Friday, April 4, 2025
7 C
Vancouver

ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਪ੍ਰੀਮੀਅਰਜ਼ ਨਾਲ ਕਰਨਗੇ ਪਹਿਲੀ ਮੀਟਿੰਗ

 

ਵਪਾਰਕ ਪਾਬੰਦੀਆਂ ਅਤੇ ਆਰਥਿਕਤਾ ਨੂੰ ਮਜ਼ਬੂਤ ਬਣਾਉਣ ‘ਤੇ ਕਰਨਗੇ ਵਿਚਾਰ-ਵਟਾਂਦਰਾ
ਸਰੀ, (ਏਕਜੋਤ ਸਿੰਘ): ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਕੈਨੇਡਾ ਦੇ ਮੁਖ ਮੰਤਰੀਆਂ ਨਾਲ ਪਹਿਲੀ ਬੈਠਕ ਕਰ ਰਹੇ ਹਨ, ਜਿਸ ਵਿੱਚ ਅਮਰੀਕਾ ਵਲੋਂ ਲਾਏ ਗਏ ਵਪਾਰਕ ਪਾਬੰਦੀਆਂ, ਕਰਮਚਾਰੀਆਂ ਦੇ ਹੱਕ, ਅਤੇ ਆਰਥਿਕਤਾ ਨੂੰ ਮਜ਼ਬੂਤ ਬਣਾਉਣ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਦੀ ਪ੍ਰੈਸ ਸਕੱਤਰ ਓਡਰੀ ਸ਼ਾਂਪੂ ਨੇ ਦੱਸਿਆ ਕਿ ਮਾਰਕ ਕਾਰਨੀ ਨੇ ਚੋਣ ਮੁਹਿੰਮ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਮੁਖ ਮੰਤਰੀਆਂ ਨਾਲ ਮਿਲ ਕੇ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ‘ਤੇ ਕੰਮ ਕਰਨਗੇ।
ਉਨ੍ਹਾਂ ਨੇ ਕਿਹਾ, ”ਇਹ ਬੈਠਕ ਸਾਰੇ ਮੁਖ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਲਈ ਇੱਕ ਸੁਨੇਹਰੀ ਮੌਕਾ ਹੋਵੇਗਾ, ਜਿਸ ਵਿੱਚ ਉਹ ਮਿਲ ਕੇ ਇਹ ਯਕੀਨੀ ਬਣਾਉਣ ਕਿ ਕੈਨੇਡਾ ਇਕ ਸੰਯੁਕਤ ਆਰਥਿਕਤਾ ਵਜੋਂ ਕੰਮ ਕਰੇ, ਨਾ ਕਿ 13 ਵੱਖ-ਵੱਖ ਪ੍ਰੋਵਿੰਸ ਦੇ ਤੌਰ ‘ਤੇ।” ਬੈਠਕ ਇੱਕ ਅਹਿਮ ਸਮੇਂ ‘ਤੇ ਹੋ ਰਹੀ ਹੈ, ਕਿਉਂਕਿ ਅਮਰੀਕਾ ਨੇ ਪਿਛਲੇ ਹਫ਼ਤੇ ਕੈਨੇਡਾ ‘ਤੇ 25% ਸਟੀਲ ਅਤੇ ਐਲੂਮੀਨੀਅਮ ਨਿਰਯਾਤ ‘ਤੇ ਟੈਕਸ ਲਗਾ ਦਿੱਤਾ।
ਕੈਨੇਡਾ ਨੇ ਵੀ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਅਤੇ ਅਮਰੀਕਾ ਦੇ ਉਤਪਾਦਾਂ ‘ਤੇ ਵਧੇਰੇ ਟੈਰਿਫ਼ ਲਗਾ ਦਿੱਤੇ ਸਨ।
ਟਰੰਪ ਨੇ ਇਸ ਤੋਂ ਪਹਿਲਾਂ ਵੀ ਕੈਨੇਡਾ ‘ਤੇ ਵਪਾਰਕ ਦਬਾਅ ਬਣਾਉਣ ਅਤੇ ਇਹ ਤੱਕ ਕਹਿ ਚੁੱਕੇ ਹਨ ਕਿ ਕੈਨੇਡਾ ਨੂੰ 51ਵੀਂ ਅਮਰੀਕੀ ਰਾਜ ਬਣਨਾ ਚਾਹੀਦਾ ਹੈ। ਕਾਰਨੀ ਨੇ ਪਿਛਲੇ ਹਫ਼ਤੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਮੁੱਖ ਤੌਰ ‘ਤੇ ਆਰਥਿਕਤਾ ਨੂੰ ਮਜ਼ਬੂਤ ਬਣਾਉਣ, ਜੀਵਨ-ਪੱਧਰ ਉੱਚਾ ਚੁਕਣ ਅਤੇ ਦੇਸ਼ ਦੀ ਸੁਰੱਖਿਆ ਉੱਤੇ ਧਿਆਨ ਕੇਂਦਰਤ ਕਰੇਗੀ।
ਹੁਣ ਤੱਕ, ਕਾਰਨੀ ਨੇ ਟਰੰਪ ਨਾਲ ਕਿਸੇ ਵੀ ਮਸਲੇ ‘ਤੇ ਸਿੱਧੀ ਗੱਲਬਾਤ ਨਹੀਂ ਕੀਤੀ। ਪਰ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਮੰਤਰੀਆਂ ਦੀ ਟੀਮ ਨੂੰ ਹੋਰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕੀਤੀ, ਜੋ ਕਿ ਟਰੰਪ ਦੇ ਵਪਾਰਕ ਪਾਬੰਦੀਆਂ ‘ਤੇ ਕੰਮ ਕਰ ਰਹੇ ਹਨ। This report was written by Ekjot Singh as part of the Local Journalism Initiative.