15.9 C
Vancouver
Monday, May 25, 2026

ਨਸ਼ਾ ਤਸਕਰੀ ’ਚ ਦੋਸ਼ੀ ਦਾ ਪੰਜਾਬੀ ਮੀਡੀਏ ਨਾਲ ਸਬੰਧਿਤ ਹੋਣਾ ਮੰਦਭਾਗਾ ਤੇ ਚਿੰਤਾਜਨਕ

ਸਰੀ, (ਗੁਰਵਿੰਦਰ ਸਿੰਘ): ਕੈਨੇਡਾ ਦੇ ਪੰਜਾਬੀ ਮੀਡੀਏ ਦਾ ਮੁੱਢ ਸ਼ਹੀਦ ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਨੇ ਬੰਨਿਆ, ਜਿਹਨਾਂ 1910 ਵਿੱਚ ਸੁਦੇਸ਼ ਸੇਵਕ ਅਖਬਾਰ ਕੱਢਿਆ ਅਤੇ ਮਿਸ਼ਨ ਦੀ ਪੱਤਰਕਾਰੀ ਕੀਤੀ। ਇਥੇ ਹੀ ਵੱਸ ਨਹੀਂ, ਉਹ ਪੱਤਰਕਾਰ ਹੋਣ ਦੇ ਨਾਲ-ਨਾਲ ਕੈਨੇਡਾ ਦੇ ਮੋਢੀ ਸ਼ਹੀਦ ਵੀ ਹਨ, ਜਿਹਨਾਂ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ। ਕੈਨੇਡਾ ਦੇ ਮੀਡੀਏ ਦਾ ਸੁਨਹਿਰੀ ਇਤਿਹਾਸ ਹੈ। ਬੇਸ਼ਕ ਹੋਰਨਾਂ ਖੇਤਰਾਂ ਦੀ ਤਰ੍ਹਾਂ ਮੀਡੀਏ ਵਿੱਚ ਵੀ ਮਾੜੇ-ਚੰਗੇ ਪੱਖ ਚਲਦੇ ਰਹਿੰਦੇ ਹਨ, ਪਰ ਤਾਜ਼ਾ ਘਟਨਾਕ੍ਰਮ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਅਤੇ ਸਾਢੇ ਪੰਜ ਸਾਲ ਦੀ ਸਜ਼ਾ ਪਾਉਣ ਵਾਲੀ ਰੇਡੀਓ ਹੋਸਟ ਸੁਖੀ ਉਰਫ ਸੁਖੀ ਕੌਰ ਉਰਫ ਸੁਖੀ ਰੰਧਾਵਾ ਉਰਫ ਸੁਖਵਿੰਦਰ ਸੰਘਾ ਦਾ ਮਾਮਲਾ ਚਿੰਤਾਜਨਕ ਅਤੇ ਮੰਦਭਾਗਾ ਹੈ। ਇਸ ਦੀ ਜਿੰਨੀ ਨਿਖੇਧੀ ਹੋਵੇ, ਥੋੜੀ ਹੈ। ਇਸ ਨੇ ਸਵਾਲ ਖੜੇ ਕੀਤੇ ਹਨ ਕਿ ਮੀਡੀਆ ਵਿੱਚ ਆਉਣ ਵਾਲੇ ਲੋਕ ਜੇਕਰ ਅਜਿਹੇ ਸਮਾਜ ਵਿਰੋਧੀ ਕੰਮਾਂ ਵਿੱਚ ਸ਼ਾਮਿਲ ਹਨ, ਤਾਂ ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਪਬਲੀਕੇਸ਼ਨ ਬੈਨ ਕਾਰਨ ਸੁਖੀ ਰੰਧਾਵਾ ਉਰਫ ਸੁਖੀ ਸੰਘਾ ਦੀ ਖਬਰ ਪਹਿਲਾਂ ਸਾਹਮਣੇ ਨਹੀਂ ਆਈ, ਪਰ ਹੁਣ ਜਦੋਂ ਪਤਾ ਲੱਗਿਆ ਹੈ, ਤਾਂ ਇਸਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਜ਼ਰੂਰੀ ਹੈ।

ਰੁਝਾਨ ਖਬਰਾਂ