ਕਿਸੇ ਨੂੰ ਦੇਖ ਕੇ ਸੜਿਆ ਨਾ ਕਰ,
ਬਹੁਤੀ ਬੁੜ ਬੁੜ ਕਰਿਆ ਨਾ ਕਰ।
ਸਾਰਾ ਦਿਨ ਹੀ ਲੜਿਆ ਨਾ ਕਰ,
ਜਣੇ ਖਣੇ ਕੋਲ ਖੜ੍ਹਿਆ ਨਾ ਕਰ।
ਝੂਠ ਦਾ ਪਾਣੀ ਭਰਿਆ ਨਾ ਕਰ,
ਸੱਚ ਬੋਲਦਾ ਡਰਿਆ ਨਾ ਕਰ।
ਕੰਮ ਕਰਨ ਤੋਂ ਟਲਿਆ ਨਾ ਕਰ,
ਹਰ ਰੋਜ਼ ਬਹਾਨੇ ਘੜਿਆ ਨਾ ਕਰ।
ਬੇਕਾਰ ਕਿਤਾਬਾਂ ਪੜ੍ਹਿਆ ਨਾ ਕਰ,
ਖ਼ਿਆਲਾਂ ਦੀ ਘੋੜੀ ਚੜ੍ਹਿਆ ਨਾ ਕਰ।
ਹਰ ਦਲਦਲ ਵਿੱਚ ਵੜਿਆ ਨਾ ਕਰ,
ਦਾਮਨ ਨੂੰ ਮੈਲਾ ਕਰਿਆ ਨਾ ਕਰ।
ਕਿਸੇ ਦੀ ਨਿੰਦਾ ਕਰਿਆ ਨਾ ਕਰ,
ਰੋਂਦਾ ਪਿਟਦਾ ਮਰਿਆ ਨਾ ਕਰ।
ਗਿੱਲੀ ਥਾਂ ‘ਤੇ ਵਰ੍ਹਿਆ ਨਾ ਕਰ,
ਦਿਲਬਰ ‘ਤੇ ਗੁੱਸਾ ਕਰਿਆ ਨਾ ਕਰ।
ਖ਼ੁਦ ਵਿੱਚ ਫ਼ੂਕਾਂ ਭਰਿਆ ਨਾ ਕਰ,
ਬਹੁਤੀ ਮੈਂ ਮੈਂ ਕਰਿਆ ਨਾ ਕਰ।
ਮਜ਼ਮਿਆਂ ਅੰਦਰ ਵੜਿਆ ਨਾ ਕਰ,
ਅੰਧ ਭਰੋਸਾ ਕਰਿਆ ਨਾ ਕਰ।
ਲਿਖਤ : ਪੋਰਿੰਦਰ ਸਿੰਗਲਾ ‘ਢਪਾਲੀ’
ਸੰਪਰਕ: 95010-00276