ਸਰੀ, (ਏਕਜੋਤ ਸਿੰਘ): ਬਰਨਬੀ ਵਿੱਚ ਬੀਤੇ ਦਿਨੀਂ ਨਰਸਾਂ ਨੇ ਸੁਰੱਖਿਆ ਅਤੇ ਸਿਹਤਮੰਦ ਕੰਮਕਾਜੀ ਹਾਲਾਤਾਂ ਲਈ ਰੈਲੀ ਕੀਤੀ, ਇਸ ਰੈਲੀ ਵਿੱਚ ਲਗਭਗ 100 ਨਰਸਾਂ ਨੇ ਭਾਗ ਲਿਆ। ਬੀ.ਸੀ. ਨਰਸ ਯੂਨੀਅਨ ਨੇ ਦੱਸਿਆ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਅਕਸਰ ਕੰਮ ਦੇ ਦੌਰਾਨ ਹਿੰਸਾ ਦਾ ਸ਼ਿਕਾਰ ਬਣਨਾ ਪੈਂਦਾ ਹੈ, ਜਿਸ ਨਾਲ ਮਰੀਜ਼ਾਂ ਦੀ ਸੰਭਾਲ ਪ੍ਰਭਾਵਿਤ ਹੋ ਰਹੀ ਹੈ।
ਕਲੋਡੈਟ ਜੈਟ, ਜੋ ਇੱਕ ਨਰਸ ਹਨ, ਨੇ ਗੱਲਬਾਤ ਕਰਦੇ ਹੋਏ ਕਿਹਾ, ”ਮੈਂ ਨਰਸਾਂ ‘ਤੇ ਲੋਕਾਂ ਨੂੰ ਥੂਕਦੇ, ਮਾਰਦੇ, ਧੱਕੇ ਮਾਰਦੇ ਦੇਖਿਆ ਹੈ ਇਥੋਂ ਤੱਕ ਕਿ ਉਨ੍ਹਾਂ ਦੇ ਖ਼ਿਲਾਫ ਉਪਕਰਨ ਵਰਤੇ ਜਾ ਰਹੇ ਹਨ।” ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਿਰਫ਼ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਨਹੀਂ, ਸਗੋਂ ਮਰੀਜ਼ਾਂ ਲਈ ਵੀ ਖਤਰੇ ਦਾ ਕਾਰਨ ਬਣਦਾ ਹੈ।
ਯੂਨੀਅਨ ਦੇ ਅਧਿਕਾਰੀ ਅਦਰੀਨ ਗੀਅਰ ਨੇ ਕਿਹਾ, ”ਭਾਵੇਂ ਸੁਰੱਖਿਆ ਅਧਿਕਾਰੀਆਂ ਦੀ ਭਰਤੀ ਕੀਤੀ ਗਈ ਹੈ ਜੋ ਇੱਕ ਚੰਗੀ ਸ਼ੁਰੂਆਤ ਹੈ, ਪਰ ਇਹ ਕਾਫੀ ਨਹੀਂ ਹੈ।” ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸੂਬੇ ਦੇ ਕਈ ਸਥਾਨਾਂ ਵਿੱਚ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ, ਜਿਸ ਨਾਲ ਹਿੰਸਕ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹਨਾਂ ਨੇ ਕਿਹਾ ਕਿ ਯੂਨੀਅਨ ਆਪਣੇ ਕੰਮ ਕਰਨ ਵਾਲਿਆਂ ਨੂੰ ਇੱਕ ਪ੍ਰਾਥਮਿਕਤਾ ਦੇ ਤੌਰ ‘ਤੇ ਕਾਨੂੰਨੀ ਨਿਯਮਾਂ ਅਤੇ ਸੁਰੱਖਿਆ ਨੀਤੀਆਂ ਦੇ ਇੰਜ਼ਾਮ ਦਾ ਅੰਦੋਲਨ ਕਰ ਰਿਹਾ ਹੈ, ਅਤੇ ਉਹ ਅਸਲ ਹਕੀਕਤ ਨੂੰ ਦੇਖਦੇ ਹੋਏ ਉਪਯੋਗ ਤੇ ਧਿਆਨ ਦੇ ਰਹੇ ਹਨ ਜੋ ਕਿ ਕੁਝ ਸਿਹਤ ਸੇਵਾ ਵਾਲੀਆਂ ਥਾਵਾਂ ਲਈ ਜ਼ਰੂਰੀ ਹਨ।
ਸੂਬਾਈ ਸਿਹਤ ਮੰਤਰੀ ਜੋਸੀ ਓਜ਼ਬਰਨ ਨੇ ਕਿਹਾ ਕਿ ਸਰਕਾਰ ਹਿੰਸਾ ਰੋਕਣ ਲਈ ਮੌਜੂਦਾ ਸੁਰੱਖਿਆ ਅਧਿਕਾਰੀਆਂ ਨੂੰ ਤੈਨਾਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ”ਜਿਸ ਤਰ੍ਹਾਂ ਨਾਲ ਹਾਲਾਤ ਨੂੰ ਸੁਧਾਰਣ ਅਤੇ ਮਰੀਜ਼ਾਂ ਤੋਂ ਗੱਲ ਸੁਣ ਕੇ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਮੇਂ ਦੇ ਨਾਲ ਸਹੀ ਬਦਲਾਅ ਆਏਗਾ।”
ਅਗਲੇ ਸਾਲ ਮਾਰਚ ਵਿੱਚ ਨਰਸਾਂ ਦਾ ਸਹਿਮਤੀ ਸਮਝੌਤਾ ਵੀ ਹੋ ਜਾਵੇਗਾ, ਅਤੇ ਯੂਨੀਅਨ ਇਸ ਸਮਝੌਤੇ ਵਿੱਚ ਆਪਣੀਆਂ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦੇਣ ਦੀ ਮੰਗ ਕਰ ਰਹੀ ਹੈ। ਨਰਸਾਂ ਨੇ ਕਿਹਾ ਹੈ ਕਿ ਉਹ ਸੁਰੱਖਿਅਤ ਹਾਲਾਤਾਂ ਅਤੇ ਵਧੀਆ ਰਿਪੋਰਟਿੰਗ ਪ੍ਰਣਾਲੀਆਂ ਦੇ ਲਈ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਅਵਾਜ਼ ਉਠਾਉਂਦੇ ਰਹਿਣਗੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੁੋਰਨੳਲਸਿਮ ੀਨਟਿੳਿਟਵਿੲ.