ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਕੁਸ਼ਤੀ ਟੀਮ ਲਈ ਪੰਜਾਬੀ ਖਿਡਾਰੀਆਂ ਦੀ ਰਿਕਾਰਡ ਸਿਲੈਕਸ਼ਨ
ਸਰੀ, (ਹਰਦਮ ਮਾਨ): ਬ੍ਰਿਟਿਸ਼ ਕੋਲੰਬੀਆ ਦੀ ਕੁਸ਼ਤੀ ਐਸੋਸੀਏਸ਼ਨ ਨੇ ਕੈਲਗਰੀ, ਅਲਬਰਟਾ ਵਿੱਚ 3 ਤੋਂ 5 ਜਨਵਰੀ ਤੱਕ ਹੋਣ ਵਾਲੇ ਰਾਸ਼ਟਰੀ ਟੂਰਨਾਮੈਂਟ ਲਈ ਆਪਣੀ ਪ੍ਰੋਵਿੰਸ਼ੀਅਲ ਟੀਮ ਦੀ ਚੋਣ ਕਰ ਲਈ ਹੈ ਜਿਸ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਖਿਡਾਰੀ ਨਿੱਤਰੇ ਹਨ।
ਇਸ ਟੀਮ ਵਿੱਚ ਕੁੱਲ 24 ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚ 12 ਲੜਕੇ ਅਤੇ 12 ਲੜਕੀਆਂ ਹਨ। ਇਨ੍ਹਾਂ ਵਿੱਚੋਂ 15 ਖਿਡਾਰੀ ਪੰਜਾਬੀ ਹਨ। ਲੜਕੀਆਂ ਦੀ ਟੀਮ ਵਿੱਚੋਂ 7 ਪੰਜਾਬੀ ਹਨ ਜਦਕਿ ਲੜਕਿਆਂ ਵਿੱਚੋਂ 8 ਪੰਜਾਬੀ ਹਨ।
ਟੀਮ ਵਿੱਚ 10 ਵੱਖ-ਵੱਖ ਕਲੱਬਾਂ ਦੇ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 6 ਕਲੱਬ ਪੰਜਾਬੀ ਕਮਿਊਨਿਟੀ ਨਾਲ ਸਬੰਧਤ ਹਨ ਅਤੇ ਲੋਅਰ ਮੈਨਲੈਂਡ ਤੋਂ ਹੀ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੌਮੀ ਪੱਧਰ ‘ਤੇ ਪੰਜਾਬੀ ਕਮਿਊਨਿਟੀ ਦੀ ਯੋਗਦਾਨ ਕਿੰਨਾ ਮਹੱਤਵਪੂਰਨ ਹੈ।
ਚੁਣੇ ਗਏ ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ। ਲੜਕੀਆਂ: ਇਰਾਬੀਰ ਸੂਚ, ਇਸਾਬੇਲ ਚੈਨ, ਗੁਰਲੀਨ ਢਿੱਲੋਂ, ਤਰਨਪ੍ਰੀਤ ਢਿੱਲੋਂ, ਜਾਇਰੀਤ ਬਾਹੀ, ਅਗਨੀਆ ਕ੍ਰਾਕੋਵਸਕਾ, ਕੈਸਿਡੀ ਪੇਸ, ਨੈਟਲੀ ਵੋਜਸਕੀ, ਖੁਸ਼ਲੀਨ ਝੱਲੀ, ਤਮਨ ਮੁੰਦੀ, ਜੋਲੀਨਾ ਹੀਲੀ, ਅੰਬਿਕਾ ਸਹਰਾਵਤ
ਲੜਕੇ: ਗੌਰਵ ਬਾਹੀ, ਕਰਣਜੋਤ ਢਿੱਲੋਂ, ਈਥਨ ਓਚੋਕੋ, ਗੁਰਸ਼ਰ ਜੋਹਲ, ਰਾਈਲੀ ਝੂਟੀ, ਡੋਮਿਨਿਕ ਵੈਂਡ, ਇਲੀਆ ਅਨੋਸਨਿ, ਜੋਵਨਪ੍ਰੀਤ ਜੋਹਲ, ਕੋਇਨ ਏਂਥੋਵਨ, ਹਰਜੋਤ ਸ਼ੇਰਗਿੱਲ, ਗੁਰਕਰਨ ਗਿੱਲ ਉਦਯਪ੍ਰਤਾਪ ਬਿੱਲਨ ਦੇ ਨਾਮ ਜ਼ਿਕਰਯੋਗ ਹਨ।
ਬੀ.ਸੀ. ਦੀ ਸੂਬਾਈ ਰੈਸਲਿੰਗ ਟੀਮ ਵਿੱਚ ਪੰਜਾਬੀ ਪਹਿਲਵਾਨਾਂ ਦੀ ਬੱਲੇ ਬੱਲੇ
