Friday, January 24, 2025
0.3 C
Vancouver

ਵੈਨਕੂਵਰ ਦਾ ਸਭ ਤੋਂ ਮਹਿੰਗਾ ਘਰ ਕੀਮਤ 82 ਮਿਲੀਅਨ ਡਾਲਰ

ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਪ੍ਰਾਪਰਟੀ ਅਸੈਸਮੈਂਟ 2025 ਅਨੁਸਾਰ, ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਕਿਟਸਲਿਆਨੋ ਇਲਾਕੇ ਵਿੱਚ ਸਥਿਤ 7 ਬੈੱਡਰੂਮ ਵਾਲਾ ਘਰ ਸੂਬੇ ਦਾ ਸਭ ਤੋਂ ਮਹਿੰਗਾ ਘਰ ਘੋਸ਼ਿਤ ਕੀਤਾ ਗਿਆ ਹੈ। ਇਸ ਦੀ ਕੀਮਤ 82 ਮਿਲੀਅਨ 6 ਲੱਖ 64 ਹਜ਼ਾਰ ਡਾਲਰ ਹੈ, ਜੋ ਭਾਰਤੀ ਮੁਦਰਾ ਵਿੱਚ ਤਕਰੀਬਨ 4 ਅਰਬ 90 ਕਰੋੜ ਰੁਪਏ ਬਨਦੀ ਹੈ। ਇਹ ਮਹਿੰਗਾ ਘਰ ਵੈਨਕੂਵਰ ਦੇ ਇੰਗਲਿਸ਼ ਬੇਅ ਦੇ ਕਿਨਾਰੇ ‘ਤੇ ਸਥਿਤ ਹੈ ਅਤੇ 2008 ਵਿੱਚ ਬਣਾਇਆ ਗਿਆ ਸੀ। ਦੋ ਮੰਜ਼ਿਲਾਂ ਵਾਲੇ ਇਸ ਘਰ ਵਿੱਚ 7 ਬੈੱਡਰੂਮ, 9 ਬਾਥਰੂਮ ਅਤੇ ਇਕ ਆਧੁਨਿਕ ਸਵਿਮਿੰਗ ਪੂਲ ਸ਼ਾਮਲ ਹੈ। ਇਸ ਘਰ ਦੀ ਇਮਾਰਤ 15 ਹਜ਼ਾਰ ਵਰਗ ਫੁੱਟ ਵਿੱਚ ਫੈਲੀ ਹੋਈ ਹੈ, ਜਦਕਿ ਵਿਹੜੇ ਸਮੇਤ ਕੁੱਲ ਥਾਂ 30,600 ਵਰਗ ਫੁੱਟ ਹੈ, ਜੋ ਇਕ ਏਕੜ ਤੋਂ ਵੀ ਘੱਟ ਹੈ। ਵੈਨਕੂਵਰ ਦੇ ਮਹਿੰਗੇ ਘਰਾਂ ਦੀ ਸੂਚੀ ਵਿੱਚ 43 ਹੋਰ ਘਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 25 ਮਿਲੀਅਨ ਤੋਂ 71 ਮਿਲੀਅਨ ਡਾਲਰ ਦੇ ਦਰਮਿਆਨ ਹੈ। ਇਹ ਮਲਟੀ-ਮਿਲੀਅਨ ਡਾਲਰ ਦੇ ਘਰ ਵੈਨਕੂਵਰ ਦੇ ਆਕਰਸ਼ਕ ਜਾਇਦਾਦੀ ਬਾਜ਼ਾਰ ਦਾ ਦਰਸਾਉਂਦੇ ਹਨ, ਜਿਸ ਵਿੱਚ ਇਲਾਕੇ ਦੀ ਦੁਰਲੱਭਤਾ ਅਤੇ ਸੁੰਦਰਤਾ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਹਨ। ਇਹ ਮਹਿੰਗੀ ਜਾਇਦਾਦ ਸਿਰਫ਼ ਰਿਹਾਇਸ਼ ਲਈ ਨਹੀਂ, ਸਗੋਂ ਜਾਇਦਾਦ ਵਿੱਚ ਨਿਵੇਸ਼ ਦੇ ਮੌਕੇ ਵਜੋਂ ਵੀ ਮੋਹੀ ਰਹੀ ਹੈ।