13 C
Vancouver
Monday, May 25, 2026

ਵੈਨਕੂਵਰ ਤੋਂ 46 ਸਾਲਾ ਗੁਰਮਿੰਦਰ ਧਾਲੀਵਾਲ ਲਾਪਤਾ, ਪੁਲਿਸ ਵਲੋਂ ਜਨਤਾ ਤੋਂ ਮਦਦ ਦੀ ਮੰਗ

ਸਰੀ, (ਏਕਜੋਤ ਸਿੰਘ): ਵੈਨਕੂਵਰ ਪੁਲਿਸ ਵਿਭਾਗ ਨੇ ਇੱਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ 46 ਸਾਲਾ ਗੁਰਮਿੰਦਰ ਧਾਲੀਵਾਲ ਦੇ ਮਿਲ ਜਾਣ ਸਬੰਧੀ ਸ਼ੁਰੂਆਤੀ ਰਿਪੋਰਟਾਂ ਗਲਤ ਸਾਬਤ ਹੋਈਆਂ ਹਨ ਅਤੇ ਉਹ ਅਜੇ ਵੀ ਲਾਪਤਾ ਹੈ। ਪੁਲਿਸ ਨੇ ਲਾਪਤਾ ਪੰਜਾਬੀ ਵਿਅਕਤੀ ਦੀ ਭਾਲ ਵਿੱਚ ਤੇਜ਼ੀ ਲਿਆਉਂਦਿਆਂ ਆਮ ਜਨਤਾ ਤੋਂ ਮਦਦ ਦੀ ਗੁਹਾਰ ਲਗਾਈ ਹੈ। ਗੁਰਮਿੰਦਰ ਧਾਲੀਵਾਲ ਨੂੰ ਆਖਰੀ ਵਾਰ 25 ਅਪ੍ਰੈਲ ਦੀ ਸਵੇਰ ਨੂੰ ਵੈਨਕੂਵਰ ਦੇ 29ਵੇਂ ਐਵੇਨਿਊ ਸਕਾਈਟ੍ਰੇਨ ਸਟੇਸ਼ਨ ਦੇ ਨਜ਼ਦੀਕ ਦੇਖਿਆ ਗਿਆ ਸੀ।
ਗੁਰਮਿੰਦਰ ਧਾਲੀਵਾਲ ਦੱਖਣੀ ਏਸ਼ੀਆਈ ਮੂਲ ਦਾ ਹੈ ਜਿਸ ਦੀ ਲੰਬਾਈ 6 ਫੁੱਟ 2 ਇੰਚ ਅਤੇ ਭਾਰ ਤਕਰੀਬਨ 196 ਪੌਂਡ ਹੈ। ਪੁਲਿਸ ਨੇ ਦੱਸਿਆ ਕਿ ਧਾਲੀਵਾਲ ਜਿਗਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਅਤੇ ਇਸੇ ਬਿਮਾਰੀ ਕਾਰਨ ਉਸ ਨੂੰ ਤੁਰਨ-ਫਿਰਨ ਵਿੱਚ ਕਾਫੀ ਦਿੱਕਤ ਆਉਂਦੀ ਹੈ। ਜਿਸ ਸਮੇਂ ਉਹ ਲਾਪਤਾ ਹੋਇਆ ਸੀ ਉਸ ਵੇਲੇ ਉਸ ਨੇ ਮੈਰਲ ਕੰਪਨੀ ਦੇ ਹਾਈਕਿੰਗ ਬੂਟ ਅਤੇ ਨੀਲੇ ਜਾਂ ਸਲੇਟੀ ਰੰਗ ਦਾ ਹੁੱਡੀ ਪਾਇਆ ਹੋਇਆ ਸੀ ਜਿਸ ਦੇ ਅਗਲੇ ਹਿੱਸੇ ਉੱਤੇ ‘ਟੀਮ ਕੈਨੇਡਾ’ ਲਿਖਿਆ ਹੋਇਆ ਹੈ।
ਪਰਿਵਾਰਕ ਮੈਂਬਰਾਂ ਨੇ ਜਨਤਾ ਨੂੰ ਇਹ ਸੂਚਿਤ ਕੀਤਾ ਹੈ ਕਿ ਗੁਰਮਿੰਦਰ ਤੋਂ ਜਨਤਾ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਪਰ ਉਸ ਦੀ ਸਿਹਤ ਕਾਰਨ ਉਸ ਦਾ ਮਿਲਣਾ ਬਹੁਤ ਜ਼ਰੂਰੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਉਸ ਨੂੰ ਦੇਖਦਾ ਹੈ ਤਾਂ ਤੁਰੰਤ 911 ‘ਤੇ ਸੰਪਰਕ ਕਰੇ ਅਤੇ ਪੁਲਿਸ ਪਹੁੰਚਣ ਤੱਕ ਧਾਲੀਵਾਲ ਦੇ ਨਾਲ ਹੀ ਰਹੇ। ਪੁਲਿਸ ਨੇ ਇਸ ਮਾਮਲੇ ਵਿੱਚ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਉਸ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