ਦਿੱਲੀ-ਐਨਸੀਆਰ ਵਿੱਚ ਦੀਵਾਲੀ ਤੋਂ ਪਹਿਲਾਂ GRAP-1 ਸਟੇਜ ਲਾਗੂ ਕਰ ਦਿੱਤਾ ਗਿਆ ਹੈ। ਪ੍ਰਦੂਸ਼ਣ ਦਾ ਪੱਧਰ ਮਾੜੀ ਸ਼੍ਰੇਣੀ ਵਿੱਚ ਰਹਿਣ ਕਾਰਨ ਇਹ ਫੈਸਲਾ ਲੈਣਾ ਪਿਆ ਹੈ। ਦਿੱਲੀ-ਐਨਸੀਆਰ ਵਿੱਚ ਪਹਿਲੇ ਪੜਾਅ ਦੀਆਂ ਪਾਬੰਦੀਆਂ ਰਹਿਣਗੀਆਂ। ਇਸ ਤਹਿਤ, ਲੱਕੜ ਅਤੇ ਕੂੜਾ ਸਾੜਨ ਦੀ ਮਨਾਹੀ ਹੋਵੇਗੀ। ਉਸਾਰੀ ਵਾਲੀਆਂ ਥਾਵਾਂ ‘ਤੇ ਸਾਵਧਾਨੀਆਂ ਵਰਤਣੀਆਂ ਪੈਣਗੀਆਂ। CAQM ਦੇ ਅਨੁਸਾਰ, ਅੱਜ (14 ਅਕਤੂਬਰ) ਦਿੱਲੀ ਦਾ ਪ੍ਰਦੂਸ਼ਣ ਪੱਧਰ 211 ਅਤੇ ਮਾੜੀ ਸ਼੍ਰੇਣੀ ਵਿੱਚ ਸੀ। ਅੰਦਾਜ਼ਾ ਲਗਾਇਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਮਾੜੀ ਸ਼੍ਰੇਣੀ ਵਿੱਚ ਹੀ ਰਹੇਗਾ। ਦਿੱਲੀ ਵਿੱਚ AQI ਪੱਧਰ 200 ਨੂੰ ਪਾਰ ਕਰ ਗਿਆ।

