14 C
Vancouver
Friday, May 1, 2026

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੇ ਸੰਗਤੀ ਗਰੁੱਪ ਵਲੋਂ 29 ਮਾਰਚ ਨੂੰ ਸੰਗਤਾਂ ਨੰੂ ਗੁਰਦੁਆਰਾ ਸਾਿਹਬ ਵਿਖੇ ਪਹੁੰਚਣ ਦਾ ਸੱਦਾ

ਸਰੀ : ਬੀਤੇ ਦਿਨੀਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੇ ਮੈਂਬਰਾਂ ਵਲੋਂ ਿਵਸ਼ੇਸ਼ ਮੀਟਿੰਗ ਕੀਤੀ ਗਈ ਅਤੇ ਮੌਜੂਦਾ ਪ੍ਰਬੰਧਕ ਪ੍ਰਧਾਨ ਅਮਨਦੀਪ ਸਿੰਘ ਜੌਹਲ ਦੀ ਅਗਵਾਈ ਹੇਠਲੀ ਕਮੇਟੀ ਉੱਤੇ ਪ੍ਰਬੰਧਕੀ ਅਤੇ ਵਿੱਤੀ ਬੇਨਿਯਮੀਆਂ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਕਮੇਟੀ ਦੇ ਕਈ ਮੈਂਬਰਾਂ ਵੱਲੋਂ ਡੂੰਘੇ ਸ਼ੰਕੇ ਜ਼ਾਹਰ ਕੀਤੇ ਗਏ ਹਨ। ਜਾਣਕਾਰੀ ਅਨੁਸਾਰ, ਸਾਲ 2023 ਦੇ ਆਖ਼ਰ ਤੋਂ ਕਾਰਜਕਾਰੀ ਕਮੇਟੀ ਦੋ ਵਿਰੋਧੀ ਧੜਿਆਂ ਵਿੱਚ ਵੰਡੀ ਗਈ ਹੈ, ਜਿਸ ਕਾਰਨ ਸੰਗਤਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ।
ਸੁਸਾਿੲਟੀ ਦੇ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕਾਰਜਕਾਰੀ ਕਮੇਟੀ ਅਪ੍ਰੈਲ 2025 ਤੋਂ ਜੂਨ 2025 ਤੱਕ ਨਵੀਂ ਮੈਂਬਰਸ਼ਿਪ ਬਣਾਉਣ ਦੀ ਪ੍ਰਕਿਰਿਆ ਵਿੱਚ ਅਸਫ਼ਲ ਰਹੀ ਹੈ । ਨਿਰਪੱਖਤਾ ਅਤੇ ਪਾਰਦਰਸ਼ਤਾ ਦੀ ਘਾਟ ਕਾਰਨ ਇੱਕ ਤੀਜੀ ਧਿਰ ਦੇ ਵਕੀਲ ਨੇ ਵੀ ਇਸ ਪ੍ਰਕਿਰਿਆ ਵਿੱਚ ਸੇਵਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਹਾਲਾਂਕਿ ਪ੍ਰਧਾਨ ਅਮਨਦੀਪ ਸਿੰਘ ਜੌਹਲ ਦੇ ਗਰੁੱਪ ਨੇ ਮਾਰਚ 2026 ਦੇ ਪਹਿਲੇ ਹਫ਼ਤੇ ਨਿਰਪੱਖ ਮੈਂਬਰਸ਼ਿਪ ਪ੍ਰਕਿਰਿਆ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਪਰ ਸੁਸਾਿੲਟੀ ਦੇ ਮੈਂਬਰਾਂ ਅਨੁਸਾਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ।
