ਔਟਵਾ : ਅਮਰੀਕਾ ਵੱਲੋਂ 3 ਅਪ੍ਰੈਲ ਨੂੰ ਨਵੀਆਂ ਆਟੋ ਟੈਰਿਫ਼ਾਂ ਲਾਗੂ ਕਰਨ ਦੇ ਐਲਾਨ ਤੋਂ ਬਾਅਦ, ਕੈਨੇਡਾ ਵਿੱਚ ਗੱਡੀਆਂ ਦੀਆਂ ਕੀਮਤਾਂ ‘ਚ ਵੱਡੇ ਵਾਧੇ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਫ਼ਤੇ ਪਹਿਲਾਂ ਐਲਾਨ ਕੀਤਾ ਕਿ 3 ਅਪ੍ਰੈਲ ਤੋਂ ਅਮਰੀਕਾ ਵਿੱਚ ਆਯਾਤ ਕੀਤੀਆਂ ਗੱਡੀਆਂ ‘ਤੇ 25% ਟੈਰਿਫ਼ ਲਾਗੂ ਹੋਵੇਗਾ। ਇਹ ਨਹੀਂ, ਸਗੋਂ ਕੁਝ ਆਟੋ ਪੁਰਜ਼ਿਆਂ, ਜਿਵੇਂ ਕਿ ਇੰਜਨ, ਟ੍ਰਾਂਸਮਿਸ਼ਨ ਅਤੇ ਹੋਰ ਬਿਜਲੀ ਉਪਕਰਣ, ‘ਤੇ ਵੀ ਇਹ ਟੈਕਸ ਲਾਗੂ ਹੋਣ ਦੀ ਉਮੀਦ ਹੈ।
ਕੈਨੇਡਾ, ਅਮਰੀਕਾ-ਮੈਕਸੀਕੋ-ਕੈਨੇਡਾ (ੂਸ਼ੰਛਅ) ਵਪਾਰ ਸਮਝੌਤੇ ਦੇ ਤਹਿਤ ਕੁਝ ਪੁਰਜ਼ਿਆਂ ਅਤੇ ਗੱਡੀਆਂ ‘ਤੇ ਅਜੇ ਵੀ ਟੈਰਿਫ਼-ਮੁਕਤ ਵਿਵਸਥਾ ਦੀ ਉਮੀਦ ਕਰ ਰਿਹਾ ਹੈ। ਪਰ, ਅਮਰੀਕੀ ਪ੍ਰਸ਼ਾਸਨ ਉਨ੍ਹਾਂ ਗੱਡੀ ਪੁਰਜ਼ਿਆਂ ‘ਤੇ ਟੈਕਸ ਲਾਉਣ ਦੇ ਤਰੀਕੇ ਲੱਭ ਰਿਹਾ ਹੈ, ਜੋ ਉਥੇ ਨਹੀਂ ਬਣਦੇ।
ਮੈਕਮਾਸਟਰ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਕੋਲਿਨ ਮੈਂਗ ਮੁਤਾਬਕ, ਗੱਡੀਆਂ ਦੀਆਂ ਕੀਮਤਾਂ 1,000 ਤੋਂ 8,000 ਡਾਲਰ ਤੱਕ ਵਧ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ‘ਚ ਟੈਰਿਫ਼ ਕਾਰਨ ਕੀਮਤਾਂ ਵਧਣਗੀਆਂ ਅਤੇ ਜੇ ਕੈਨੇਡਾ ਵੀ ਜਵਾਬੀ ਟੈਰਿਫ਼ ਲਗਾਉਂਦਾ ਹੈ, ਤਾਂ ਇਹ ਵਾਧਾ ਹੋਰ ਵੀ ਵਧ ਸਕਦਾ ਹੈ।
ਮੈਂਗ ਅਨੁਸਾਰ, ਕੈਨੇਡਾ ਹਰੇਕ ਸਾਲ 1.1 ਮਿਲੀਅਨ ਗੱਡੀਆਂ ਅਮਰੀਕਾ ਨੂੰ ਨਿਰਯਾਤ ਕਰਦਾ ਹੈ, ਅਤੇ ਨਵੇਂ ਟੈਰਿਫ਼ ਘਰੇਲੂ ਆਟੋ ਉਦਯੋਗ ‘ਤੇ ਵੀ ਨੁਕਸਾਨਦਾਇਕ ਪ੍ਰਭਾਵ ਪਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤਬਦੀਲੀਆਂ 1965 ਦੇ ਆਟੋ ਪੈਕਟ ਤੋਂ ਬਾਅਦ ਬਣੀ ਆਟੋ ਉਦਯੋਗ ਵਿਧੀ ਨੂੰ ਓਹਲੇ ਪਾ ਸਕਦੀਆਂ ਹਨ।
