Wednesday, April 30, 2025
9.8 C
Vancouver

ਅਮਰੀਕਾ ਨੇ 75 ਤੋਂ ਵੱਧ ਦੇਸ਼ਾਂ ‘ਤੇ ਲਾਗੂ ਕੀਤੇ ਟੈਰਿਫ਼ 90 ਦਿਨ ਲਈ ਰੋਕੇ ਪਰ ਚੀਨ ‘ਤੇ ਵਧਾ ਕੇ 125% ਲਾਗੂ ਕੀਤੇ

 

ਸਰੀ, (ਏਕਜੋਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ 75 ਤੋਂ ਵੱਧ ਦੇਸ਼ਾਂ ‘ਤੇ ਲਾਗੂ ਰੇਸਿਪ੍ਰੋਕਲ ਟੈਰਿਫ਼ (ਜੈਸਾ ਕੋ ਤੈਸਾ) ‘ਤੇ 90 ਦਿਨ ਲਈ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਤੁਰੰਤ ਪ੍ਰਭਾਵੀ ਹੋ ਗਿਆ ਹੈ। ਹਾਲਾਂਕਿ, ਚੀਨ ਨੂੰ ਇਸ ਛੂਟ ‘ਚ ਸ਼ਾਮਲ ਨਹੀਂ ਕੀਤਾ ਗਿਆ, ਸਗੋਂ ਉਸ ‘ਤੇ ਪਹਿਲਾਂ ਲਾਗੂ 104% ਟੈਰਿਫ਼ ਨੂੰ ਵਧਾ ਕੇ 125% ਕਰ ਦਿੱਤਾ ਗਿਆ ਹੈ।
ਟਰੰਪ ਨੇ ਚੀਨ ਵੱਲੋਂ ਅਮਰੀਕਾ ਉੱਤੇ ਲਾਏ ਗਏ 84% ਜਵਾਬੀ ਟੈਰਿਫ਼ ਦੇ ਜਵਾਬ ‘ਚ ਇਹ ਕਦਮ ਚੁੱਕਿਆ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੁਥ ਸੋਸ਼ਲ ‘ਤੇ ਲਿਖਿਆ, “ਚੀਨ ਨੇ ਗਲੋਬਲ ਮਾਰਕੀਟ ਲਈ ਕੋਈ ਆਦਰ ਨਹੀਂ ਦਿਖਾਇਆ। ਇਸ ਲਈ ਮੈਂ ਟੈਰਿਫ਼ 125% ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਚੀਨ ਨੂੰ ਜਲਦੀ ਇਹ ਅਹਿਸਾਸ ਹੋਵੇਗਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਲੁੱਟਣ ਦੇ ਦਿਨ ਲੰਘ ਗਏ ਹਨ।”
ਚੀਨ ਉੱਤੇ 125% ਟੈਰਿਫ਼ ਲਾਉਣ ਦਾ ਸਿੱਧਾ ਅਰਥ ਇਹ ਹੈ ਕਿ ਜੇ ਚੀਨ ‘ਚ ਤਿਆਰ ਹੋਇਆ ਕਿਸੇ ਵਸਤੂ ਦਾ ਕੀਮਤ $100 ਹੈ, ਤਾਂ ਹੁਣ ਅਮਰੀਕਾ ‘ਚ ਇਹ ਉਤਪਾਦ $225 ‘ਚ ਵੇਚਿਆ ਜਾਵੇਗਾ। ਇਸ ਕਾਰਨ ਅਮਰੀਕੀ ਮਾਰਕੀਟ ਵਿੱਚ ਚੀਨੀ ਉਤਪਾਦ ਮਹਿੰਗੇ ਹੋਣ ਕਾਰਨ ਘੱਟ ਵੇਚਣਗੇ, ਜੋ ਕਿ ਚੀਨ ਦੀ ਆਰਥਿਕਤਾ ‘ਤੇ ਨਕਾਰਾਤਮਕ ਅਸਰ ਪਾ ਸਕਦੇ ਹਨ। ਟਰੰਪ ਨੇ ਇਹ ਵੀ ਦੱਸਿਆ ਕਿ 75 ਤੋਂ ਵੱਧ ਦੇਸ਼ਾਂ ਨੇ ਅਮਰੀਕੀ ਪ੍ਰਤੀਨਿਧੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਮਜ਼ਬੂਤ ਸੁਝਾਵ ‘ਤੇ ਇਨ੍ਹਾਂ ਦੇਸ਼ਾਂ ਨੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ। ਇਸ ਲਈ ਉਨ੍ਹਾਂ ਨੇ ਟੈਰਿਫ਼ ‘ਤੇ 90 ਦਿਨ ਲਈ ਰੋਕ (ਫਉਸੲ) ਨੂੰ ਮਨਜ਼ੂਰੀ ਦਿੱਤੀ ਹੈ। ਟਰੰਪ ਅਨੁਸਾਰ, ਇਹ ਰੋਕ ਨਵੇਂ ਵਪਾਰਕ ਸਮਝੌਤਿਆਂ ਉੱਤੇ ਗੱਲਬਾਤ ਕਰਨ ਦਾ ਮੌਕਾ ਦਿੰਦੀ ਹੈ।
ਵਿੱਤ ਮੰਤਰੀ ਸਕੌਟ ਬੇਸੈਂਟ ਨੇ ਵੀ ਇਸ ਮਾਮਲੇ ‘ਤੇ ਵਿਚਾਰ ਦਿੰਦਿਆਂ ਕਿਹਾ ਕਿ ਜੋ ਦੇਸ਼ ਅਮਰੀਕਾ ਨਾਲ ਗੰਭੀਰਤਾ ਨਾਲ ਗੱਲਬਾਤ ਕਰਨ ਦੇ ਇੱਛੁਕ ਹਨ, ਉਨ੍ਹਾਂ ਲਈ ਟੈਰਿਫ਼ ਦੀ ਦਰ 10% ਤੱਕ ਘਟਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਕੈਨੇਡਾ ਅਤੇ ਮੈਕਸੀਕੋ ਦੇ ਕੁਝ ਉਤਪਾਦਾਂ ਉੱਤੇ 25% ਟੈਰਿਫ਼ ਲੱਗਦਾ ਸੀ, ਪਰ ਹੁਣ ਉਨ੍ਹਾਂ ਨੂੰ ਬੇਸਲਾਈਨ ਟੈਰਿਫ਼ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਸਾਫ਼ ਨਹੀਂ ਕੀਤਾ ਕਿ ਯੂਰੋਪੀਅਨ ਯੂਨੀਅਨ ਨੂੰ ਵੀ ਇਸ ਛੂਟ ਵਿੱਚ ਸ਼ਾਮਲ ਕੀਤਾ ਗਿਆ ਹੈ ਜਾਂ ਨਹੀਂ।
ਇਸ ਤਾਜ਼ਾ ਫੈਸਲੇ ਤੋਂ ਇਲਾਵਾ, ਟਰੰਪ ਦੀ ਨੀਤੀ ਅੰਤਰਰਾਸ਼ਟਰੀ ਵਪਾਰਕ ਰਿਸ਼ਤਿਆਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੀਨ ਅਤੇ ਹੋਰ ਮੁੱਖ ਭੂਮਿਕਾ ਵਾਲੇ ਦੇਸ਼ ਅਮਰੀਕਾ ਦੇ ਇਸ ਨਵੇਂ ਦ੍ਰਿਸ਼ਟਿਕੋਣ ਨੂੰ ਕਿਵੇਂ ਲੈਂਦੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.