Sunday, April 20, 2025
12.4 C
Vancouver

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਵੇਂ ਸਾਲ ਮੌਕੇ ਧਾਰਮਿਕ ਸਮਾਗਮ

 

ਸਰੀ, (ਸੁਰਿੰਦਰ ਸਿੰਘ ਜੱਬਲ) ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਨਵੇਂ ਸਾਲ ਦਾ ਸਮਾਗਮ ਅਤੇ ਕਲਗੀਆਂ ਵਾਲੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿ ੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਧੂੰਮਧਾਮ ਨਾਲ ਮਨਾਇਆ। ਨਵੇਂ ਸਾਲ ਦੀ ਆਮਦ ਦੀ ਉਡੀਕ ਵਿਚ ਮੰਗਲਵਾਰ ਸ਼ਾਮ ਨੂੰ ਸਾਢੇ ਪੰਜ ਵਜੇ ਕੀਰਤਨ ਕਥਾ ਦੇ ਪ੍ਰਵਾਹ ਨਾਲ ਪ੍ਰ ੋਗਰਾਮ ਸ਼ੁਰੂ ਹੋਏ ਜਿਸ ਵਿਚ ਕੀਰਤਨੀ ਜੱਥੇ, ਗਿਆਨੀ ਜੀ, ਬਰੁੱਕਸਾਈਡ ਦੀਆਂ ਸੇਵਾਦਾਰ ਬੀਬੀਆਂ ਅਤੇ ਬੱਚੀਆਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਸ਼ਬਦ ਕਥਾ ਕੀਰਤਨ ਨਾਲ ਨਿਹਾਲ ਕੀਤਾ। ਨਵੇਂ ਸਾਲ 2025 ਆਉਣ ਦਾ ਜੈਕਾਰਿਆਂ ਦੀ ਗੂੰਜ ਨਾਲ ਸੁਆਗਤ ਕੀਤਾ। ਨਵੇਂ ਸਾਲ ਤੇ ਬੁੱਧਵਾਰ ਨੂ ੰ ਸਵੇਰ ਤੋਂ ਸ਼ਾਮ ਤੀਕ ਬ ੇਸ਼ੁਮਾਰ ਸੰਗਤਾਂ ਸ੍ਰੀ ਗ ੁਰੂ ਗ੍ਰ ੰਥ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਤੇ ਸ਼ਰਧਾ ਨਾਲ ਗ ੁਰਬਾਣੀ ਸੁਣਕੇ ਨਵੇਂ ਸਾਲ ਜੀਵਨ ਦ ੇ ਮੁਢਲੇ ਪਲਾਂ ਨੂੰ ਸਫਲਾ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ 3 ਜਨਵਰੀ ਸ਼ੁਕਰਵਾਰ ਨੂੰ ਦਰਬਾਰ ਹਾਲ ਵਿਚ ਸ੍ਰੀ ਅਖੰਡ ਪਾਠ ਆਰੰਭ ਕੀਤ ੇ ਗਏ ਅਤੇ 5 ਜਨਵਰੀ ਐਤਵਾਰ ਵਾਲੇ ਦਿਨ ਸ੍ਰੀ ਅਖੰਡ ਪਾਠ ਸੰਪੂਰਨ ਹੋਣ ਤੇ ਸਾਰਾ ਦਿਨ ਗ ੁਰਬਾਣੀ ਕੀਰਤਨ ਤੇ ਕਥਾ ਦਾ ਪ੍ਰਵਾਹ ਚੱਲਦਾ ਰਿਹਾ। ਨਵੇਂ ਸਾਲ ਦੀ ਤਰ੍ਹਾਂ ਕੀਰਤਨੀ ਜੱਥੇ ਭਾਈ ਇਕਬਾਲ ਸਿੰਘ ਲੁਧਿਆਣੇ ਵਾਲੇ, ਭਾਈ ਸਰਬਜੀਤ ਸਿੰਘ ਰਮਦਾਸ ਵਾਲੇ, ਭਾਈ ਅਮਰੀਕ ਸਿੰਘ ਫੁੱਲ, ਗਿਆਨੀ ਸਤਵਿੰਦਰਪਾਲ ਸਿੰਘ, ਗਿਆਨੀ ਕੁਲਵੰਤ ਸਿੰਘ, ਗੁਰਦੁਆਰਾ ਸਾਹਿਬ ਦੀਆਂ ਸੇਵਾਦਾਰ ਬੀਬੀਆਂ ਤੇ ਗੁਰਦੁਆਰਾ ਸਾਹਿਬ ਦ ੇ ਸੇਵਾਦਾਰਾਂ ਦੀਆਂ ਬੱਚੀਆਂ ਨੇ ਬੜੀ ਸ਼ਰਧਾ ਨਾਲ ਸ਼ਬਦ ਕੀਰਤਨ ਅਤੇ ਸੇਵਾਦਾਰ ਬੀਬੀਆਂ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ। ਸੰਗਤਾਂ ਨੇ ਸਾਰਾ ਦਿਨ ਇਕ ਵਾਰ ਫਿਰ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਨਤਮਸਤਕ ਹੋ ਕੇ ਦਸਮ ਪਿਤਾ ਜੀ ਦ ੇ ਪ੍ਰਕਾਸ਼ ਪੁਰਬ ਵਿਚ ਸੰਗਤੀ ਰੂਪ ਵਿਚ ਹਾਜ਼ਿਰ ਹੋ ਕੇ ਗੁਰੂ ਸਾਹਿਬ ਜੀ ਦੀਆਂ ਮਿਹਰਾਂ ਪ੍ਰਾਪਤ ਕੀਤੀਆਂ ਤੇ ਗੁਰਪੁਰਬ ਦੀ ਰੌਣਕ ਨੂੰ ਵਧਾਇਆ। ਸੇਵਾਦਾਰਾਂ ਨੇ ਲੰਗਰ ਪਕਾਉਣ ਤੇ ਛਕਾਉਣ ਵਿਚ ਘੰਟਿਆਂ ਬੱਧੀ ਸੇਵਾ ਕਰਕੇ ਗੁਰੂ ਮਹਾਰਾਜ ਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।