Saturday, April 19, 2025
8.9 C
Vancouver

ਨਦੀ

ਗਲੇਸ਼ੀਅਰਾਂ ਤੋਂ ਆਰੰਭ ਹੋ ਕੇ ,
ਚੱਟਾਨਾਂ ਨਾਲ ਟਕਰਾਉਂਦੀ ,
ਵਲ਼ – ਵਲ਼ੇਵੇਂ ਖਾਂਦੀ ਹੋਈ ,
ਘਾਟੀਆਂ ‘ਚੋਂ ਲੰਘ ਕੇ ,
ਡੈਮਾਂ ਤੇ ਹੋਰ ਰੋਕਾਂ ਤੋਂ ਪਾਰ ਪਾਉਂਦੀ ,
ਕਦੇ ਨਾ ਠਹਿਰਦੀ ,
ਅਚਲਤਾ ਤੋਂ ਵਿਮੁਕਤ ਰਹਿ ਕੇ ,
ਮੰਜ਼ਿਲ ਵੱਲ ਚਲਦੀ ,
ਬਸ ਚਲਦੀ ਤੇ ਚਲਦੀ ਹੀ ਜਾਂਦੀ ,
ਉਦੇਸ਼ ਲੈ ਕੇ ,
ਮੰਜ਼ਿਲ ਮਿਥ ਕੇ ,
ਇੱਕ ਤਾਂਘ ਨਾਲ ,
ਹਮੇਸ਼ਾ ਬਣਾਏ ਰੱਖਦੀ ਹੈ –
ਨਿਰੰਤਰਤਾ , ਉਤਸ਼ਾਹ , ਆਸ ;
ਕਿਉਂ ਜੋ ਸਮੁੰਦਰਾਂ – ਮਹਾਂਸਾਗਰਾਂ
ਤਾਈਂ ਪਹੁੰਚਣਾ ਹੈ ਨਦੀ ਨੇ ,
ਬਸ ਨਦੀ ਤੋਂ ਸਿੱਖਣ ਦੀ ਲੋੜ ਹੈ ,
ਮਾਨਵ ਨੂੰ ,
ਜੋ ਸਭ ਕੁਝ ਹੁੰਦੇ ਹੋਏ ,
ਬਿਨਾਂ ਕਿਸੇ ਨਾਲ ਝਗੜੇ ,
ਬਿਨਾਂ ਉਲਾਹਮੇ ਤੋਂ ,
ਅਗ੍ਰਸਰ ਰਹਿੰਦੀ ਹੈ
ਆਪਣੇ ਮੰਜ਼ਿਲ ਪਥ ‘ਤੇ….
ਲਿਖਤ : ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ

Previous article
Next article