Friday, April 4, 2025
7 C
Vancouver

ਕੈਲਗਰੀ ‘ਚ ਡੋਨਲਡ ਟਰੰਪ ਖਿਲਾਫ਼ ਲੱਗ ਰਹੇ ਵਿਵਾਦਤ ਪੋਸਟਰ ਬਣੇ ਚਰਚਾ ਦਾ ਵਿਸ਼ਾ

ਕੈਲ਼ਗਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿੰਦਾ ਕਰਦੇ ਹੋਏ ਲੱਗੇ ਵਿਵਾਦਤ ਪੋਸਟਰ ਕੈਲਗਰੀ ਦੇ ਬੱਸ ਸ਼ੈਲਟਰ ‘ਤੇ ਲੱਗਣ ਨਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੁੱਧਵਾਰ ਨੂੰ ਬੈਲਟਲਾਈਨ ਇਲਾਕੇ ਵਿੱਚ 1 ਸਟਰੀਟ ਸ਼ਾਂ ਉੱਤੇ ਇੱਕ ਬੱਸ ਸ਼ੈਲਟਰ ‘ਤੇ ਇਹ ਪੋਸਟਰ ਲੱਗੇ ਹਨ। ਇਸ ‘ਤੇ ”ੋਂਟ ਾਂੳਨਟੲਦ, ਛੋਨਵਿਚਟੲਦ ਢੲਲੋਨ” (ਭਾਲ ਨਹੀਂ, ਦੋਸ਼ੀ ਅਪਰਾਧੀ) ਲਿਖਿਆ ਹੋਇਆ ਸੀ। ਇਸ ਪੋਸਟਰ ‘ਤੇ ਟਰੰਪ ਦੀ ਤਸਵੀਰ ਨਾਲ ਨਾਲ ਉਹਨਾਂ ਦੇ ਵੱਖ-ਵੱਖ ਉਪਨਾਮ ਵੀ ਲਿਖੇ ਹੋਏ ਸਨ ਜਿਸ ‘ਚ ਟਰੰਪ ਨੂੰ “ਛਹੲੲਟੋ ਭੲਨਟਿੋ” “ਫੁਟਨਿ’ਸ ਫੁਪਪੲਟ” “ਧੳਿਪੲਰ ਧੋਨ” ਨਾਮ ਲੈ ਕੇ ਪੁਕਾਰਨ ਬਾਰੇ ਲਿਖਿਆ ਹੋਇਆ ਹੈ।
ਇਸਦੇ ਨਾਲ ਹੀ, ਪੋਸਟਰ ‘ਤੇ ਇਹ ਦਾਅਵਾ ਵੀ ਕੀਤਾ ਗਿਆ ਕਿ ਟਰੰਪ ਹਥਿਆਰਬੰਦ ਅਤੇ ਖਤਰਨਾਕ ਹੈ, ਕਿਉਂਕਿ ਉਹ ਕੈਨੇਡਾ ‘ਤੇ ਹਮਲੇ ਅਤੇ ਤਣਾਅ ਪੈਦਾ ਕਰਨ ਦੀਆਂ ਧਮਕੀਆਂ ਦਿੰਦੇ ਆ ਰਿਹਾ ਹੈ। ਪੋਸਟਰ ਵਿੱਚ ਟਰੰਪ ਵੱਲੋਂ ਕੈਨੇਡਾ ‘ਤੇ ਲਾਏ ਗਏ ਵਪਾਰਕ ਪਾਬੰਦੀਆਂ ਦੀ ਵੀ ਉਲਲੇਖ ਕਰਦੇ ਲਿਖਿਆ ਗਿਆ ਹੈ ਕਿ ਟਰੰਪ ਨੇ ਕੈਨੇਡੀਅਨ ਉਤਪਾਦਾਂ ‘ਤੇ 25% ਟੈਕਸ ਲਗਾ ਕੇ ਵਪਾਰਕ ਜੰਗ ਦੀ ਸ਼ੁਰੂਆਤ ਕੀਤੀ । ਇਸ ਤੋਂ ਇਲਾਵਾ, ਉਨ੍ਹਾਂ ਨੇ ਕੈਨੇਡਾ ‘ਤੇ ਦਬਾਅ ਪਾਉਣ ਅਤੇ ਇਸਨੂੰ 51ਵੀਂ ਅਮਰੀਕੀ ਰਾਜ ਬਣਾਉਣ ਦੀਆਂ ਧਮਕੀਆਂ ਵੀ ਦਿੱਤੀਆਂ।