਘ ਸੰਧੂ
‘ਕੰਧ ਵਾਲ਼ਾ ਹਾਜ਼ਰ ਖਾਂ’
+91-98159-58382