Sunday, April 20, 2025
12.4 C
Vancouver

ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ‘ਚ 50 ਅੰਕਾਂ ਦੀ ਕਟੌਤੀ, ਵਿਆਜ਼ ਦਰ ਘਟ ਕੇ 3.25 ਫੀਸਦੀ ਹੋਈ

 

ਔਟਵਾ (ਏਕਜੋਤ ਸਿੰਘ): ਬੈਂਕ ਆਫ ਕੈਨੇਡਾ ਨੇ ਵਿਆਜ ਦਰ ਘਟਾ ਕੇ 3.25 ਫੀਸਦ ਕਰ ਦਿੱਤੀ ਹੈ। ਇਹ ਲਗਾਤਾਰ ਦੂਸਰੀ ਵਾਰੀ ਹੈ ਜਦੋਂ ਬੈਂਕ ਨੇ 50 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵੀ ਬੈਂਕ ਨੇ 50 ਅਧਾਰ ਅੰਕਾਂ ਦੀ ਕਟੌਤੀ ਕੀਤੀ ਸੀ। ਇਹ ਕਦਮ ਕੈਨੇਡਾ ਦੇ ਆਰਥਿਕ ਮਾਹੌਲ ਨੂੰ ਸਥਿਰ ਕਰਨ ਅਤੇ ਮੁਦਰਾਸਫੀਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ। ਜੂਨ 2024 ਵਿੱਚ ਸ਼ੁਰੂ ਹੋਈ ਇਸ ਕਟੌਤੀ ਦੇ ਨਾਲ, ਕੇਂਦਰੀ ਬੈਂਕ ਵੱਲੋਂ ਮਹਿੰਗਾਈ ਨੂੰ ਦੋ ਫੀਸਦੀ ਦੇ ਟੀਚੇ ਤੱਕ ਲੈ ਕੇ ਜਾਣ ਅਤੇ ਆਰਥਿਕ ਮੰਦੀ ਨੂੰ ਟਾਲਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਗਵਰਨਰ ਟਿਫ ਮੈਕਲੇਮ ਨੇ ਕਿਹਾ, ”ਮਹਿੰਗਾਈ ਦਰ ਦੇ ਸਥਿਰ ਹੋਣ ਨਾਲ, ਹੁਣ ਵਿਆਜ ਦਰਾਂ ਨੂੰ ਘਟਾ ਕੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਸੀ।” ਉਨ੍ਹਾਂ ਦੱਸਿਆ ਕਿ ਲਗਾਤਾਰ ਕਟੌਤੀਆਂ ਕਰਨ ਦਾ ਫੈਸਲਾ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਕਿ ਮਹਿੰਗਾਈ ਹੁਣ ਨਿਯੰਤਰਣ ਵਿੱਚ ਹੈ।
ਵਿਆਜ ਦਰਾਂ ਵਿੱਚ ਇਹ ਤਾਜ਼ਾ ਕਟੌਤੀ ਕੈਨੇਡਾ ਦੇ ਘਰੇਲੂ ਅਤੇ ਵਪਾਰਕ ਖੇਤਰਾਂ ਵਿੱਚ ਕਾਫੀ ਅਸਰ ਛੱਡੇਗੀ।
ਹੋਮ ਲੋਨ ਦੀਆਂ ਕਿਸਤਾਂ ਵਿੱਚ ਗਿਰਾਟਵ ਆਵੇਗੀ, ਜਿਸ ਨਾਲ ਘਰੇਲੂ ਮਾਲਕਾਂ ਦੀ ਆਮਦਨ ਵਿੱਚ ਬਚਤ ਹੋਵੇਗੀ। ਵੱਧ ਉਧਾਰ ਲੈਣ ਲਈ ਕਾਰੋਬਾਰੀਆਂ ਨੂੰ ਪ੍ਰੋਤਸਾਹਨ ਮਿਲੇਗਾ। ਇਸ ਨਾਲ ਨਵੇਂ ਉਦਯੋਗ ਖੁਲ੍ਹਣਗੇ, ਜਿਸ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ। ਨਿਵੇਸ਼ ਅਤੇ ਖਪਤ ਵਿੱਚ ਵੀ ਵਾਧਾ ਹੋਵੇਗਾ, ਜਿਸ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਹੋਰ ਮਜ਼ਬੂਤੀ ਮਿਲੇਗੀ।
ਕੈਨੇਡਾ ਵਿੱਚ ਮਹਿੰਗਾਈ ਦਰ ਪਿਛਲੇ ਕੁਝ ਸਾਲਾਂ ਤੋਂ 2 ਫੀਸਦੀ ਦੇ ਟੀਚੇ ਤੋਂ ਵੱਧ ਸੀ, ਜੋ ਕਿ ਆਮ ਨਾਗਰਿਕਾਂ ਦੇ ਜੀਵਨ ‘ਤੇ ਪ੍ਰਭਾਵ ਪਾ ਰਹੀ ਸੀ। ਪਰ ਬੈਂਕ ਆਫ ਕੈਨੇਡਾ ਦੇ ਇਸ ਕਦਮ ਨਾਲ ਮਹਿੰਗਾਈ ਦਰ ਨੂੰ ਹੁਣ ਸਥਿਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਗਵਰਨਰ ਮੈਕਲੇਮ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿੰਗਾਈ ਨੂੰ ਨਿਯੰਤਰਿਤ ਕਰਨ ਲਈ ਇਹ ਕਟੌਤੀਆਂ ਜ਼ਰੂਰੀ ਸਨ। ਉਨ੍ਹਾਂ ਕਿਹਾ, ”ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਮੁਦਰਾਸਫੀਤੀ ਦੇ ਹਾਲਾਤ ਸਧਾਰ ਨੂੰ ਵੱਲ ਹਨ ਅਤੇ ਆਰਥਿਕਤਾ ਇੱਕ ਸਥਿਰ ਪੱਧਰ ਤੇ ਵਧੇ।”
ਅਰਥਸ਼ਾਸਤਰੀਆਂ ਨੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਇਹ ਕਦਮ ਨਹੀਂ ਚੁੱਕਿਆ ਜਾਂਦਾ, ਤਾਂ ਕੈਨੇਡਾ ਦੀ ਆਰਥਿਕਤਾ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੀ ਸੀ।
ਬੈਂਕ ਆਫ ਕੈਨੇਡਾ ਵੱਲੋਂ ਕੀਤੀ ਗਈ ਇਹ ਕਟੌਤੀ ਕੈਨੇਡਾ ਦੇ ਆਮ ਨਾਗਰਿਕਾਂ, ਘਰੇਲੂ ਮਾਲਕਾਂ ਅਤੇ ਕਾਰੋਬਾਰੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ। ਇਸ ਨਾਲ ਮਹਿੰਗਾਈ ‘ਤੇ ਕਾਬੂ ਪਾਇਆ ਜਾਵੇਗਾ ਅਤੇ ਆਰਥਿਕ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਫੈਸਲਾ ਦੱਸਦਾ ਹੈ ਕਿ ਕੈਨੇਡਾ ਦੇ ਕੇਂਦਰੀ ਬੈਂਕ ਵੱਲੋਂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਗੰਭੀਰ ਅਤੇ ਸੰਗਠਿਤ ਯਤਨ ਕੀਤੇ ਜਾ ਰਹੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੁੋਰਨੳਲਸਿਮ ੀਨਟਿੳਿਟਵਿੲ.