10.5 C
Vancouver
Saturday, May 16, 2026

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਲਾਨਾ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ

ਸਰੀ, (ਜੋਗਿੰਦਰ ਸਿੰਘ ਸੁੰਦੜ): ਵੈਨਕੂਵਰ ਹਰ ਸਾਲ ਬੱਬਰ ਸ਼ਹੀਦਾਂ ਅਤੇ ਗਦਰੀ ਬਾਬਿਆਂ ਦੀ ਯਾਦ ਵਿੱਚ 58 ਵੇਂ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ 10 ਮਈ ਨੂੰ ਰੋਸ ਗੁਰੂ ਘਰ ਵਿਖੇ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਕਨੇਡਾ ਅਤੇ ਖਾਲਸਾ ਦੀਵਾਨ ਸੁਸਾਇਟੀ ਦੀ ਸਪੋਰਟਸ ਕਮੇਟੀ ਅਤੇ ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚੋਂ ਕਬੱਡੀ ਦੀਆਂ ਟਾਈਆਂ ਪਾਈਆਂ ਗਈਆਂ। ਜਿਸ ਵਿੱਚੋਂ ਛੇ ਟੀਮਾਂ ਓਪਨ ਕਬੱਡੀ ਦੀਆਂ ਅਤੇ ਚਾਰ ਟੀਮਾਂ ਕਨੇਡਾ ਦੇ ਜੰਮਪਲ ਖਿਡਾਰੀਆਂ ਦੀਆਂ ਕਰਾਈਆਂ ਜਾਣਗੀਆਂ।
ਸ਼ਨੀਚਰਵਾਰ 16 ਮਈ ਨੂੰ ਸਾਰਾ ਦਿਨ ਪਹਿਲਵਾਨਾਂ ਦੇ ਘੋਲ ਕਿਰਾਏ ਜਾਣਗੇ ਅਤੇ 17 ਮਈ ਐਤਵਾਰ ਨੂੰ ਠੀਕ 11 ਵਜੇ ਪਹਿਲਾ ਮੈਚ ਯੂਥ ਸਪੋਰਟਸ ਕਲੱਬ ਅਤੇ ਕੋਸਟਲ ਵਿੱਚਕਾਰ ਖੇਡਿਆ ਜਾਵੇਗਾ। ਇਹ ਪੂਲ ਏ ਦਾ ਮੈਚ ਹੋਵੇਗਾ ਅਤੇ ਯੰਗ ਸਪੋਰਟਸ ਕਲੱਬ ਵਾਈ ਵਿੱਚ ਪੈ ਗਈ ਹੈ। ਪੂਲ ਬੀ ਵਿੱਚ ਦੂਸਰਾ ਮੈਚ ਰੋਇਲ ਕਿੰਗ ਬਨਾਮ ਨੌਰਥ ਅਮੇਰੀਕਾ ਵਿਚਕਾਰ ਹੋਵੇਗਾ ਸਾਂਝਾ ਪੰਜਾਬ ਵਾਈ ਵਿੱਚ ਚਲੇ ਗਿਆ ਹੈ।
ਅਗਲਾ ਮੈਚ ਸਾਂਝਾ ਪੰਜਾਬ ਬਨਾਮ ਸੈਕਿੰਡ ਮੈਚ ਲੋਸ ਸੈਮੀ ਫਾਈਨਲ ਮੈਚ ਪੂਲ-ਏ ਛੇਵਾਂ ਮੈਚ ਸੈਮੀਫਾਈਨਲ ਪੂਲ-ਬੀ, ਸੱਤਾਵਾਂ ਮੈਚ ਫਾਈਨਲ ਦਾ ਮੈਚ ਖੇਡਿਆ ਜਾਵੇਗਾ।
ਚਾਰ ਟੀਮਾਂ ਕਨੇਡਾ ਜੰਮਪਲ ਦੀਆਂ ਹੋਣਗੀਆਂ ਭਾਵ ਐਤਵਾਰ ਸਾਰਾ ਦਿਨ ਗਰਾਊਂਡ ਖਾਲੀ ਨਹੀਂ ਹੋਵੇਗਾ। ਪਹਿਲਵਾਨਾਂ ਦਾ ਫਾਈਨਲ ਪਟਕੇ ਦਾ ਘੋਲ ਵੀ ਹੋਵੇਗਾ। ਰੱਸਾ ਕੱਸੀ ਅਤੇ ਬੱਚਿਆਂ ਦੀਆਂ ਦੋੜਾਂ ਵੀ ਹੋਣਗੀਆਂ। ਸੰਘੇੜਾ ਨੇ ਸਾਰੇ ਸਪੋਰਟਸਟਾਂ-ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਗਰਾਊਂਡ ਵਿੱਚ ਕੋਈ ਵੀ ਫਾਲਤੂ ਬੰਦਾ ਨਹੀਂ ਜਾਵੇਗਾ। ਕਮੈਂਟਰੀ ਨੰਬਰਾਂ ਤੇ ਪਾਣੀ ਵਾਲੇ ਤੋਂ ਬਿਨਾਂ ਕੋਈ ਹੋਰ ਗਰਾਊਂਡ ਵਿੱਚ ਨਹੀਂ ਜਾਵੇਗਾ। ਸਾਰੀਆਂ ਹਦਾਇਤਾਂ ਕਲਮਬਦ ਕੀਤੀਆਂ ਗਈਆਂ ਹਨ। ਰੈਫਰੀ ਤੇ ਲਾਈਨਮੈਨ ਵੀ ਨਿਯੁਕਤ ਕਰ ਦਿੱਤੇ ਗਏ ਹਨ। ਅਖੀਰ ਵਿੱਚ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਸਾਰਿਆਂ ਨੇ ਬੱਬਰ ਸ਼ਹੀਦਾਂ ਦਾ ਟੂਰਨਾਮੈਂਟ ਕਾਮਯਾਬ ਕਰਨ ਦਾ ਵਾਅਦਾ ਕੀਤਾ ਹੈ।

ਰੁਝਾਨ ਖਬਰਾਂ