Thursday, April 3, 2025
10 C
Vancouver

ਬੇਲੀਜ਼ ਦੇ ਹੋਟਲ ਰੂਮ ‘ਚ ਮਿਲੀਆਂ ਤਿੰਨ ਅਮਰੀਕੀ ਮਹਿਲਾਵਾਂ ਦੀਆਂ ਲਾਸ਼ਾਂ

 

ਬੇਲੀਜ਼ ਸਿਟੀ: ਬੇਲੀਜ਼ ਦੇ ਇੱਕ ਰਿਸੋਰਟ ੍ਰੋੇੳਲ ਖੳਹੳਲ ਭੲੳਚਹ ੍ਰੲਸੋਰਟ ਵਿੱਚ ਤਿੰਨ ਅਮਰੀਕੀ ਮਹਿਲਾਵਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੌਤਾਂ ਡਰੱਗ ਓਵਰਡੋਜ਼ ਜਾਂ ਕਾਰਬਨ ਮਾਨੋਕਸਾਈਡ ਨਾਲ ਹੋਣ ਦਾ ਖਦਸ਼ਾ ਜਤਾਇਆ ਹੈ।
ਬੇਲੀਜ਼ ਪੁਲਿਸ ਨੇ ਮ੍ਰਿਤਕ ਮਹਿਲਾਵਾਂ ਦੀ ਪਛਾਣ 23 ਸਾਲਾ ਕਉਤਰ ਨੱਕਦ (ਖਉੋਟੳਰ ਂੳਤਤੳਦ), 24 ਸਾਲਾ ਇਮਾਨੇ ਮੱਲਾਹ (ੀਮੳਨੲ ੰੳਲਲੳਹ) ਅਤੇ 26 ਸਾਲਾ ਵਾਫ਼ਾ ਏਲ ਅਰਾਰ (ਾਂੳਡੳੲ ਓਲ ਅਰੳਰ) ਦੇ ਤੌਰ ‘ਤੇ ਕੀਤੀ ਹੈ। ਇਹ ਤਿੰਨੋ ਹੀ ਮੈਸਾਚੂਸੇਟਸ ਦੇ ਰੀਵੀਅਰ (੍ਰੲਵੲਰੲ, ੰੳਸਸ.) ਦੀ ਰਹਿਣ ਵਾਲੀਆਂ ਸਨ।
ਪੁਲਿਸ ਮੁਤਾਬਕ, 21 ਫਰਵਰੀ ਨੂੰ ਹੋਟਲ ਕਰਮਚਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ। ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ‘ਤੇ ਪੁਲਿਸ ਨੇ ਦੱਸਿਆ ਕਿ ਮਹਿਲਾਵਾਂ 20 ਫਰਵਰੀ ਦੀ ਸ਼ਾਮ ਨੂੰ ਆਪਣੇ ਕਮਰੇ ‘ਚ ਦਾਖਲ ਹੋਈਆਂ ਸਨ ਅਤੇ ਫਿਰ ਬਾਹਰ ਨਹੀਂ ਆਈਆਂ। 22 ਫਰਵਰੀ ਦੀ ਸਵੇਰ, ਹੋਟਲ ਕਰਮਚਾਰੀਆਂ ਨੇ ਮਾਸਟਰ ਕੁੰਜੀ ਦੀ ਵਰਤੋਂ ਕਰਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਅੰਦਰ ਜਦੋਂ ਪੁਲਿਸ ਪਹੁੰਚੀ, ਤਾਂ ਉਨ੍ਹਾਂ ਨੇ ਮਹਿਲਾਵਾਂ ਮ੍ਰਿਤਕ ਪਾਈਆਂ ਗਈਆਂ।
ਬੇਲੀਜ਼ ਪੁਲਿਸ ਕਮਿਸ਼ਨਰ, ਚੈਸਟਰ ਵਿਲੀਅਮਸ ਨੇ ਦੱਸਿਆ ਕਿ, ”ਲਾਸ਼ਾਂ ‘ਤੇ ਕੋਈ ਹਿੰਸਾ ਦੇ ਨਿਸ਼ਾਨ ਨਹੀਂ ਸਨ, ਪਰ ਹਰੇਕ ਮਹਿਲਾ ਦੇ ਕੋਲ ਉਲਟੀਆਂ ਹੋਈਆਂ ਦਿਖਾਈ ਦਿੱਤੀਆਂ।”
ਪਹਿਲੀ ਨਜ਼ਰ ਵਿੱਚ, ਮੌਤ ਦਾ ਸਿੱਧਾ ਕਾਰਨ ਸਾਫ਼ ਨਹੀਂ, ਪਰ ਰਿਪੋਰਟ ਮੁਤਾਬਕ, ਮਹਿਲਾਵਾਂ ਦੇ ਮੂੰਹ ‘ਚ ਫੇਂਕ (ਡਰੋਟਹ) ਪਾਇਆ ਗਿਆ, ਜੋ ਕਿ ਡਰੱਗ ਓਵਰਡੋਜ਼ (ਦਰੁਗ ੋਵੲਰਦੋਸੲ) ਦੀ ਨਿਸ਼ਾਨੀ ਹੋ ਸਕਦੀ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਇਹ ਕਾਰਬਨ ਮਾਨੋਕਸਾਈਡ ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ ਸੀ ਜਾਂ ਨਹੀਂ। ਮ੍ਰਿਤਕ ਔਰਤਾਂ ਦੇ ਪਰਿਵਾਰਾਂ ਨੇ ਘੋਢੁਨਦੰੲ ਮੁਹਿੰਮ ਸ਼ੁਰੂ ਕੀਤੀ, ਤਾਂ ਜੋ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਨੂੰ ਅਮਰੀਕਾ ਵਾਪਸ ਲਿਆਂਦਾ ਜਾ ਸਕੇ ਅਤੇ ਅੰਤਿਮ ਸੰਸਕਾਰ ਲਈ ਪੈਸੇ ਜਮ੍ਹਾਂ ਕੀਤੇ ਜਾ ਸਕਣ। ਮੰਗਲਵਾਰ ਰਾਤ ਰੀਵੀਅਰ ਦੀ ਇਨ੍ਹਾਂ ਔਰਤਾਂ ਦੀ ਯਾਦ ਵਿੱਚ ਇੱਕ ਸ਼ਰਧਾਂਜ਼ਲੀ ਸਮਾਗਮ ਰੱਖਿਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਪਰਿਵਾਰਾਂ, ਦੋਸਤਾਂ, ਅਤੇ ਕਮਿਊਨਟੀ ਦੇ ਆਗੂਆਂ ਨੇ ਇਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।