ਸੁਸਾਿੲਟੀ ਦੇ ਮੈਂਬਰ ਨੇ ਦੱਸਿਆ ਿਕ ਵਿੱਤੀ ਮਾਮਲਿਆਂ ਵਿੱਚ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। 20 ਦਸੰਬਰ 2025 ਨੂੰ ਹੋਈ ਸਾਲਾਨਾ ਜਨਰਲ ਮੀਟਿੰਗ (AGM) ਵਿੱਚ ਪੇਸ਼ ਕੀਤੀ ਗਈ ਵਿੱਤੀ ਰਿਪੋਰਟ ਨੂੰ ਮੈਂਬਰਾਂ ਵੱਲੋਂ ਬਹੁਮਤ ਨਾਲ ਰੱਦ ਕਰ ਦਿੱਤਾ ਗਿਆ ਸੀ । ਕਮੇਟੀ ਦੇ ਮੈਂਬਰਾਂ ਨੇ ਗੋਲਕ ਵਿੱਚੋਂ ਨਕਦ ਵਾਊਚਰ ਕੱਢਣ ਅਤੇ ਵਿੱਤੀ ਮਾੜੇ ਪ੍ਰਬੰਧਾਂ ਬਾਰੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਹਨ । ਸੰਗਤ ਵੱਲੋਂ ਸੁਸਾਇਟੀ ਦੇ ਵਿੱਤੀ ਕੰਮਕਾਜ ਦਾ ਮੁੜ-ਆਡਿਟ ਕਰਵਾਉਣ ਦੀ ਮੰਗ ਕੀਤੀ ਗਈ ਹੈ, ਪਰ ਮੌਜੂਦਾ ਕਮੇਟੀ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ।
ਇਸ ਦੇ ਨਾਲ ਹੀ ਗੁਰੂ ਨਾਨਕ ਸਿੱਖ ਸਕੂਲ ਦੇ ਪ੍ਰਬੰਧ ਵਿੱਚ ਵੀ ਪਾਰਦਰਸ਼ਤਾ ਦੀ ਘਾਟ ਪਾਈ ਗਈ ਹੈ। ਸਕੂਲ ਡਾਇਰੈਕਟਰਾਂ ਦੀ ਪਿਛਲੇ ਦੋ ਸਾਲਾਂ ਤੋਂ ਕੋਈ ਮਹੀਨਾਵਾਰ ਮੀਟਿੰਗ ਨਹੀਂ ਹੋਈ ਅਤੇ ਬਾਰ-ਬਾਰ ਮੰਗਣ ਦੇ ਬਾਵਜੂਦ ਸਕੂਲ ਦੇ ਵਿੱਤੀ ਦਸਤਾਵੇਜ਼ ਜਾਰੀ ਨਹੀਂ ਕੀਤੇ ਗਏ । ਸੰਗਤ ਵੱਲੋਂ ਪਿਛਲੇ ਕੁਝ ਸਾਲਾਂ ਵਿੱਚ ਦਿੱਤੀਆਂ ਗਈਆਂ ਵਰਕਰ ਸਪਾਂਸਰਸ਼ਿਪਾਂ ਦੀ ਪੂਰੀ ਜਾਣਕਾਰੀ ਵੀ ਮੰਗੀ ਜਾ ਰਹੀ ਹੈ ।
ਮੌਜੂਦਾ ਕਾਰਜਕਾਰੀ ਕਮੇਟੀ ਦੀ ਮਿਆਦ 31 ਦਸੰਬਰ 2025 ਨੂੰ ਖ਼ਤਮ ਹੋ ਚੁੱਕੀ ਹੈ । ਹੁਣ ਸੁਸਾਿੲਟੀ ਦੇ ਬਹੁਤੇ ਮੈਂਬਰ ਮੌਜੂਦਾ ਕਮੇਟੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਤਾਂ ਜੋ ਸੁਸਾਇਟੀ ਦਾ ਪ੍ਰਬੰਧ ਸੰਗਤ ਨੂੰ ਸੌਂਪਿਆ ਜਾ ਸਕੇ ਅਤੇ ਕਿਸੇ ਤੀਜੀ ਧਿਰ ਦੀ ਦੇਖ-ਰੇਖ ਹੇਠ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ । ਇਨ੍ਹਾਂ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਐਤਵਾਰ, 29 ਮਾਰਚ 2026 ਨੂੰ ਦੁਪਹਿਰ 12:30 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਸੰਗਤੀ ਮੀਟਿੰਗ ਬੁਲਾਈ ਗਈ ਹੈ ।
ਿੲਸ ਬਾਰੇ ਜਦੋਂ ਅਮਨਦੀਪ ਸਿੰਘ ਜੌਹਲ ਨਾਲ ਉਨ੍ਹਾਂ ਦਾ ਪੱਖ ਜਾਨਣ ਬਾਰੇ ਸਾਡੇ ਪੱਤਰਕਾਰ ਵਲੋਂ ਸੰਪਰਕ ਕਰਨ ਦੀ ਕੋਿਸ਼ਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।

ਰੁਝਾਨ ਖਬਰਾਂ