Wednesday, April 30, 2025
12.2 C
Vancouver

ਟੈਰਿਫ਼ ਦੇ ਪ੍ਰਭਾਵਾਂ ਕਾਰਨ ਕੈਨੇਡਾ-ਅਮਰੀਕਾ ਦਰਮਿਆਨ ਹਵਾਈ ਯਾਤਰਾ ‘ਚ 70% ਤੱਕ ਘਟੀ

ਸਰੀ, (ਏਕਜੋਤ ਸਿੰਘ): ਕੈਨੇਡਾ ਅਤੇ ਅਮਰੀਕਾ ਵਿਚਕਾਰ ਹਵਾਈ ਯਾਤਰਾ ‘ਚ ਇੱਕ ”ਹੈਰਾਨੀਜਨਕ ਗਿਰਾਵਟ” ਦਰਜ ਕੀਤੀ ਗਈ ਹੈ, ਜਿਸ ਦੀ ਮੁੱਖ ਵਜ੍ਹਾ ਦੋਵੇਂ ਦੇਸ਼ਾਂ ‘ਚ ਵਪਾਰਕ ਟਕਰਾਅ ਅਤੇ ਵੱਧ ਰਿਹਾ ਤਣਾਅ ਹੈ। ਦੋਵਾਂ ਦੇਸ਼ਾਂ ਦਰਮਿਆਨ ਯਾਤਰੀਆਂ ਗਿਣਤੀ 70% ਤੱਕ ਘਟ ਗਈ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਵੱਡਾ ਅੰਤਰ ਹੈ।
ਏਵੀਏਸ਼ਨ ਵਿਸ਼ਲੇਸ਼ਣ ਕੰਪਨੀ ਅਫ਼ਿਸ਼ਲ ਏਅਰਲਾਈਨ ਗਾਈਡ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਪਰੈਲ ਤੋਂ ਸਤੰਬਰ ਤੱਕ, ਕੈਨੇਡਾ ਅਤੇ ਅਮਰੀਕਾ ਵਿਚਕਾਰ ਯਾਤਰੀਆਂ ਵਲੋਂ ਬੁੱਕ ਕੀਤੇ ਗਏ ਟਿਕਟਾਂ ਦੀ ਗਿਣਤੀ 71% ਤੋਂ 76% ਤੱਕ ਘਟ ਗਈ ਹੈ।
ਮਾਰਚ 3 ਅਤੇ ਮਾਰਚ 24 ਨੂੰ ਫਾਈਲ ਕੀਤੀਆਂ ਗਈਆਂ ਉਡਾਣਾਂ ਦੀ ਤੁਲਨਾ ਕਰਨ ‘ਤੇ, ਲਗਭਗ 3,20,000 ਹਵਾਈ ਸੀਟਾਂ ਖਾਲੀ ਰਹੀਆਂ, ਜਿਸ ਕਾਰਨ ਅਕਤੂਬਰ ਤੱਕ ਇਹ ਗਿਰਾਵਟ ਹੋਰ ਵਧਣ ਦੀ ਸੰਭਾਵਨਾ ਹੈ। ਸਟੈਟਿਸਟਿਕਸ ਕੈਨੇਡਾ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਵੀ ਇਹ ਪੈਟਰਨ ਅੱਗੇ ਵੀ ਵੇਖਣ ਨੂੰ ਮਿਲ ਸਕਦਾ ਹੈ। ਕੈਨੇਡਾ ਵਾਸੀਆਂ ਵੱਲੋਂ ਹਵਾਈ ਯਾਤਰਾਵਾਂ 1.8 ਮਿਲੀਅਨ ‘ਤੇ ਆ ਗਈ ਹੈ, ਜੋ ਕਿ ਪਿਛਲੇ ਸਾਲ ਦੇ ਸਮੇ ਮੁਕਾਬਲੇ 2.4% ਘੱਟ ਹਨ। ਫਰਵਰੀ ਵਿੱਚ, ਅਮਰੀਕਾ-ਨਿਵਾਸੀਆਂ ਵੱਲੋਂ ਕਾਰ ਰਾਹੀਂ ਕੈਨੇਡਾ ਦੀ ਯਾਤਰਾ ਕਰਨ ਵਾਲਿਆਂ ਦੀ ਗਿਣਤੀ 6,76,800 ‘ਤੇ ਆ ਗਈਆਂ, ਜੋ ਕਿ 7.9% ਦੀ ਕਮੀ ਦਰਜ ਕਰਦੀ ਹੈ।
ਕੈਨੇਡਾ-ਨਿਵਾਸੀਆਂ ਵੱਲੋਂ ਅਮਰੀਕਾ ਤੋਂ ਵਾਪਸੀ ਦੀ ਗਿਣਤੀ 1.2 ਮਿਲੀਅਨ ‘ਤੇ ਆ ਗਈ, ਜੋ ਕਿ ਫਰਵਰੀ 2024 ਦੇ ਮੁਕਾਬਲੇ 23% ਘੱਟ ਹੈ। This report was written by Ekjot Singh as part of the Local Journalism Initiative.