ਕੈਨੇਡੀਅਨ ਆਟੋਮੋਬੀਲ ਡੀਲਰਜ਼ ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸਤਰੀ ਚਾਰਲਜ਼ ਬਰਨਾਰਡ ਨੇ ਕਿਹਾ ਕਿ ਅਮਰੀਕੀ ਟੈਰਿਫ਼ ਕਾਰਨ, ਕੋਰੀਆ ਅਤੇ ਜਾਪਾਨ ਤੋਂ ਆਉਣ ਵਾਲੀਆਂ ਗੱਡੀਆਂ ਦੀਆਂ ਕੀਮਤਾਂ ਵੀ ਵਧਣਗੀਆਂ। ਬਰਨਾਰਡ ਨੇ ਕਿਹਾ ਕਿ ਬਹੁਤੀਆਂ ਗੈਰ-ਅਮਰੀਕੀ ਕੰਪਨੀਆਂ ਉੱਤਰੀ ਅਮਰੀਕਾ ਵਿੱਚ ਗੱਡੀਆਂ ਅਸੈਂਬਲ ਕਰਦੀਆਂ ਹਨ, ਇਸ ਲਈ ਉਹ ਵੀ ਟੈਕਸ ਤੋਂ ਬਚ ਨਹੀਂ ਸਕਣਗੀਆਂ।
ਹੌਂਡਾਈ (੍ਹੇੁਨਦੳਿ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ 25% ਟੈਕਸ ਲਾਗੂ ਹੁੰਦੇ ਹਨ, ਤਾਂ ਉਹਨਾਂ ਦੀਆਂ ਗੱਡੀਆਂ ਦੀ ਕੀਮਤ ਵਾਧੇ ਲਈ ਤਿਆਰ ਹੋਣੀ ਚਾਹੀਦੀ ਹੈ।
ਮੈਂਗ ਨੇ ਕਿਹਾ ਕਿ ਗੱਡੀਆਂ ਦੀਆਂ ਕੀਮਤਾਂ ਵਧਣ ਦੀ ਅਨਿਸ਼ਚਿਤਤਾ ਕਾਰਨ, ਲੋਕ ਹੁਣੇ ਗੱਡੀ ਖਰੀਦਣ ‘ਤੇ ਧਿਆਨ ਦੇ ਰਹੇ ਹਨ। ਫਰਵਰੀ ਮਹੀਨੇ ਦੌਰਾਨ, ਖਰੀਦਦਾਰਾਂ ਦੀ ਉਮੀਦ ਘੱਟ ਰਹੀ ਅਤੇ ਵਿਕਰੀ ਦੇ ਅੰਕਾਂ ‘ਚ ਗਿਰਾਵਟ ਆਈ।
ਮਿਸੀਸਾਗਾ ‘ਚ ਡਾਇਰੈਕਟ ਨਿਸਾਨ ਦੇ ਮੈਨੇਜਿੰਗ ਪਾਰਟਨਰ ਗ੍ਰੇਗ ਕੈਰਾਸਕੋ ਨੇ ਕਿਹਾ ਕਿ ਡੀਲਰਜ਼ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਘੱਟ ਵਿਆਜ ਦਰਾਂ ਅਤੇ ਪਹਿਲੇ 6 ਮਹੀਨਿਆਂ ਲਈ ਭੁਗਤਾਨ ਮੁਫ਼ਤ ਕਰਨ ਵਾਲੀਆਂ ਆਫਰਾਂ ਦੇ ਰਹੇ ਹਨ, ਪਰ ਹਾਲਾਤ ਹੁਣ ਤਕ ਬਿਹਤਰ ਨਹੀਂ ਹੋਏ।
ਬਰਨਾਰਡ ਨੇ ਕਿਹਾ ਕਿ ਜੋ ਲੋਕ ਗੱਡੀ ਖਰੀਦਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਆਪਣੀ ਸਥਾਨਕ ਡੀਲਰਸ਼ਿਪ ‘ਤੇ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੀਮਤਾਂ ਬਾਰੇ ਉਨ੍ਹਾਂ ਨੂੰ ਉਨ੍ਹਾਂ ਦੀ ਨਜ਼ਦੀਕੀ ਡੀਲਰ ਤੋਂ ਸਭ ਤੋਂ ਵਧੀਆ ਜਾਣਕਾਰੀ ਮਿਲ ਸਕਦੀ ਹੈ।
ਮੈਂਗ ਨੇ ਕਿਹਾ ਕਿ ਲੋਕ ਆਪਣੀਆਂ ਨੌਕਰੀਆਂ, ਆਰਥਿਕ ਮੰਦੀ ਅਤੇ ਉੱਚੀਆਂ ਕੀਮਤਾਂ ਤੋਂ ਚਿੰਤਤ ਹਨ, ਇਸ ਲਈ ਉਹ ਵੱਡੀਆਂ ਖਰੀਦਾਂ ‘ਤੇ ਫੈਸਲਾ ਲੈਣ ਤੋਂ ਪਹਿਲਾਂ ਸੋਚ ਰਹੇ ਹਨ।
ਅਮਰੀਕੀ ਆਟੋ ਟੈਰਿਫ਼: ਕੈਨੇਡੀਅਨ ਗੱਡੀਆਂ ਦੀਆਂ ਕੀਮਤਾਂ ‘ਚ ਵਾਧੇ ਦੀ ਸੰਭਾਵਨਾ
