Friday, April 4, 2025
7 C
Vancouver

ਸਰੀ ਦੇ ਚੱਕ ਬੇਲੀ ਰਿਕਰੇਸ਼ਨ ਸੈਂਟਰ ਦੇ ਵਿਸਤਾਰ ਲਈ ਨਵੀਂ ਪੇਸ਼ਕਸ਼

 

ਸਰੀਂ ਕੌਂਸਲ ਨੇ 4,55,000 ਡਾਲਰ ‘ਚ ਪ੍ਰਬੰਧਕੀ ਸੇਵਾਵਾਂ ਲਈ ਠੇਕਾ ਦੇ ਦਿੱਤਾ
ਸਰੀ, (ਏਕਜੋਤ ਸਿੰਘ): ਸ਼ਹਿਰ ਦੇ ਚੱਕ ਬੇਲੀ ਰਿਕਰੇਸ਼ਨ ਸੈਂਟਰ ਦੇ ਵਿਸਤਾਰਕਾਰੀ ਯੋਜਨਾਵਾਂ ਨੂੰ ਲਗਭਗ ਤਿੰਨ ਸਾਲ ਬਾਅਦ ਇੱਕ ਨਵੀਂ ਦਿਸ਼ਾ ਮਿਲੀ ਹੈ। ਜੁਲਾਈ 2022 ਵਿੱਚ ਇੱਕ ਓਪਨ ਹਾਊਸ ਦੌਰਾਨ ਇਹ ਵਿਸਤਾਰ ਯੋਜਨਾ ਜਨਤਕ ਕੀਤੀ ਗਈ ਸੀ, ਪਰ ਹੁਣ ਜਾ ਕੇ ਸ਼ਹਿਰ ਦੀ ਕੌਂਸਲ ਨੇ ਛੋਰੲਫੰ ਨੂੰ 4,55,000 ਡਾਲਰ ਦੀ ਪ੍ਰਬੰਧਕੀ ਸੇਵਾਵਾਂ ਲਈ ਠੇਕਾ ਦੇ ਦਿੱਤਾ ਹੈ। ਇਹ ਪ੍ਰੋਜੈਕਟ ਮੂਲ ਤੌਰ ‘ਤੇ 2023 ਦੀ ਬਸੰਤ ਵਿੱਚ ਸ਼ੁਰੂ ਹੋਣ ਅਤੇ 2024 ਤੱਕ ਪੂਰਾ ਹੋਣ ਦੀ ਉਮੀਦ ਸੀ, ਪਰ ਹੁਣ ਇਹ ਲਗਭਗ ਦੋ ਸਾਲ ਦੀ ਦੇਰੀ ਨਾਲ ਚੱਲ ਰਿਹਾ ਹੈ। ਮਾਰਚ 10 ਨੂੰ ਪੇਸ਼ ਕੀਤੀ ਗਈ ਇੱਕ ਰਿਪੋਰਟ ਮੁਤਾਬਕ, ਇਹ ਪ੍ਰੋਜੈਕਟ ਇਸ ਵੇਲੇ “ਪਰਕਿਊਰਮੈਂਟ ਮੰਚ” ‘ਚ ਹੈ, ਜਿਸਦਾ ਅਰਥ ਹੈ ਕਿ ਨਵਾਂ ਠੇਕੇਦਾਰ ਇਸ ਬਸੰਤ ‘ਚ ਚੁਣਿਆ ਜਾਵੇਗਾ ਅਤੇ ਕੰਸਟਰਕਸ਼ਨ ਇਸ ਸ਼ਰਦ ਰੁੱਤ ‘ਚ ਸ਼ੁਰੂ ਹੋਵੇਗਾ।
ਵਿਸਤਾਰ ਯੋਜਨਾ ਮੁਤਾਬਕ, 107ਅ ਐਵੇਨਿਊ ‘ਤੇ ਮੌਜੂਦ ਵੈਲੀ ਰਿਕਰੇਸ਼ਨ ਸੈਂਟਰ ਵਿੱਚ ਕਈ ਨਵੇਂ ਫੈਸਲਿਟੀਆਂ ਜੋੜੀਆਂ ਜਾਣਗੀਆਂ। ਇਨ੍ਹਾਂ ਵਿੱਚ ਦੂਜਾ ਜਿਮਨੇਜ਼ੀਅਮ (ਇੱਕ ਹੋਰ ਵੱਡਾ ਕਸਰਤ ਹਾਲ), ਨਵਾਂ ਫਿਟਨੈੱਸ ਸੈਂਟਰ ਲਰਨਿੰਗ ਕਿਚਨ (ਵਿਦਿਆਰਥੀਆਂ ਲਈ ਖਾਣਾ ਬਣਾਉਣ ਦੇ ਸੰਦ), ਮੇਕਰ ਸਪੇਸ (ਨਵੀਨਤਾ ਅਤੇ ਤਕਨੀਕੀ ਵਿਕਾਸ ਲਈ ਥਾਂ), ਵੱਡੀਆਂ ਅਤੇ ਛੋਟੀਆਂ ਮਲਟੀ-ਪਰਪਜ਼ ਥਾਵਾਂ, ਬੱਚਿਆਂ ਦੀ ਦੇਖਭਾਲ ਲਈ ਨਵੀਆਂ ਥਾਵਾਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ, ਨਵਾਂ “ਐਂਟਰੀ ਪਲਾਜ਼ਾ,” ਇੱਕ ਕਮਿਉਨਟੀ ਗਾਰਡਨ, ਅਤੇ ਇੱਕ ਵੱਡਾ ਲਾਨ (ਘਰੳਨਦ ਲ਼ੳਾਨ) ਵੀ ਤਿਆਰ ਕੀਤਾ ਜਾਵੇਗਾ, ਜੋ ਕਈ ਸਮਾਜਿਕ ਅਤੇ ਸਿੱਖਿਆਕਾਰੀ ਗਤੀਵਿਧੀਆਂ ਲਈ ਵਰਤਿਆ ਜਾਵੇਗਾ। 2022 ਵਿੱਚ ਜਦੋਂ ਇਹ ਨਵੇਂ ਡਿਜ਼ਾਈਨ ਪੇਸ਼ ਕੀਤੇ ਗਏ, ਤਾਂ ਇਸ ਪ੍ਰੋਜੈਕਟ ਦਾ ਨਾਂ “ਸਿਟੀ ਸੈਂਟਰ ਸਪੋਰਟਸ ਕੰਪਲੈਕਸ” ਨਹੀਂ ਰੱਖਿਆ ਗਿਆ। ਇੱਕ ਮਹੱਤਵਪੂਰਨ ਤਬਦੀਲੀ ਇਹ ਵੀ ਰਹੀ ਕਿ ਇਸ ਵਿਸਤਾਰ ਵਿੱਚ ਕੋਈ ਨਵਾਂ ਇਨਡੋਰ ਤਰਨ ਤਲਾਬ ਸ਼ਾਮਲ ਨਹੀਂ ਹੋਵੇਗਾ, ਕਿਉਂਕਿ ਮੂਲ 40 ਮਿਲੀਅਨ ਡਾਲਰ ਦੇ ਬਜਟ ਵਿੱਚ ਇਸਦੀ ਇਜਾਜ਼ਤ ਨਹੀਂ ਸੀ। ਪ੍ਰੋਜੈਕਟ ਦੇ ਤਹਿਤ, ਮੌਜੂਦਾ ਚੱਕ ਬੇਲੀ ਰਿਕਰੇਸ਼ਨ ਸੈਂਟਰ 70,000 ਵਰਗ ਫੁੱਟ ਤਕ ਵਿਸਤਾਰਿਤ ਹੋਵੇਗਾ, ਜਿਸ ਨਾਲ ਇਹ ਆਪਣੀ ਮੌਜੂਦਾ ਆਕਾਰ ਤੋਂ ਲਗਭਗ ਦੂਣਾ ਹੋ ਜਾਵੇਗਾ। ਨਵਾਂ ਹਿੱਸਾ ਮੌਜੂਦਾ ਢਾਂਚੇ ਦੇ ਪੱਛਮ ਪਾਸੇ ਬਣਾਇਆ ਜਾਵੇਗਾ, ਜੋ ਸਕਾਈਟ੍ਰੇਨ ਲਾਈਨ ਵਲ ਤਨਾਵੇਗਾ। This report was written by Ekjot Singh as part of the Local Journalism Initiative.