Friday, April 4, 2025
7 C
Vancouver

ਲੈਕਸ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਇਸ ਸਾਲ ਹੁਣ ਤੱਕ 15ਵੀਂ ਵਾਰ ਹੋਈ ਬੰਦ

 

ਸਰੀ, (ਏਕਜੋਤ ਸਿੰਘ): ਲੈਕਸ ਜ਼ਿਲ੍ਹਾ ਹਸਪਤਾਲ ਅਤੇ ਹੈਲਥ ਸੈਂਟਰ ਦੀ ਐਮਰਜੈਂਸੀ ਡਾਕਟਰਾਂ ਦੀ ਘਾਟ ਕਾਰਨ 2025 ਵਿੱਚ ਹੁਣ ਤੱਕ ਪੰਦਰਾਂ ਵਾਰ ਬੰਦ ਕੀਤੀ ਜਾ ਚੁੱਕੀ ਹੈ। ਨੌਦਰਨ ਹੈਲਥ ਵਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ, 16 ਮਾਰਚ ਨੂੰ ਸਵੇਰੇ 6 ਵਜੇ ਤੋਂ 18 ਮਾਰਚ ਨੂੰ ਸ਼ਾਮ 4 ਵਜੇ ਤਕ ਐਮਰਜੈਂਸੀ ਡਾਕਟਰੀ ਸਟਾਫ ਦੀ ਘਾਟ ਕਾਰਨ ਪੰਦਰਵੀਂ ਵਾਰ ਬੰਦ ਰਹੀ।
ਐਮਰਜੈਂਸੀ ਦੇ ਬੰਦ ਹੋਣ ਦੌਰਾਨ, ਕਿਸੇ ਵੀ ਤਰ੍ਹਾਂ ਦੀ ਤਾਤਕਾਲੀ ਮੈਡੀਕਲ ਸੇਵਾ ਲੋੜੀਂਦੀ ਹੋਵੇ ਤਾਂ 9-1-1 ‘ਤੇ ਕਾਲ ਕਰ ਦੀ ਹਦਾਇਤ ਵੀ ਜਾਰੀ ਕੀਤੀ ਗਈ। ਨੌਦਰਨ ਹੈਲਥ ਮੁਤਾਬਕ ਡਾਕਟਰਾਂ ਦੀ ਘਾਟ ਦੂਰ ਕਰਨ ਲਈ ਨੌਦਰਨ ਹੈਲਥ ਲੱਗਾਤਾਰ ਡਾਕਟਰਾਂ ਦੀ ਭਰਤੀ ਕਰ ਰਹੀ ਹੈ। ਇਸ ਬਸੰਤ ਵਿੱਚ ਦੋ ਨਵੇਂ ਡਾਕਟਰ ਬਰਨਜ਼ ਲੇਕ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕਰਨਗੇ। ਅਤੇ ਹੋਰ ਡਾਕਟਰਾਂ ਦੀ ਭਰਤੀ ਲਈ ਡਾਕਟਰਾਂ ਨੂੰ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਨੌਦਰਨ ਹੈਲਥ ਨੇ ਐਮਰਜੈਂਸੀ ਬੰਦ ਹੋਣ ਦੀ ਸਮੱਸਿਆ ਹੱਲ ਕਰਨ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਵੀ ਬਣਾਈ ਹੈ। ਨੌਦਰਨ ਹੈਲਥ ਮੁਤਾਬਕ, ਬਰਨਜ਼ ਲੇਕ ਵਿੱਚ ਐਮਰਜੈਂਸੀ ਰੂਮ ‘ਚ ਡਾਕਟਰੀ ਸਟਾਫ ਦੀ ਲਗਭਗ 55% ਘਾਟ ਹੈ। ਲੈਕਸ ਜ਼ਿਲ੍ਹਾ ਹਸਪਤਾਲ ਵਿੱਚ ਨਰਸਿੰਗ ਸਟਾਫ ਪੂਰੀ ਤਰ੍ਹਾਂ ਤਾਇਨਾਤ ਹੈ।ਐਮਰਜੈਂਸੀ ਵਿਭਾਗ ਵਿੱਚ ਇੱਕ ਰਜਿਸਟਰਡ ਨਰਸ ਅਤੇ ਇੱਕ ਡਾਕਟਰ 24 ਘੰਟੇ ਤਾਇਨਾਤ ਰਹਿੰਦੇ ਹਨ, ਪਰ ਡਾਕਟਰਾਂ ਦੀ ਘਾਟ ਕਾਰਨ ਇਹ ਸੰਕਟ ਬਣਿਆ ਹੋਇਆ ਹੈ। ਸਥਾਨਕ ਨਿਵਾਸੀਆਂ ਨੇ ਨੌਦਰਨ ਹੈਲਥ ਤੋਂ ਇਸ ਸਮੱਸਿਆ ਦਾ ਤੁਰੰਤ ਹੱਲ ਲੱਭਣ ਦੀ ਮੰਗ ਕੀਤੀ ਹੈ। This report was written by Ekjot Singh as part of the Local Journalism Initiative.